ਜ਼ਖੀਰੇਬਾਜ਼ ਨੂੰ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰ ਪੂਰੀ ਤਰ੍ਹਾਂ ਫ੍ਹੇਲ ਸਾਬਤ ਹੋਈ : ਕਾ: ਰੰਧਾਵਾ
ਅੰਮ੍ਰਿਤਸਰ, 10 ਸੰਤਬਰ (ਰੇਸ਼ਮ ਸਿੰਘ)- ਅੱਜ ਭਾਰਤੀ ਇੰਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ.
ਅੰਮ੍ਰਿਤਸਰ, 10 ਸੰਤਬਰ (ਰੇਸ਼ਮ ਸਿੰਘ)- ਅੱਜ ਭਾਰਤੀ ਇੰਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਅੰਮ੍ਰਿਤਸਰ ਸ਼ਹਿਰੀ ਕਮੇਟੀ ਦੀ ਮੀਟਿੰਗ ਪਾਰਟੀ ਦਫਤਰ ਅਲਬਰਟ ਰੋਡ ਵਿਖੇ ਕਾ: ਸੁਖਦੇਵ ਰਾਜ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿਚ ਪਾਰਟੀ ਦੀ ਕੇਂਦਰ ਕਮੇਟੀ ਦੇ ਮੈਂਬਰ ਅਤੇ ਦਿਹਾਤੀ ਮਜਦੂਰ ਸਭਾ ਦੇ ਸੁਬਾਈ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਬੱਸ ਦੀ ਲਪੇਟ ਵਿਚ ਆ ਜਾਣ ਕਰਕੇ ਹੋਈ ਅਚਾਨਕ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਜੁੜੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਤੇ ਸੁਬਾਈ ਪ੍ਰਧਾਨ ਕਾ: ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਬੀ.ਜੇ.ਪੀ ਦੀ ਕੇਂਦਰ ‘ਚ ਸਰਕਾਰ ਤੇ ਪੰਜਾਬ ’ਚ ਮਾਨ ਸਰਕਾਰ ਦੇ ਨਾਕਸ ਪ੍ਰਬੰਧ ਕਰਕੇ ਮਹਿੰਗਾਈ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਧਨਾਢਾਂ ਦੇ ਸਰਮਾਏ ‘ਚ ਅਥਾਹ ਵਾਧਾ ਹੋ ਗਿਆ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਫਾਸੀਵਾਦ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਕਰਕੇ ਧਨਾਡਾ ਵਲੋਂ ਵੱਡੀ ਪੱਧਰ ਤੇ ਮਹਿੰਗੇ ਭਾਅ ਤੇ ਵੇਚੀਆਂ ਜਾ ਰਹੀਆਂ ਵਸਤੂਆਂ ਦੀ ਜਖੀਰੇਬਾਜੀ ਰੋਕਣ ’ਚ ਦੋਵੇ ਸਰਕਾਰਾਂ ਫੇਲ੍ਹ ਹਨ । ਇਸੇ ਤਰ੍ਹਾਂ ਕਾ: ਜਗਤਾਰ ਸਿੰਘ ਕਰਮਪੁਰਾ ਨੇ ਮੀਟਿੰਗ ’ਚ ਜੁੜੇ ਸਾਥੀਆਂ ਨੂੰ ਅਪੀਲ ਕੀਤੀ ਕਿ 20 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 2 ਕਿਸਾਨ ਜਥੇਬੰਦੀਆਂ ਦੇ ਹੋ ਰਹੇ ਰਲੇਵੇ ਸਮੇਂ ਆਰ. ਐੱਮ. ਪੀ. ਆਈ. ਅਤੇ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਵਲੋਂ ਕੀਤੀ ਜਾ ਰਹੀ ਰੈਲੀ ’ਚ ਸ਼ਾਮਿਲ ਹੋਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਮੰਗਲ ਸਿੰਘ ਟਾਂਡਾ, ਕਰਤਾਰ ਸਿੰਘ ਐਮ . ਏ. ਗੁਰਪ੍ਰੀਤ ਸਿੰਘ ਸੋਨੂੰ ਆਦਿ ਹਾਜ਼ਰ ਸਨ।