15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਲੈਕ: ਮੁਖਤਾਰ ਸਿੰਘ ਨਾਰਲੀ ਲਾਈਨਜ਼ ਕਲੱਬ ਇੰਟਰਨੈਸ਼ਨਲ ਵਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 15 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ ਵਿਖੇ ਸ਼ਿਵਾਲਾ ਵਿਖੇ ਬਤੌਰ ਲੈਕਚਰਾਰ ਡਿਊਟੀ ਨਿਭਾਅ ਰਹੇ ਮੁਖਤਾਰ ਸਿੰਘ ਨਾਰਲੀ (ਸਟੇਟ ਐਵਾਰਡੀ) ਨੂੰ ਲਾਈਨਜ ਕਲੱਬ ਇੰਟਰਨੈਸ਼ਨਲ ਵਲੋਂ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਪੰਜਾਬ ਦਾ ਪਹਿਲਾ ਗਣਿਤ ਪਾਰਕ ਬਣਾਉਣ ਵਾਲੇ ਲੈਕ: ਮੁਖਤਾਰ ਸਿੰਘ ਨਾਰਲੀ ਨੇ ਲੋਕਾਂ ਕੋਲੋਂ ਪੈਸੇ ਇਕੱਤਰ ਕਰਕੇ ਸਕੂਲ ਦੀ ਨੁਹਾਰ ਬਦਲਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਿਸ ਸਦਕਾ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Ad Position 21
repet_subhas-goyals [Copy P29]
ਲੈਕ: ਮੁਖਤਾਰ ਸਿੰਘ ਨਾਰਲੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਲਾਈਨਜ਼ ਕਲੱਬ ਇੰਟਰਨੈਸ਼ਨਲ ਵਲੋਂ ਪ੍ਰਧਾਨ ਮਨਿੰਦਰਪਾਲ ਕੌਰ, ਜਨਰਲ ਸਕੱਤਰ ਰਜੇਸ਼ ਸੇਠੀ ਤੇ ਹੋਰ। ਤਸਵੀਰ : ਹਰਜੀਤ ਸਿੰਘ 16-09-2026
ਅੰਮ੍ਰਿਤਸਰ, 15 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ ਵਿਖੇ ਸ਼ਿਵਾਲਾ ਵਿਖੇ ਬਤੌਰ ਲੈਕਚਰਾਰ ਡਿਊਟੀ ਨਿਭਾਅ ਰਹੇ ਮੁਖਤਾਰ ਸਿੰਘ ਨਾਰਲੀ (ਸਟੇਟ ਐਵਾਰਡੀ) ਨੂੰ ਲਾਈਨਜ ਕਲੱਬ ਇੰਟਰਨੈਸ਼ਨਲ ਵਲੋਂ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਪੰਜਾਬ ਦਾ ਪਹਿਲਾ ਗਣਿਤ ਪਾਰਕ ਬਣਾਉਣ ਵਾਲੇ ਲੈਕ: ਮੁਖਤਾਰ ਸਿੰਘ ਨਾਰਲੀ ਨੇ ਲੋਕਾਂ ਕੋਲੋਂ ਪੈਸੇ ਇਕੱਤਰ ਕਰਕੇ ਸਕੂਲ ਦੀ ਨੁਹਾਰ ਬਦਲਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਜਿਸ ਸਦਕਾ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਜੇ. ਕੇ. ਸ਼ਿੰਗਾਰੀ ਦੀ ਗਤੀਸ਼ੀਲ ਤੇ ਯੋਗ ਅਗਵਾਈ ਹੇਠ ਉਨ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਪਹਿਲੀ ਅਟਲ ਟੈਂਕਰਿੰਗ ਲੈਬ, ਗਣਿਤ ਪਾਰਕ, ਸਾਇੰਸ ਪਾਰਕ ਅਤੇ ਬਤੌਰ ਡੀ. ਆਰ. ਪੀ. ਸੀ. ਸੀ. ਆਰ. ਟੀ. ਨਵੀਂ ਦਿੱਲੀ ਉਨ੍ਹਾਂ ਨੇ ਸਕੂਲ ਦੇ ਅਧਿਆਪਕਾਂ ਨੂੰ ਕਲਚਰ ਨੂੰ ਸਿੱਖਿਆ ਨਾਲ ਜੋੜਨ ਸੰਬੰਧੀ ਟ੍ਰੇਡ ਕੀਤਾ ਅਤੇ ਸਕੂਲ ’ਚ ਇਨੋਵੇਟਿਵ ਕਲਚਰਲ ਕਲੱਬ ਬਣਾਇਆ ਜਿਸ ਸਦਕਾ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਰਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰ: ਜੇ. ਕੇ. ਸ਼ਿੰਗਾਰੀ ਨੂੰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਦੇਣ ਵਾਲੇ ਲੈਕ: ਮੁਖਤਾਰ ਸਿੰਘ ਦੀਆਂ ਤਿੰਨ ਵਿਦਿਆਰਥਣਾਂ ਸਟੇਟ ਮੈਰਿਟ ’ਚ ਆਈਆਂ, ਤਿੰਨ ਵਿਦਿਆਰਥਣਾਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਅਤੇ ਛੇ ਦੇ ਕਰੀਬ ਵਿਦਿਆਰਥਣਾਂ ਨੇ ਜੇ. ਈ. ਮੇਨ ਕਲੀਅਰ ਕਰਕੇ ਵੱਖ-ਵੱਖ ਯੂਨੀਵਰਸਿਟੀਆਂ ’ਚ ਦਾਖਲਾ ਲਿਆ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਲਾਈਨਜ ਕਲੱਬ ਇੰਟਰਨੈਸ਼ਨਲ ਵਲੋਂ ਅਧਿਆਪਕ ਦਿਵਸ ਮਨਾਉਂਦੇ ਹੋਏ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਾਈਨਜ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਮਨਿੰਦਰਪਾਲ ਕੌਰ ਨੇ ਕਿਹਾ ਕਿ ਅਜਿਹੇ ਅਧਿਆਪਕ ਹੀ ਸਾਡੇ ਸਮਾਜ ਨੂੰ ਸੇਧ ਦੇਣ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ।ਕਲੱਬ ਦੇ ਜਨਰਲ ਸਕੱਤਰ ਰਜੇਸ਼ ਸੇਠੀ ਨੇ ਮੁਖਤਾਰ ਸਿੰਘ ਨਾਰਲੀ ਦੇ ਵਿਦਿਅਕ ਖੇਤਰ ‘ਚ ਸੁਧਾਰ ਲਿਆਉਣ ਲਈ ਕੀਤੇ ।
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐੱਨ . ਆਰ . ਆਈ . ਮਿਲਣੀ 23 ਨੂੰ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤ... ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਦੇ 9 ਸਾਲ ਪੁਰਾਣੇ ਘੁਟਾਲੇ ’ਚ ਦੋ ਬਰਖਾਸਤ, ਈ. ਓ. ਦੀ ਡੀਮੋਸ਼ਨ ਟਰੱਸਟ ਦੇ ਨਾਂਅ ’ਤੇ ਬੈਂਕ ’ਚ ਚਲਾਇ...
Ad Position 24