ਨਗਰ ਨਿਗਮ 75 ਕਿੱਲੋਮੀਟਰ ਲੰਬੇ ਸੀਵਰੇਜ ਦੀ ਕਰਵਾਏਗਾ ਡੀਸਿਲਟਿੰਗ
ਅੰਮ੍ਰਿਤਸਰ, 6 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਪੰਜਾਬ ਡਿਵੈਲਪਮੈਂਟ ਫ਼ੰਡ ’ਚੋਂ ਖ਼ਰਚ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਹਲਕਾ ਦੱਖਣੀ ਨੂੰ ਛੱਡ ਕੇ ਬਾਕੀ ਦੇ ਚਾਰ ਹਲ਼ਕਿਆਂ ਵਿਚ ਸੀਵਰੇਜ ਡੀਸਿਲਟਿੰਗ ਕਰਵਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਓ ਐਂਡ ਐਮ ਵਿਭਾਗ ਵਲੋਂ ਅੰਮ੍ਰਿਤਸਰ ਦੇ ਹਲਕਾ ਉੱਤਰੀ , ਪੱਛਮੀ, ਪੂਰਬੀ ਅਤੇ ਕੇਂਦਰੀ ਵਿਚ ਸੀਵਰੇਜ ਦੀ ਡੀਸਿਲਟਿੰਗ ਕਰਵਾਈ ਜਾ ਰਹੀ ਹੈ।
ਅੰਮ੍ਰਿਤਸਰ, 6 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਪੰਜਾਬ ਡਿਵੈਲਪਮੈਂਟ ਫ਼ੰਡ ’ਚੋਂ ਖ਼ਰਚ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਹਲਕਾ ਦੱਖਣੀ ਨੂੰ ਛੱਡ ਕੇ ਬਾਕੀ ਦੇ ਚਾਰ ਹਲ਼ਕਿਆਂ ਵਿਚ ਸੀਵਰੇਜ ਡੀਸਿਲਟਿੰਗ ਕਰਵਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਓ ਐਂਡ ਐਮ ਵਿਭਾਗ ਵਲੋਂ ਅੰਮ੍ਰਿਤਸਰ ਦੇ ਹਲਕਾ ਉੱਤਰੀ , ਪੱਛਮੀ, ਪੂਰਬੀ ਅਤੇ ਕੇਂਦਰੀ ਵਿਚ ਸੀਵਰੇਜ ਦੀ ਡੀਸਿਲਟਿੰਗ ਕਰਵਾਈ ਜਾ ਰਹੀ ਹੈ। ਇਹ ਸੀਵਰੇਜ 75.3 ਕਿੱਲੋਮੀਟਰ ਲੰਬਾ ਹੋਵੇਗਾ। ਜਿਸ ’ਤੇ 4.17 ਕਰੋੜ ਰੁਪਏ ਖ਼ਰਚ ਆਵੇਗਾ। ਇਹ ਕੰਮ ਦੋ ਤੋਂ ਤਿੰਨ ਮਹੀਨਿਆਂ ਵਿਚ ਡੀਸਿਲਟਿੰਗ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ। ਇਹ ਕੰਮ ਨਿੱਜੀ ਕੰਪਨੀ ਨੂੰ ਠੇਕੇ ’ਤੇ ਦਿੱਤਾ ਜਾ ਰਿਹਾ ਹੈ। ਡੀਸਿਲਟਿੰਗ ਦੌਰਾਨ ਗੁਮਾਨ ਪੁਰਾ ’ਚ ਬੰਦ ਪਏ ਸੀਵਰੇਜ ਨੂੰ ਚਾਲੂ ਕੀਤਾ ਜਾਵੇਗਾ ਅਤੇ ਜਿੱਥੇ ਸੀਵਰੇਜ ਜਾਮ ਹੋਇਆ ਹੈ ਉਸ ਨੂੰ ਖੋਲ੍ਹਿਆ ਜਾਵੇਗਾ। ਨਗਰ ਨਿਗਮ ਅੰਮ੍ਰਿਤਸਰ ਵਲੋਂ ਇਸ ਤੋਂ ਪਹਿਲਾਂ ਵੀ 70 ਕਿੱਲੋਮੀਟਰ ਲੰਬੇ ਸੀਵਰੇਜ ਦੀ ਡੀਸਿਲਟਿੰਗ ਕਰਵਾਉਣ ਦਾ ਕੰਮ ਠੇਕੇ ‘ਤੇ ਦਿੱਤਾ ਸੀ । ਜਿਸ ਵਿਚੋਂ 90 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਅਤੇ ਜੋ 10 ਫ਼ੀਸਦੀ ਕੰਮ ਰਹਿ ਗਿਆ ਉਹ ਵੀ ਅਗਲੇ ਦਿਨਾਂ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ।