‘ ਕੰਮ ਨਹੀ, ਤਨਖਾਹ ਨਹੀਂ’ ਦਾ ਨਿਯਮ ਕੇਵਲ ਸਰਕਾਰੀ ਮੁਲਾਜ਼ਮਾਂ ਦੇ ਲਈ ਹੈ ਜਾਂ ਸੱਤਾਧਾਰੀ ਮੰਤਰੀਆਂ ਅਤੇ ਵਿਧਾਇਕਾਂ ਲਈ ਵੀ ਹੈ ?– ਡਾ: ਰਾਜੂ
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਜਨ: ਸਕੱਤਰ ਡਾ: ਜਗਮੋਹਨ ਸਿੰਘ ਰਾਜੂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿੱਖਦੇ ਹੋਏ ਉਨ੍ਹਾਂ ਆਦੇਸ਼ਾਂ ਦੇ ਬਾਰੇ ਸਵਾਲ ਕੀਤੀ ਹੈ, ਬਿਨ੍ਹਾਂ ਇਜਾਜਤ ਦੇ ਡਿਊਟੀ ਤੋਂ ਗੈਰ ਹਾਜਰ ਰਹਿਣ ਵਾਲੇ ਸਰਕਾਰੀ ਕਮਰਚਾਰੀਆਂ ਦੇ ਲਈ ‘ਕੰਮ ਨਹੀਂ ਤਨਖਾਹ ਨਹੀਂ’ ਦੇ ਨਿਯਮ ਨੂੰ ਦੁਹਰਾਇਆ ਹੈ , ਕੀ ਇਹ ਨਿਯਮ ਸਰਕਾਰੀ ਕਰਮਚਾਰੀਆਂ ਦੇ ਲਈ ਹੀ ਹੈ ਜਾਂ ਇਹ ਨਿਯਮ ਸਤਾ ਦਾ ਸੁਖ ਭੋਗ ਰਹੇ ਮੰਤਰੀਆਂ ਅਤੇ ਵਿਧਾਇਕ ’ਤੇ ਵੀ ਲਾਗੂ ਹੋਵੇਗਾ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਸਿਰਫ਼ ਸਰਕਾਰੀ ਕਰਮਚਾਰੀਆਂ ਦੀ ਨਹੀ ਸਗੋਂ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਦੀ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਆਉਂਦੀ ਹੈ।
ਜ
ਜਗਮੋਹਨ ਸਿੰਘ ਰਾਜੂ
11-09-2026
ਅੰਮ੍ਰਿਤਸਰ, 10 ਸਤੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਜਨ: ਸਕੱਤਰ ਡਾ: ਜਗਮੋਹਨ ਸਿੰਘ ਰਾਜੂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿੱਖਦੇ ਹੋਏ ਉਨ੍ਹਾਂ ਆਦੇਸ਼ਾਂ ਦੇ ਬਾਰੇ ਸਵਾਲ ਕੀਤੀ ਹੈ, ਬਿਨ੍ਹਾਂ ਇਜਾਜਤ ਦੇ ਡਿਊਟੀ ਤੋਂ ਗੈਰ ਹਾਜਰ ਰਹਿਣ ਵਾਲੇ ਸਰਕਾਰੀ ਕਮਰਚਾਰੀਆਂ ਦੇ ਲਈ ‘ਕੰਮ ਨਹੀਂ ਤਨਖਾਹ ਨਹੀਂ’ ਦੇ ਨਿਯਮ ਨੂੰ ਦੁਹਰਾਇਆ ਹੈ , ਕੀ ਇਹ ਨਿਯਮ ਸਰਕਾਰੀ ਕਰਮਚਾਰੀਆਂ ਦੇ ਲਈ ਹੀ ਹੈ ਜਾਂ ਇਹ ਨਿਯਮ ਸਤਾ ਦਾ ਸੁਖ ਭੋਗ ਰਹੇ ਮੰਤਰੀਆਂ ਅਤੇ ਵਿਧਾਇਕ ’ਤੇ ਵੀ ਲਾਗੂ ਹੋਵੇਗਾ। ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਸਿਰਫ਼ ਸਰਕਾਰੀ ਕਰਮਚਾਰੀਆਂ ਦੀ ਨਹੀ ਸਗੋਂ ਮੰਤਰੀਆਂ ਅਤੇ ਵਿਧਾਇਕਾਂ ਦੀ ਤਨਖਾਹ ਦੀ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਆਉਂਦੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਆਪ ਨੂੰ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਉਨ੍ਹਾਂ ਤੋਂ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਸਤਾ ’ਚ ਮੌਜੂਦ ਮੰਤਰੀ ਅਤੇ ਵਿਧਾਇਕ ਕਿੰਨ੍ਹੇ ਦਿਨ ਆਪਣੇ ਚੋਣ ਖੇਤਰ ਵਿਚ ਮੌਜੂਦ ਰਹਿੰਦੇ ਹਨ ਅਤੇ ਲੋਕਾਂ ਲਈ ਕਿਨ੍ਹੇ ਦਿਨ ਮੌਜੂਦ ਰਹਿੰਦੇ ਹਨ ਅਤੇ ਕਿੰਨੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਲਗਾਤਾਰ ਗੈਰ ਹਾਜ਼ਰ ਰਹਿੰਦੇ ਹੈ ਅਤੇ ਲੋਕਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀ ਨਿਭਾਅ ਰਹੇ ਹਨ , ਉਨ੍ਹਾਂ ਦੀ ਤਨਖਾਹ ਵੀ ਕੱਟੀ ਜਾਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਦੀ ਹਾਲਤ ਦਾ ਵੀ ਜਿਕਰ ਕੀਤਾ। ਜਿਸ ਵਿਚ ਹਲਕੇ ਦੀਆਂ ਸੜਕਾਂ ਅਤੇ ਉਥੇ ਦੇ ਨਸ਼ੇ ਦੇ ਮੁੱਦੇ ਵੀ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੇ।