ਸ੍ਰੀ ਦੁਰਗਿਆਣਾ ਮੰਦਰ ਵਿਖੇ ਗਣਪਤੀ ਬੱਪਾ ਦੀ ਮੂਰਤੀ ਨੂੰ ਸਥਾਪਤ ਕਰ ਕੇ ਪੂਜਾ ਕੀਤੀ
ਅੰਮ੍ਰਿਤਸਰ, 15 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਮੰਦਰ ਵਿਖੇ ਸ੍ਰੀ ਗਣੇਸ਼ ਚਤੁਰਥੀ ਮੌਕੇ ਗਣਪਤੀ ਬੱਪਾ ਦੀ ਮੂਰਤੀ ਨੂੰ ਵਿਧੀਵਤ ਢੰਗ ਨਾਲ ਸਥਾਪਤ ਕੀਤਾ ਗਿਆ ਅਤੇ ਪੂਜਾ ਕੀਤੀ ਗਈ। ਇਸ ਮੌਕੇ ਦੇ ਪਹਿਲੇ ਦਿਨ ਸ੍ਰੀ ਰਾਮ ਜੀ ਸੇਵਾ ਸੰਘ ਵਲੋਂ ਗਣਪਤੀ ਭਗਵਾਨ ਨੂੰ ਲੱਡੂਆਂ ਦੇ ਭੋਗ ਲਗਾਏ ਗਏ।
ਅੰਮ੍ਰਿਤਸਰ, 15 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਸ੍ਰੀ ਦੁਰਗਿਆਣਾ ਮੰਦਰ ਵਿਖੇ ਸ੍ਰੀ ਗਣੇਸ਼ ਚਤੁਰਥੀ ਮੌਕੇ ਗਣਪਤੀ ਬੱਪਾ ਦੀ ਮੂਰਤੀ ਨੂੰ ਵਿਧੀਵਤ ਢੰਗ ਨਾਲ ਸਥਾਪਤ ਕੀਤਾ ਗਿਆ ਅਤੇ ਪੂਜਾ ਕੀਤੀ ਗਈ। ਇਸ ਮੌਕੇ ਦੇ ਪਹਿਲੇ ਦਿਨ ਸ੍ਰੀ ਰਾਮ ਜੀ ਸੇਵਾ ਸੰਘ ਵਲੋਂ ਗਣਪਤੀ ਭਗਵਾਨ ਨੂੰ ਲੱਡੂਆਂ ਦੇ ਭੋਗ ਲਗਾਏ ਗਏ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ, ਉਪ ਪ੍ਰਧਾਨ ਐਸ.ਕੇ. ਵਧਵਾ, ਮੈਨੇਜਰ ਅਨਿਲ ਸ਼ਰਮਾ, ਸਹਿ-ਪ੍ਰਬੰਧਕ ਲਲਿਤ ਮੋਹਨ ਚੰਡੋਕ ਅਤੇ ਰਾਮ ਜੀ ਸੇਵਾ ਸੰਘ ਦੇ ਪ੍ਰਧਾਨ ਆਦਰਸ਼ ਸ਼ਰਮਾ, ਸੰਘ ਦੇ ਜਨਰਲ ਸਕੱਤਰ ਰੋਹਿਤ ਖੰਨਾ ਦੇ ਨਾਲ ਮਾਧਵ ਲਾਲ, ਸੰਜੇ ਮਹਿਰਾ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ।