ਨਗਰ ਨਿਗਮ ਦੀ ਨਾਜਾਇਜ਼ ਕਬਜ਼ਾਧਾਰੀਆਂ ’ਤੇ ਵੱਡੀ ਕਾਰਵਾਈ
ਕੰਪਨੀ ਬਾਗ਼ ਸਾਹਮਣੇ ਨਵੀਂ ਬਣੀ ਦੁਕਾਨ ਕੀਤੀ ਸੀਲ, ਕਰੋੜਾਂ ਦੀ ਜ਼ਮੀਨ ਵੇਚਣ ਦੀ ਜਾਂਚ ਸ਼ੁਰੂ
ਅੰਮ੍ਰਿਤਸਰ, 3 ਸਤੰਬਰ (ਹਰਮਿੰਦਰ ਸਿੰਘ)-ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਨਗਰ ਨਿਗਮ ਦੇ ਅਸਟੇਟ ਵਿਭਾਗ ਨੇ ਕੰਪਨੀ ਬਾਗ਼ ਦੇ ਸਾਹਮਣੇ ਸਥਿਤ ਬਹੁ ਕੀਮਤੀ ਲਗਭਗ 1,000 ਵਰਗ ਗਜ਼ ਦੀ ਕਥਿਤ ਵਿਵਾਦਤ ਜ਼ਮੀਨ ’ਤੇ ਬਣਾਈ ਗਈ ਇਕ ਨਵੀਂ ਦੁਕਾਨ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ।
ਕ
ਕੰਪਨੀ ਬਾਗ ਦੇ ਸਾਹਮਣੇ ਨਵੀ ਬਣੀ ਦੁਕਾਨ ਨੂੰ ਸੀਲ ਕਰਦੇ ਹੋਏ ਨਿਗਮ ਮੁਲਾਜ਼ਮ। ਤਸਵੀਰ : ਹਰਜੀਤ ਸਿੰਘ
04-09-2026
ਅੰਮ੍ਰਿਤਸਰ, 3 ਸਤੰਬਰ (ਹਰਮਿੰਦਰ ਸਿੰਘ)-ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਨਗਰ ਨਿਗਮ ਦੇ ਅਸਟੇਟ ਵਿਭਾਗ ਨੇ ਕੰਪਨੀ ਬਾਗ਼ ਦੇ ਸਾਹਮਣੇ ਸਥਿਤ ਬਹੁ ਕੀਮਤੀ ਲਗਭਗ 1,000 ਵਰਗ ਗਜ਼ ਦੀ ਕਥਿਤ ਵਿਵਾਦਤ ਜ਼ਮੀਨ ’ਤੇ ਬਣਾਈ ਗਈ ਇਕ ਨਵੀਂ ਦੁਕਾਨ ਨੂੰ ਸੀਲ ਕਰ ਦਿੱਤਾ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਅਤੇ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ। ਜਿਸ ਦੀ ਨਿਗਰਾਨੀ ਸੈਕਟਰੀ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਵਲੋਂ ਕੀਤੀ ਗਈ। ਕਾਰਵਾਈ ਕਰਨ ਵਾਲੀ ਟੀਮ ਮੈਂਬਰ ਇੰਸਪੈਕਟਰ ਪ੍ਰੀਤੀ ਚੌਹਾਨ, ਇੰਸਪੈਕਟਰ ਅਮਨ ਕੁਮਾਰ, ਪ੍ਰਣਵ ਬੱਬਾ ਆਦਿ ਸ਼ਾਮਿਲ ਸਨ। ਦੱਸਿਆ ਜਾਂਦਾ ਹੈ ਉਕਤ ਜ਼ਮੀਨ ਬਾਰੇ ਪਹਿਲਾਂ ਵੀ ਨਗਰ ਨਿਗਮ ਵਲੋਂ ਕਬਜ਼ਾਧਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਥਾਂ ’ਤੇ ਦੁਕਾਨ ਬਣਾ ਕੇ ਕਿਰਾਏ ’ਤੇ ਦੇ ਦਿੱਤੀ। ਜਿਸ ਉਪਰੰਤ ਕਾਰਵਾਈ ਕਰਦਿਆਂ ਅੱਜ ਨਿਗਮ ਦੀ ਟੀਮ ਨੇ ਕੰਪਨੀ ਬਾਗ ਦੇ ਸਾਹਮਣੇ ਮੌਕੇ ’ਤੇ ਪਹੁੰਚ ਕੇ ਗੈਰ-ਕਾਨੂੰਨੀ ਉਸਾਰੀ ਨੂੰ ਸੀਲ ਕਰ ਦਿੱਤਾ। ਸੈਕਟਰੀ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਨੂੰ ਰਸਮੀ ਪੱਤਰ ਲਿਖ ਕੇ ਕਬਜ਼ਾਧਾਰੀਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਨ ਅਤੇ ਬਿਜਲੀ ਕਨੈਕਸ਼ਨ ਕੱਟਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਮਾਲ ਰੋਡ ’ਤੇ ਠੰਢੀ ਖੂਹੀ ਦੇ ਸਾਹਮਣੇ ਕਰੋੜਾਂ ਰੁਪਏ ਦੀ ਜਮੀਨ ਸੰਬੰਧੀ ਨਿਗਮ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਥਾਨਕ ਖੋਖੇ ਵਾਲਿਆਂ ਨੇ ਨਗਰ ਨਿਗਮ ਦੀ ਜ਼ਮੀਨ ਸ਼ਹਿਰ ਦੇ ਇਕ ਨਾਮੀ ਨਿੱਜੀ ਹਸਪਤਾਲ ਨੂੰ ਕਰੋੜਾਂ ਰੁਪਏ ਵਿਚ ਵੇਚ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨਰ ਸ਼ੇਰਗਿਲ ਦੇ ਨਿਰਦੇਸ਼ਾਂ ’ਤੇ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਗਭਗ 1,000 ਵਰਗ ਗਜ਼ ਜ਼ਮੀਨ ਦੀ ਮਿਨਤੀ ਪੂਰੀ ਕੀਤੀ। ਸੰਬੰਧਿਤ ਧਿਰਾਂ ਨੂੰ ਮਲਕੀਅਤ ਸਾਬਤ ਕਰਨ ਲਈ ਪਹਿਲਾਂ ਵੀ ਨੋਟਿਸ ਦਿੱਤੇ ਗਏ ਸਨ, ਪਰ ਨਿਗਮ ਕੋਲ ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਹੁਣ ਉਨ੍ਹਾਂ ਨੂੰ ਮਲਕੀਅਤ ਦੇ ਸਬੂਤ ਤੁਰੰਤ ਜਮ੍ਹਾਂ ਕਰਵਾਉਣ ਦੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਗੜਬੱੜੀ ਪਾਈ ਗਈ ਜਾਂ ਦਸਤਾਵੇਜ਼ ਪੇਸ਼ ਨਾ ਕੀਤੇ ਗਏ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੀ ਜਾਂਚ ਰਿਪੋਰਟ ਨਿਗਮ ਕਮਿਸ਼ਨਰ ਨੂੰ ਸੌਂਪੀ ਜਾਵੇਗੀ।