07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਜ਼ਿਲ੍ਹੇ ’ਚ 75 ਮਿਲੀਗ੍ਰਾਮ ਤੋਂ ਵੱਧ ਪਰੇਗਾਬਾਲਿਨ ਦਵਾਈਆਂ ਦੀ ਵਿਕਰੀ ਤੇ ਸਟਾਕ ’ਤੇ ਲੱਗੀ ਪਾਬੰਧੀ

ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵਲੋਂ ਪਰੇਗਾਬਾਲਿਨ ਦਵਾਈ ਦੀ ਨਸ਼ੇ ਵਜੋਂ ਵੱਧ ਰਹੀ ਦੁਰਵਰਤੋਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ- 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ 75 ਮਿਲੀਗ੍ਰਾਮ ਤੋਂ ਵੱਧ ਸਮਰਥਾਂ ਵਾਲੀਆਂ ਪਰੇਗਾਬਾਲਿਨ ਕੈਪਸੂਲਾਂ/ਗੋਲੀਆਂ ਦੇ ਸਟਾਕ ਅਤੇ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪੱਲਵੀ ਮਿਸ਼ਰਾ ਨੇ ਦੱਸਿਆ ਕਿ 150 ਮਿਲੀਗ੍ਰਾਮ ਅਤੇ 300 ਮਿਲੀਗ੍ਰਾਮ ਵਾਲੀ ਪਰੇਗਾਬਾਲਿਨ ਦਵਾਈ ਦਾ ਨਸ਼ੇ ਵਜੋਂ ਦੁਰਪਯੋਗ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ।

Ad Position 21
No active advertisement
ਵਧੀਕ ਜ਼ਿਲ੍ਹਾ ਮੈਜਿਸਟਰੇਟ ਪਲਵੀ ਮਿਸ਼ਰਾ। 07-10-2026
ਅੰਮ੍ਰਿਤਸਰ, 5 ਅਕਤੂਬਰ (ਰੇਸ਼ਮ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਵਲੋਂ ਪਰੇਗਾਬਾਲਿਨ ਦਵਾਈ ਦੀ ਨਸ਼ੇ ਵਜੋਂ ਵੱਧ ਰਹੀ ਦੁਰਵਰਤੋਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ- 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ 75 ਮਿਲੀਗ੍ਰਾਮ ਤੋਂ ਵੱਧ ਸਮਰਥਾਂ ਵਾਲੀਆਂ ਪਰੇਗਾਬਾਲਿਨ ਕੈਪਸੂਲਾਂ/ਗੋਲੀਆਂ ਦੇ ਸਟਾਕ ਅਤੇ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪੱਲਵੀ ਮਿਸ਼ਰਾ ਨੇ ਦੱਸਿਆ ਕਿ 150 ਮਿਲੀਗ੍ਰਾਮ ਅਤੇ 300 ਮਿਲੀਗ੍ਰਾਮ ਵਾਲੀ ਪਰੇਗਾਬਾਲਿਨ ਦਵਾਈ ਦਾ ਨਸ਼ੇ ਵਜੋਂ ਦੁਰਪਯੋਗ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਆਮ ਤੌਰ ’ਤੇ ਡਾਕਟਰਾਂ ਵਲੋਂ 75 ਮਿਲੀਗ੍ਰਾਮ ਤੱਕ ਦੀ ਪਰੇਗਾਬਾਲਿਨ ਹੀ ਮਰੀਜ਼ਾਂ ਨੂੰ ਲਿਖੀ ਜਾਂਦੀ ਹੈ, ਇਸ ਲਈ 75 ਮਿਲੀਗ੍ਰਾਮ ਤੋਂ ਵੱਧ ਤਾਕਤ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹੁਕਮਾਂ ਅਨੁਸਾਰ ਕੈਮਿਸਟ ਤੇ ਮੈਡੀਕਲ ਸਟੋਰ ਥੋਕ ਵਿਕ੍ਰੇਤਾ ਅਤੇ ਹਸਪਤਾਲਾਂ ਦੀਆਂ ਫਾਰਮੇਸੀਆਂ ਸਿਰਫ਼ 75 ਮਿਲੀਗ੍ਰਾਮ ਤੱਕ ਦੀ ਦਵਾਈ ਅਸਲ ਡਾਕਟਰੀ ਪਰਚੀ ਦੇ ਆਧਾਰ ’ਤੇ ਹੀ ਵੇਚ ਸਕਣਗੇ। ਇਸ ਤੋਂ ਇਲਾਵਾ ਹਰ ਵਿਕਰੀ ਦਾ ਪੂਰਾ ਰਿਕਾਰਡ ਰੱਖਣਾ ਲਾਜ਼ਮੀ ਹੋਵੇਗਾ ਅਤੇ ਡਾਕਟਰੀ ਪਰਚੀ ’ਤੇ ਕੈਮਿਸਟ ਦਾ ਨਾਮ ਦਵਾਈ ਜਾਰੀ ਕਰਨ ਦੀ ਮਿਤੀ ਅਤੇ ਦਿੱਤੀਆਂ ਗਈਆਂ ਗੋਲੀਆਂ/ਕੈਪਸੂਲਾਂ ਦੀ ਗਿਣਤੀ ਦਰਜ ਕਰਨੀ ਹੋਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇੱਕੋ ਡਾਕਟਰੀ ਪਰਚੀ ਦੇ ਆਧਾਰ ’ਤੇ ਦਵਾਈ ਪਹਿਲਾਂ ਕਿਸੇ ਹੋਰ ਮੈਡੀਕਲ ਸਟੋਰ ਤੋਂ ਜਾਰੀ ਨਾ ਕੀਤੀ ਗਈ ਹੋਵੇ ਅਤੇ ਪਰਚੀ ਵਿਚ ਦਰਸਾਈ ਮਾਤਰਾ ਤੋਂ ਵੱਧ ਦਵਾਈ ਨਾ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਅਧਿਕਾਰੀ ਦਾ ਔਰਤ ਪੱਤਰਕਾਰ ’ਤੇ ਜਿਨਸੀ ਹਮਲਾ ਸ਼ਰਮਨਾਕ –ਤਰਕਸ਼ੀਲ ਸੁਸਾਇਟੀ ਅਗਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸੰਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਕੱਤਰ...
Ad Position 24