04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਿੱਕ ਰਹੇ ਨਕਲੀ ਦੁੱਧ ਪਨੀਰ ਖ਼ਿਲਾਫ਼ ਦੂਜੇ ਦਿਨ ਵੀ ਸਿਹਤ ਵਿਭਾਗ ਨੇ ਕੀਤੀ ਕਾਰਵਾਈ ਇਕ ਕੁਇੰਟਲ ਨਕਲੀ ਦੁੱਧ ਰੋੜਿਆ ਤੇ ਡੇਅਰੀਆਂ ਤੋਂ ਭਰੇ ਦੁੱਧ ਪਨੀਰ ਤੇ ਦਹੀਂਂ ਦੇ ਨਮੂਨੇ

ਅੰਮ੍ਰਿਤਸਰ, 3 ਸਤੰਬਰ (ਰੇਸ਼ਮ ਸਿੰਘ)-ਪੂਰੇ ਜ਼ਿਲ੍ਹੇ ’ਚ ਧੱੜਲੇ ਨਾਲ ਵਿੱਕ ਰਹੇ ਨਕਲੀ ਦੁੱਧ ਤੇ ਪਨੀਰ ਖਿਲਾਫ ਸਿਹਤ ਵਲੋਂ ਅੱਜ ਦੂਜੇ ਦਿਨ ਵੀ ਮੁਹਿੰਮ ਜਾਰੀ ਰੱਖੀ ਜਿਸ ਤਹਿਤ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਅੱਜ ਵੱਖ-ਵੱਖ ਥਾਵਾਂ ’ਤੇ ਦੁੱਧ ਦੀਆਂ ਡੇਅਰੀਆਂ ਦੀ ਜਾਂਚ ਕੀਤੀ ਗਈ ਤੇ ਦੁੱਧ, ਦਹੀਂ ਤੇ ਪਨੀਰ ਦੇ ਨਮੂਨੇ ਭਰੇ ਗਏ। ਇਥੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਅੰਮ੍ਰਿਤਸਰ, 3 ਸਤੰਬਰ (ਰੇਸ਼ਮ ਸਿੰਘ)-ਪੂਰੇ ਜ਼ਿਲ੍ਹੇ ’ਚ ਧੱੜਲੇ ਨਾਲ ਵਿੱਕ ਰਹੇ ਨਕਲੀ ਦੁੱਧ ਤੇ ਪਨੀਰ ਖਿਲਾਫ ਸਿਹਤ ਵਲੋਂ ਅੱਜ ਦੂਜੇ ਦਿਨ ਵੀ ਮੁਹਿੰਮ ਜਾਰੀ ਰੱਖੀ ਜਿਸ ਤਹਿਤ ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਅੱਜ ਵੱਖ-ਵੱਖ ਥਾਵਾਂ ’ਤੇ ਦੁੱਧ ਦੀਆਂ ਡੇਅਰੀਆਂ ਦੀ ਜਾਂਚ ਕੀਤੀ ਗਈ ਤੇ ਦੁੱਧ, ਦਹੀਂ ਤੇ ਪਨੀਰ ਦੇ ਨਮੂਨੇ ਭਰੇ ਗਏ। ਇਥੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਅਤੇ ਰਜਨੀ ਰਾਣੀ ਫੂਡ ਸੇਫਟੀ ਅਫਸਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਵੱਖ-ਵੱਖ ਦੁੱਧ ਡੇਅਰੀਆਂ ਦਾ ਨਿਰੀਖਣ ਕੀਤਾ ਅਤੇ ਝਬਾਲ ਅਤੇ ਤਰਨਤਾਰਨ ਰੋਡ ’ਤੇ ਡੇਅਰੀਆਂ ਤੋਂ ਖਰਾਬ ਹੋਏ ਲਗਭਗ 100 ਕਿਲੋ ਦੁੱਧ ਨੂੰ ਨਸ਼ਟ ਕਰ ਦਿੱਤਾ ਅਤੇ ਦੋਵਾਂ ਡੇਅਰੀਆਂ ਤੋਂ ਮਿਸ਼ਰਤ ਦੁੱਧ ਅਤੇ ਇਕ ਦਹੀਂ ਦੇ 2 ਐਨਫੋਰਸਮੈਂਟ ਨਮੂਨੇ ਲਏ ਜਿਨ੍ਹਾਂ ਨੂੰ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬ ਖਰੜ ਨੂੰ ਭੇਜਿਆ ਜਾਵੇਗਾ। ਡਾ: ਰਟੌਲ ਨੇ ਦਸਿਆ ਕਿ ਦ ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ. ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਸਿਵਲ ਸਰਜਨ ਡਾ: ਰਸ਼ਮੀ ਵਿੱਜ ਦੇ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਟੀਮ ਵਲੋਂ ਅੱਜ ਦੁੱਧ ਡੇਅਰੀਆਂ ਦੀ ਜਾਂਚ ਕੀਤੀ ਗਈ ਸੀ। ਜਿਸ ਉਪਰੰਤ ਨਕਲੀ ਤੇ ਖਰਾਬ ਦੁਧ ਰੋੜਨ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਆਉਣ ਵਾਲੇ ਸਮੇਂ ’ਚ ਜਾਂਚ ਹੋਰ ਤੇਜ਼ ਕੀਤੀ ਜਾਵੇਗੀ ਤੇ ਸ਼ਹਿਰ ’ਚ ਮਿਲਾਵਟਖੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼ਵੇਤ ਮਲਿਕ ਵਲੋਂ ਡਾ: ਪੂਨੀਆ ਅਤੇ ਢਿੱਲੋਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਦਾ ਨੌਜਵਾਨ ਪੰਜ ਮਹੀਨਿਆਂ ਤੋਂ ਲਾਪਤਾ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਪ੍ਰਸ਼ਾਸਨ ਅਤ...
Ad Position 24