15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ 8 ਸਤੰਬਰ ਤੋਂ ਸਵੈਚਾਲਿਤ ਪਾਰਕਿੰਗ ਪ੍ਰਬੰਧਨ ਪ੍ਰਣਾਲੀ ’ਤੇ ਸੋਧੇ ਚਾਰਜ ਲਾਗੂ

ਅਜਨਾਲਾ, ਰਾਜਾਸਾਂਸੀ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ (ਨਵੀਂ ਦਿੱਲੀ) ਦੇ ਕਾਰਪੋਰੇਟ ਹੈੱਡਕੁਆਟਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ 8 ਸਤੰਬਰ ਤੋਂ ਸੋਧੀ ਹੋਈ ਪਾਰਕਿੰਗ ਨੀਤੀ ਲਾਗੂ ਕਰ ਦਿੱਤੀ ਗਈ ਹੈ। ਇਸ ਤਹਿਤ ਹਵਾਈ ਅੱਡੇ ‘ਤੇ ਸਵੈਚਾਲਿਤ ਪਾਰਕਿੰਗ ਪ੍ਰਬੰਧਨ ਪ੍ਰਣਾਲੀ (ਆਟੋਮੇਟਿਡ ਵਹੀਕਲ ਪਾਰਕਿੰਗ ਮੈਨੇਜਮੈਂਟ ਸਿਸਟਮ) ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਪਾਰਕਿੰਗ ਪ੍ਰਬੰਧ ਵਿਚ ਪਾਰਦਰਸ਼ਤਾ, ਮਿਆਰੀਕਰਨ, ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਅਜਨਾਲਾ, ਰਾਜਾਸਾਂਸੀ, 15 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟਸ ਅਥਾਰਿਟੀ ਆਫ਼ ਇੰਡੀਆ (ਨਵੀਂ ਦਿੱਲੀ) ਦੇ ਕਾਰਪੋਰੇਟ ਹੈੱਡਕੁਆਟਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ 8 ਸਤੰਬਰ ਤੋਂ ਸੋਧੀ ਹੋਈ ਪਾਰਕਿੰਗ ਨੀਤੀ ਲਾਗੂ ਕਰ ਦਿੱਤੀ ਗਈ ਹੈ। ਇਸ ਤਹਿਤ ਹਵਾਈ ਅੱਡੇ ‘ਤੇ ਸਵੈਚਾਲਿਤ ਪਾਰਕਿੰਗ ਪ੍ਰਬੰਧਨ ਪ੍ਰਣਾਲੀ (ਆਟੋਮੇਟਿਡ ਵਹੀਕਲ ਪਾਰਕਿੰਗ ਮੈਨੇਜਮੈਂਟ ਸਿਸਟਮ) ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਪਾਰਕਿੰਗ ਪ੍ਰਬੰਧ ਵਿਚ ਪਾਰਦਰਸ਼ਤਾ, ਮਿਆਰੀਕਰਨ, ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ। ਹਵਾਈ ਅੱਡਾ ਪ੍ਰਬੰਧਕਾਂ ਅਨੁਸਾਰ ਆਟੋਮੇਟਿਡ ਸਿਸਟਮ ਅਤੇ ਬਿਹਤਰ ਟ੍ਰੈਫਿਕ ਕੰਟਰੋਲ ਬੁਨਿਆਦੀ ਢਾਂਚੇ ਨਾਲ ਪਾਰਕਿੰਗ ਪ੍ਰਬੰਧ ਨੂੰ ਹੋਰ ਸੁਚੱਜਾ ਬਣਾਉਣ ਦੇ ਨਾਲ-ਨਾਲ ਟਰਮੀਨਲ ਦੇ ਆਲੇ-ਦੁਆਲੇ ਟ੍ਰੈਫਿਕ ਦੀ ਸੁਚਾਰੂ ਆਵਾਜਾਈ ਅਤੇ ਯਾਤਰੀਆਂ ਦੀ ਸਹੂਲਤ ਵਿਚ ਵੀ ਸੁਧਾਰ ਹੋਵੇਗਾ। ਨਵੇਂ ਪਾਰਕਿੰਗ ਚਾਰਜ ਨਵੀਂ ਨੀਤੀ, ਠੇਕੇ ਦੀਆਂ ਸ਼ਰਤਾਂ, ਸੰਚਾਲਕੀ ਲੋੜਾਂ ਅਤੇ ਆਟੋਮੇਟਿਡ ਪਾਰਕਿੰਗ ਸਿਸਟਮ ਦੇ ਸੰਚਾਲਨ ਤੇ ਰੱਖ-ਰਖਾਅ ਨੂੰ ਧਿਆਨ ਵਿਚ ਰੱਖ ਕੇ ਨਿਰਧਾਰਿਤ ਕੀਤੇ ਗਏ ਹਨ। ਸੋਧੇ ਹੋਏ ਪਾਰਕਿੰਗ ਚਾਰਜ ਅਨੁਸਾਰ ਹੁਣ ਰਾਜਾਸਾਂਸੀ ਹਵਾਈ ਅੱਡੇ ’ਤੇ ਦੋ-ਪਹੀਆ ਵਾਹਨਾਂ ਲਈ 30 ਮਿੰਟ ਤੱਕ 20 ਰੁਪਏ, 30 ਤੋਂ 60 ਮਿੰਟ ਲਈ 30 ਰੁਪਏ ਅਤੇ 60 ਤੋਂ 120 ਮਿੰਟ (2 ਘੰਟਿਆਂ) ਲਈ 40 ਰੁਪਏ ਚਾਰਜ ਹੋਵੇਗਾ, ਇਸ ਤੋਂ ਬਾਅਦ 5 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਚਾਰਜ ਲੱਗੇਗਾ। ਨਿੱਜੀ ਕਾਰਾਂ ਲਈ ਕ੍ਰਮਵਾਰ 60, 90 ਅਤੇ 120 ਰੁਪਏ ਚਾਰਜ ਹੋਵੇਗਾ, ਜਦਕਿ 2 ਘੰਟਿਆਂ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਲਏ ਜਾਣਗੇ। ਇਸੇ ਤਰ੍ਹਾਂ ਟੈਂਪੂ ਟਰੈਵਲਰ/ਮਿੰਨੀ ਬੱਸ ਲਈ 30 ਮਿੰਟ ਤੱਕ 180 ਰੁਪਏ, 30 ਤੋਂ 60 ਮਿੰਟ ਲਈ 270 ਰੁਪਏ ਅਤੇ 60 ਤੋਂ 120 ਮਿੰਟ ਲਈ 360 ਰੁਪਏ, ਇਸ ਤੋਂ ਬਾਅਦ 30 ਰੁਪਏ ਪ੍ਰਤੀ ਘੰਟਾ ਚਾਰਜ ਹੋਵੇਗਾ। ਬੱਸ, ਕੋਚ ਅਤੇ ਟਰੱਕ ਲਈ ਕ੍ਰਮਵਾਰ 300, 450 ਅਤੇ 600 ਰੁਪਏ ਚਾਰਜ ਨਿਰਧਾਰਿਤ ਕੀਤੇ ਗਏ ਹਨ, ਜਦਕਿ 2 ਘੰਟਿਆਂ ਤੋਂ ਬਾਅਦ 50 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਚਾਰਜ ਵਧੇਗਾ। ਹਵਾਈ ਅੱਡਾ ਪ੍ਰਬੰਧਕਾਂ ਵਲੋਂ ਯਾਤਰੀਆਂ ਅਤੇ ਆਉਣ ਵਾਲੇ ਵਿਅਕਤੀਆਂ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਟਰਮੀਨਲ ਵਿਖੇ ਯਾਤਰੀਆਂ ਨੂੰ ਚੜ੍ਹਾਉਣ ਅਤੇ ਉਤਾਰਨ ਵਾਲੀਆਂ ਨਿਰਧਾਰਿਤ ਲੇਨਾਂ ਸਿਰਫ਼ ਯਾਤਰੀਆਂ ਨੂੰ ਉਤਾਰਨ ਅਤੇ ਚੜ੍ਹਾਉਣ ਲਈ ਹਨ। ਇਨ੍ਹਾਂ ਲੇਨਾਂ ਵਿਚ ਵਾਹਨ ਪਾਰਕ ਕਰਨਾ ਜਾਂ ਉਡੀਕ ਲਈ ਖੜ੍ਹਾ ਕਰਨਾ ਮਨਾਹੀ ਹੈ। ਨਿਰਧਾਰਿਤ ਲੇਨਾਂ ਵਿਚ ਪਾਰਕ ਕੀਤੇ ਜਾਂ ਬਿਨਾਂ ਨਿਗਰਾਨੀ ਛੱਡੇ ਗਏ ਵਾਹਨਾਂ ਵਿਰੁੱਧ ਹਵਾਈ ਅੱਡੇ ਦੇ ਲਾਗੂ ਨਿ ਯਮਾਂ ਅਨੁਸਾਰ 500 ਰੁਪਏ ਜੁਰਮਾਨਾ ਅਤੇ ਵਾਹਨ ਕਲੈਂਪ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਪ੍ਰਬੰਧਕਾਂ ਨੇ ਕਿਹਾ ਕਿ ਇਨ੍ਹਾਂ ਲੇਨਾਂ ਵਿਚ ਵਾਹਨਾਂ ਨੂੰ ਲੰਬੇ ਸਮੇਂ ਤੱਕ ਖੜ੍ਹਾ ਕਰਨ ਨਾਲ ਟ੍ਰੈਫਿਕ ਜਾਮ ਹੋਣ ਦੇ ਨਾਲ ਹੋਰ ਵਾਹਨਾਂ ਦੀ ਆਵਾਜਾਈ ਅਤੇ ਯਾ ਤਰੀਆਂ ਦੀ ਸਹੂਲਤ ਤੇ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ ।
Ad Position 22
No active advertisement
ਪਿਛਲੀ ਖ਼ਬਰ 2025-26 ਬਾਰ੍ਹਵੀਂ ਪਾਸ ਵਿਦਿਆਰਥੀਆਂ ਲਈ ਕੈਨੇਡਾ ਅਤੇ ਨਿਊਜ਼ੀਲੈਂਡ ਜਾਣ ਦਾ ਸੁਨਹਿਰੀ ਮੌਕਾ - ਗੈਵੀ ਕਲੇਰ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਅੰਮ੍ਰਿਤਸਰ-ਕੋਲਕਾਤਾ ਅਤੇ ਅੰਮ੍ਰਿਤਸਰ-ਬਰੌਨੀ ਵਿਚਕਾਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟਰੇਨਾਂ ਚਲਾਉਣ...
Ad Position 24