ਬੀ.ਵੌਕ.ਐਂਟਰਟੇਨਮੈਂਟ ਵਿਚ ਬੀ.ਬੀ.ਕੇ. ਡੀ.ਏ.ਵੀ. ਕਾਲਜ ਨੇ ਯੂਨੀਵਰਸਿਟੀ ਪੱਧਰ ’ਤੇ ਹਾਸਿਲ ਕੀਤੇ ਉੱਚ ਸਥਾਨ
ਅੰਮ੍ਰਿਤਸਰ, 15 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ.
ਅੰਮ੍ਰਿਤਸਰ, 15 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕਰਦਿਆਂ ਬੀ.ਵੌਕ.ਐਂਟਰਟੇਨਮੈਂਟ ਪ੍ਰੋਗਰਾਮ ਦੀਆਂ ਜੀ.ਐੱਨ.ਡੀ.ਯੂ. ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਪੱਧਰ ‘ਤੇ ਮੋਹਰੀ ਸਥਾਨ ਹਾਸਲ ਕੀਤੇ। ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦਿਆਂ ਸਮੈਸਟਰ ਛੇਵਾਂ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ 8.80 ਸੀ.ਜੀ.ਪੀ.ਏ. ਨਾਲ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਇਸੇ ਸਮੈਸਟਰ ਦੀ ਵਿਦਿਆਰਥਣ ਕੋਸ਼ਿਸ਼ ਸ਼ਰਮਾ ਨੇ 8.62 ਸੀ.ਜੀ.ਪੀ.ਏ. ਨਾਲ ਯੂਨੀਵਰਸਿਟੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਪਵਨਪ੍ਰੀਤ ਕੌਰ ਅਤੇ ਕਸ਼ਿਸ਼ ਸ਼ਰਮਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਵੇਂ ਵਿਦਿਆਰਥਣਾਂ ਨੂੰ ਭਵਿੱਖ ਵਿਚ ਲਗਾਤਾਰ ਸਫਲਤਾ ਅਤੇ ਰੌਸ਼ਨ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਮਾਇਨੀ ਆਨੰਦ , ਡੀਨ, ਅਕਾਦਮਿਕ, ਅਤੇ ਸੰਜੀਵ ਸ਼ਰਮਾ, ਮੁਖੀ, ਮਲਟੀਮੀਡੀਆ ਵਿਭਾਗ, ਨੇ ਵੀ ਵਿਦਿਆਰਥਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਭਵਿੱਖ ਦੇ ਸਾਰੇ ਉੱਦਮਾਂ ਵਿਚ ਸਫਲਤਾ ਦੀ ਕਾਮਨਾ ਕੀਤੀ।