04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ’ਚ ਨਾਮਜ਼ਦਗੀਆਂ ਮੁਕੰਮਲ : ਚੋਣਾਂ 11 ਨੂੰ ਪ੍ਰਚਾਰ ਸਿਖਰਾਂ ’ਤੇ

ਅੰਮ੍ਰਿਤਸਰ, 3 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਉਪਰੰਤ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਹ ਚੋਣਾਂ 11 ਸਤੰਬਰ ਨੂੰ ਹੋ ਰਹੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਅੰਮ੍ਰਿਤਸਰ, 3 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਲ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਉਪਰੰਤ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਹ ਚੋਣਾਂ 11 ਸਤੰਬਰ ਨੂੰ ਹੋ ਰਹੀਆਂ ਹਨ। ਰਿਟਰਨਿੰਗ ਅਧਿਕਾਰੀ ਐਡਵੋਕੇਟ ਰਾਜੀਵ ਜੋਸ਼ੀ ਨੇ ਦਸਿਆ ਕਿ ਨਾਮਜ਼ਦਗੀਆਂ ਉਪਰੰਤ ਤਿੰਨ ਸਤੰਬਰ ਤੱਕ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ ਤੇ ਨਾਮਜ਼ਦਗੀ ਪੱਤਰ 5 ਸਤੰਬਰ ਸ਼ਨੀਵਾਰ ਤੱਕ ਦੁਪਹਿਰ 1 ਵਜੇ ਤੱਕ ਵਾਪਸ ਲਏ ਜਾ ਸਕਦੇ ਹਨ। ਇਨ੍ਹਾਂ ਚੋਣਾਂ ਲਈ ਪ੍ਰਧਾਨਗੀ ਵਜੋਂ ਤਿੰਨ ਉਮੀਦਵਾਰ ਮੈਦਾਨ ’ਚ ਪੀ. ਐਸ.ਵਾਲੀਆ, ਗੁਰਪ੍ਰੀਤ ਸਿੰਘ ਪਨੇਸਰ ਤੇ ਅਮਨਬੀਰ ਸਿੰਘ ਸਿਆਲੀ, ਮੀਤ ਪ੍ਰਧਾਨ ( ਮਰਦ) ਲਈ ਪੁਨੀਤ ਸ਼ਰਮਾ, ਅਮ੍ਰਿਤਪਾਲ ਸਿੰਘ ਮੋਮੀ, ਰਾਜਦੀਪ ਸਿੰਘ ਘੁੰਮਣ, ਮੀਤ ਪ੍ਰਧਾਨ (ਔਰਤ) ਪ੍ਰਕਾਸ਼ਦੀਪ ਕੌਰ, ਦਵਿੰਦਰ ਕੌਰ ਬੇਦੀ, ਨਰੇਸ਼ ਬਾਲਾ, ਸੈਕਟਰੀ ਲਈ ਗੁਰਮੀਤ ਸਿੰਘ ਮਾਨ, ਹਰਸਿਮਰਨ ਸਿੰਘ, ਸਨਪ੍ਰੀਤ ਸਿੰਘ ਮਾਨ ਤੇ ਜੁਆਇੰਟ ਸੈਕਟਰੀ ਲਈ ਧੀਰਜ ਆਨੰਦ, ਰਜਨੀ ਜੋਸ਼ੀ, ਅਕਸ਼ੈ ਜੈਨ, ਸੌਰਵ ਸ਼ਰਮਾ, ਸੁਨੀਲ ਕੁਮਾਰ, ਖਜ਼ਾਨਚੀ ਲਈ ਰਾਕੇਸ਼ ਸ਼ਰਮਾ ਤੇ ਕਪਿਲ ਸ਼ਰਮਾ, ਲਾਈਬ੍ਰੇਰੀਅਨ ਲਈ ਨਰਿੰਦਰ ਕੌਰ ਤੇ ਸੁਨੈਣਾ ਸੋਨੀ ਸੀਨੀ: ਕਾਰਜਕਾਰੀ ਮੈਂਬਰ (ਮਰਦ) ਲਈ ਰਮਨ ਮੋਂਗਾ, ਅਵਤਾਰ ਸਿੰਘ, ਗਗਨ ਭਾਟੀਆ, ਸੀਨੀ: ਕਾਰਜਕਾਰੀ ਮੈਂਬਰ (ਔਰਤ) ਲਈ ਸਤਿੰਦਰਜੀਤ ਛੀਨਾ, ਅਨੁਰਾਧਾ ਅਰੋੜਾ, ਗੀਤਾਂਜਲੀ, ਹਰਪ੍ਰੀਤ ਕੌਰ, ਕਾਰਜਕਾਰੀ ਮੈਂਬਰ (ਮਰਦ) ਜਤਿੰਦਰ ਬੇਦੀ, ਰਵਿੰਦਰ ਕੁਮਾਰ ਭਾਰਦਵਾਜ, ਅਕਾਸ਼, ਨਿਤਿਸ਼ ਜੈਨ, ਅਮਨ ਕਪੂਰ ਰਿੱਕੀ, ਸੁਨੀਲ ਕੁਮਾਰ, ਅਭਿਨਵ ਮਿੱਤਲ, ਹਿਤੇਸ਼ ਮੰਗੋਤਰਾ, ਅਰਸ਼ਪ੍ਰੀਤ ਕੌਰ, ਦਿਲਸ਼ੇਰ ਸਿੰਘ, ਅਮਿਤ ਅਰੋੜਾ, ਸ਼ੁਭਮ ਕੁਮਾਰ ਭਾਰਦਵਾਜ਼, ਮਧੂਸੂਦਨ, ਅਸਿਸਤਵ ਭਾਟੀਆ, ਸੁਖਚੈਨ ਸਿੰਘ ਰੰਧਾਵਾ, ਕਾਰਜਕਾਰੀ ਮੈਂਬਰ (ਔਰਤ) ਲਈ ਸੁਰਿੰਦਰ ਕੌਰ, ਮੋਨਿਕਾ ਭੰਡਾਰੀ, ਨਵਜੋਤ ਕੌਰ, ਆਰਤੀ, ਕਿਰਨਜੀਤ ਕੌਰ, ਸੁਖਮਨਪ੍ਰੀਤ ਕੌਰ, ਪਲਕ ਅਰੋੜਾ ਚੋਣ ਮੈਦਾਨ ’ਚ ਹਨ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਹੀਦ ਭਾਈ ਜਟਾਣਾ ਤੇ ਸ਼ਹੀਦ ਭਾਈ ਚੰਨਾ ਨਮਿਤ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਬਰਸੀ ਸਮਾਗਮ ਅੱਜ
Ad Position 24