15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜੂਨੀਅਰ ਹਾਕੀ ਏਸ਼ੀਆ ਕੱਪ ’ਚ ਭਾਰਤ ਦਾ ਝੰਡਾ ਬੁਲੰਦ ਕਰਨ ਉਪਰੰਤ ਪੰਜਾਬੀ ਖਿਡਾਰੀਆਂ ਦਾ ਰਾਜਾਸਾਂਸੀ ਹਵਾਈ ਅੱਡੇ ’ਤੇ ਭਰਵਾਂ ਸਵਾਗਤ ਵਰਲਡ ਕੱਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਖ਼ਿਤਾਬ ਜਿੱਤਣ ਸਾਡਾ ਅਗਲਾ ਟੀਚਾ–ਮਨਮੀਤ ਸਿੰਘ ਰਾਏ

ਅਜਨਾਲਾ/ਰਾਜਾਸਾਂਸੀ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮੋਕੀ (ਚੀਨ) ਵਿਖੇ ਹੋਏ ਹਾਕੀ ਜੂਨੀਅਰ ਏਸ਼ੀਆ ਕੱਪ ਦੌਰਾਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਇਤਿਹਾਸਿਕ ਜਿੱਤ ਦਰਜ਼ ਕਰਦਿਆਂ 6ਵੀਂ ਵਾਰ ਏ. ਐੱਚ.

Ad Position 21
repet_subhas-goyals [Copy P29]
ਰਾਜਾਸਾਂਸੀ ਹਵਾਈ ਅੱਡੇ ’ਤੇ ਪਹੁੰਚੇ ਇੱਕ ਖਿਡਾਰੀ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਰਿਵਾਰਿਕ ਮੈਂਬਰ। ਤਸਵੀਰ : ਰਾਹੀਂ ਢਿੱਲੋਂ 16-09-2026
ਅਜਨਾਲਾ/ਰਾਜਾਸਾਂਸੀ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮੋਕੀ (ਚੀਨ) ਵਿਖੇ ਹੋਏ ਹਾਕੀ ਜੂਨੀਅਰ ਏਸ਼ੀਆ ਕੱਪ ਦੌਰਾਨ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਇਤਿਹਾਸਿਕ ਜਿੱਤ ਦਰਜ਼ ਕਰਦਿਆਂ 6ਵੀਂ ਵਾਰ ਏ.ਐੱਚ.ਐੱਫ. ਜੂਨੀਅਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂਅ ਕਰਨ ਉਪਰੰਤ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਵਿਚ ਸ਼ਾਮਿਲ ਪੰਜਾਬ ਨਾਲ ਸੰਬੰਧਿਤ ਚਾਰ ਖਿਡਾਰੀ ਮਨਮੀਤ ਸਿੰਘ ਰਾਏ (ਹਾਰਦਿਕ ਦਾ ਭਰਾ), ਪ੍ਰਭਦੀਪ ਸਿੰਘ, ਲਵਨੂਰ ਸਿੰਘ ਅਤੇ ਗੁਰਸੇਵਕ ਸਿੰਘ ਅੱਜ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਪਹੁੰਚੇ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਮਰਥਕਾਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਭਾਰਤ ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਅ ਕੇ ਮੈਨ ਆਫ਼ ਦਾ ਮੈਚ ਬਣੇ ਖਿਡਾਰੀ ਮਨਮੀਤ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਪਹੁੰਚ ਕੇ ਬੇ ਹੱਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਮਨਮੀਤ ਨੇ ਅੱਗੇ ਕਿਹਾ ਕਿ ਭਾਰਤੀ ਟੀਮ ਵਿਚ ਪੰਜਾਬ ਦੇ ਚਾਰ ਖਿਡਾਰੀ ਸ਼ਾਮਲ ਸਨ, ਜਦਕਿ ਬਾਕੀ ਸੂਬਿਆਂ ਦੇ ਖਿਡਾਰੀਆਂ ਨਾਲ ਵੀ ਉਨ੍ਹਾਂ ਦੀ ਬਹੁਤ ਵਧੀਆ ਬਾਂਡਿੰਗ ਰਹੀ। ਸਾਰੇ ਖਿਡਾਰੀਆਂ ਨੇ ਇਕ-ਦੂਜੇ ਦੀ ਪੂਰੀ ਮਦਦ ਕੀਤੀ । ਮਨਮੀਤ ਸਿੰਘ ਦੇ ਪਰਿਵਾਰ ’ਚ ਖ਼ੁਸ਼ੀ ਦੀ ਲਹਿਰ ਹਾਕੀ ਖਿਡਾਰੀ ਹਾਰਦਿਕ ਸਿੰਘ ਦੇ ਭਰਾ ਮਨਮੀਤ ਸਿੰਘ ਰਾਏ ਦੇ ਪਿਤਾ ਵਰਿੰਦਰਪ੍ਰੀਤ ਸਿੰਘ ਰਾਏ ਅਤੇ ਮਾਤਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਬੇਹੱਦ ਮਾਣ ਅਤੇ ਖ਼ੁਸ਼ੀ ਵਾਲਾ ਪਲ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਖੇਡਦਿਆਂ ਜੂਨੀਅਰ ਹਾਕੀ ਏਸ਼ੀਆ ਕੱਪ ਜਿੱਤ ਕੇ ਵਾਪਸ ਪਰਤਿਆ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ• ਉਨ੍ਹਾਂ ਕਿਹਾ ਕਿ ਘਰ ਦਾ ਮਾਹੌਲ ਹੀ ਹਾਕੀ ਨਾਲ ਜੁੜਿਆ ਰਿਹਾ ਹੈ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿਚ ਵੀ ਹਾਕੀ ਪ੍ਰਤੀ ਖ਼ਾਸ ਰੁਚੀ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਿਜਲੀ ਕੱਟਾਂ ਦੇ ਰੋਸ ’ਚ ਧਰਨੇ ਅੱਜ ਅਗਲੀ ਖ਼ਬਰ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ’ ਵਿਸ਼ੇ ’ਤੇ ਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸਮਾਪਤ
Ad Position 24