04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਵਲੋਂ ਅਹਿਮ ਫੈਸਲੇ ’ ਵਰਸਿਟੀ ’ਚ ਆਉਣ ਤੋਂ ਪਹਿਲਾਂ ਚਾਰ ਪਹੀਆ ਵਾਹਨ ਨੂੰ ਕਰਵਾਉਣੀ ਪਵੇਗੀ ਆਨਲਾਈਨ ਰਜਿਸਟ੍ਰੇਸ਼ਨ - ਉਪ ਕੁਲਪਤੀ

ਅੰਮ੍ਰਿਤਸਰ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀਆਂ ਮੀਟਿੰਗਾਂ ’ਚ ਯੂਨੀਵਰਸਿਟੀ ਦੇ ਭਵਿੱਖਮੁਖੀ ਵਿਕਾਸ, ਨਵੇਂ ਅਕਾਦਮਿਕ ਪ੍ਰੋਗਰਾਮਾਂ, ਖੋਜ, ਗੁਣਵੱਤਾ, ਰੁਜ਼ਗਾਰਮੁਖੀ ਸਿੱਖਿਆ ਅਤੇ ਕੈਂਪਸ ਦੀ ਸੁਰੱਖਿਆ ਨਾਲ ਸੰਬੰਧਿਤ ਕਈ ਅਹਿਮ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਉਪ-ਕੁਲਪਤੀ ਪ੍ਰੋ.

Ad Position 21
repet_subhas-goyals [Copy P29]
ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਉਨ੍ਹਾਂ ਨਾਲ ਰਜਿਸਟਰਾਰ ਪ੍ਰੋ. (ਡਾ.) ਕੇ.ਐੱਸ. ਚਾਹਲ ਅਤੇ ਸੈਨੇਟ ਸਿੰਡੀਕੇਟ ਦੇ ਮੈਂਬਰ ਸਾਹਿਬਾਨ। ਤਸਵੀਰਾਂ : ਹਰਜੀਤ ਸਿੰਘ 04-09-2026
ਅੰਮ੍ਰਿਤਸਰ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਦੀਆਂ ਮੀਟਿੰਗਾਂ ’ਚ ਯੂਨੀਵਰਸਿਟੀ ਦੇ ਭਵਿੱਖਮੁਖੀ ਵਿਕਾਸ, ਨਵੇਂ ਅਕਾਦਮਿਕ ਪ੍ਰੋਗਰਾਮਾਂ, ਖੋਜ, ਗੁਣਵੱਤਾ, ਰੁਜ਼ਗਾਰਮੁਖੀ ਸਿੱਖਿਆ ਅਤੇ ਕੈਂਪਸ ਦੀ ਸੁਰੱਖਿਆ ਨਾਲ ਸੰਬੰਧਿਤ ਕਈ ਅਹਿਮ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ, ਜਦੋਂਕਿ ਰਜਿਸਟਰਾਰ ਪ੍ਰੋ. (ਡਾ.) ਕੇ.ਐੱਸ. ਚਾਹਲ ਨੇ ਦੋਵਾਂ ਸਦਨਾਂ ਅੱਗੇ ਏਜੰਡਾ ਪੇਸ਼ ਕੀਤਾ। ਡੀਨ ਅਕਾਦਮਿਕ ਮਾਮਲੇ ਪ੍ਰੋ. ਐੱਚ.ਐੱਸ. ਸੈਣੀ ਸਮੇਤ ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਹਾਜ਼ਰ ਸਨ। ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਰਵਾਇਤੀ ਕੋਰਸਾਂ ਦੇ ਨਾਲ-ਨਾਲ ਵਧੇਰੇ ਕਿੱਤਾਮੁਖੀ ਅਤੇ ਹੁਨਰ-ਅਧਾਰਿਤ ਕੋਰਸ ਸ਼ੁਰੂ ਕਰਨ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਲਈ ਅਗਲੇ ਪੰਜ, ਦਸ ਅਤੇ ਉਸ ਤੋਂ ਬਾਅਦ ਦੇ ਸਾਲਾਂ ਨੂੰ ਧਿਆਨ ਵਿਚ ਰੱਖਦਿਆਂ ਸਪੱਸ਼ਟ ਦੂਰਗਾਮੀ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇਸ ਯੋਜਨਾ ਵਿਚ ਨਵੇਂ ਅਕਾਦਮਿਕ ਪ੍ਰੋਗਰਾਮਾਂ, ਖੋਜ ਨੂੰ ਮਜ਼ਬੂਤ ਕਰਨ, ਅੰਕੜਿਆਂ ਅਧਾਰਿਤ ਫੈਸਲੇ ਲੈਣ ਅਤੇ ਸਨਅਤ ਨਾਲ ਸਾਂਝ ਵਧਾਉਣ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਪ-ਕੁਲਪਤੀ ਨੇ ਇਹ ਵੀ ਕਿਹਾ ਕਿ ਨਵੇਂ ਕੋਰਸ ਅਤੇ ਪ੍ਰੋਗਰਾਮ ਤਿਆਰ ਕਰਦਿਆਂ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਮੁਹਾਰਤ ਦੇ ਨਾਲ - ਨਾਲ ਵੱਖ-ਵੱਖ ਖੇਤਰਾਂ ਦੇ ਤਜਰਬੇਕਾਰ ਮਾਹਿਰਾਂ ਦੀ ਜਾਣਕਾਰੀ ਅਤੇ ਤਜਰਬੇ ਦਾ ਵੀ ਲਾਹਾ ਲਿਆ ਜਾਣਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮਿਲ ਸਕਣਗੇ। ਪ੍ਰੋ. (ਡਾ.) ਕਰਮਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਵਰ੍ਹੇ ਦੀ ਮਹੱਤਤਾ ’ਤੇ ਵੀ ਜ਼ੋਰ ਦਿੰਦਿਆ ਕਿਹਾ ਕਿ 450ਵਾਂ ਸਥਾਪਨਾ ਵਰ੍ਹਾ ਸਿਰਫ਼ ਸਮਾਗਮਾਂ ਅਤੇ ਜਸ਼ਨਾਂ ਤੱਕ ਸੀਮਤ ਨਾ ਰਹੇ, ਸਗੋਂ ਇਸ ਨੂੰ ਅੰਮ੍ਰਿਤਸਰ ਦੇ ਅਗਲੇ 40-50 ਸਾਲਾਂ ਦੀ ਦਿਸ਼ਾ ਤੈਅ ਕਰਨ ਵਾਲੀ ਸਾਂਝੀ ਮੁਹਿੰਮ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ।ਇਸ ਦੌਰਾਨ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਓਪਨ ਐਂਡ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਸਟੱਡੀਜ਼ ਲਈ ਅੰਦਰੂਨੀ ਗੁਣਵੱਤਾ ਲਈ ਇਕ ਸੈੱਲ ਸਥਾਪਤ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ।ਸਿੰਡੀਕੇਟ ਨੇ ਯੂਨੀਵਰਸਿਟੀ ਕੈਂਪਸ ਵਿਚ ਚਾਰ ਪਹੀਆ ਵਾਹਨਾਂ ਦੀ ਐਂਟਰੀ ਨੂੰ ਨਿਯਮਤ ਕਰਨ ਲਈ ਗੇਟ ਪਾਸ ਪ੍ਰਬੰਧਨ ਪ੍ਰਣਾਲੀ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਤਹਿਤ ਚਾਰ-ਪਹੀਆ ਵਾਹਨ ਰਾਹੀਂ ਯੂਨੀਵਰਸਿਟੀ ਵਿਚ ਦਾਖ਼ਲ ਹੋਣ ਵਾਲੇ ਵਿਅਕਤੀ ਨੂੰ ਪਹਿਲਾਂ ਯੂਨੀਵਰਸਿਟੀ ਦੀ ਵੈੱਬਸਾਈਟ ਰਾਹੀਂ ਆਪਣੀ ਐਂਟਰੀ ਦਰਜ ਕਰਵਾਉਣੀ ਪਵੇਗੀ। ਸੈਨੇਟ ਅਤੇ ਸਿੰਡੀਕੇਟ ਵਲੋਂ ਅਕਾਦਮਿਕ, ਖੋਜ, ਕਲਾ, ਖੇਡਾਂ ਅਤੇ ਹੋਰ ਵੱਖ-ਵੱਖ ਮਾਮਲਿਆਂ ’ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਲੋੜੀਂਦੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ। ਦੋਵਾਂ ਸਦਨਾਂ ਨੇ 11 ਪੀਐੱਚ.ਡੀ. ਡਿਗਰੀਆਂ ਨੂੰ ਵੀ ਮਨਜ਼ੂਰੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਵਲੋਂ ਸੋਨੀਆ ਮਾਨ ਖ਼ਿਲਾਫ਼ ਧਰਨਾ, ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਅਗਲੀ ਖ਼ਬਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਸੰਦੇਸ਼ ਨੂੰ ਜੀਵਨ ’ਚ ਅਪਣਾਉਣ ਦੀ ਲੋੜ– ਓ. ਪੀ. ਸੋਨੀ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰ...
Ad Position 24