ਤੇਜ ਰਫਤਾਰ ਕਾਰ ਵਲੋਂ ਕੁਚਲੇ ਜਾਣ ਕਾਰਨ ਸਾਈਕਲ ਸਵਾਰ ਮਜ਼ਦੂਰ ਦੀ ਮੌਤ
ਅੰਮ੍ਰਿਤਸਰ, 6 ਅਕਤੂਬਰ (ਰੇਸ਼ਮ ਸਿੰਘ)-ਇਥੇ ਵੱਲ੍ਹਾ ਵੇਰਕਾ ਬਾਈਪਾਸ ਕੋਲ ਇਕ ਤੇਜ ਰਫਤਾਰ ਕਾਰ ਵਲੋਂ ਸਾਈਕਲ ਸਵਾਰ ਮਜ਼ਦੂਰ ਨੂੰ ਕੁਚਲ ਦਿੱਤਾ ਗਿਆ, ਜਿਸ ਕਾਰਨ ਬੁਰੀ ਤਰ੍ਹਾਂ ਜ਼ਖ਼ਮੀਂ ਹੋਇਆ ਸਾਈਕਲ ਸਵਾਰ ਮੌਕੇ ’ਤੇ ਹੀ ਦਮ ਤੋੜ ਗਿਆ। ਮ੍ਰਿਤਕ ਮਜ਼ਦੂਰ ਦੀ ਸ਼ਨਾਖਤ ਦਿਨੇਸ਼ ਕੁਮਾਰ ਪੁੱਤਰ ਰਾਮ ਵਾਸੀ ਈਸਟ ਮੋਹਨ ਨਗਰ ਚਮਰੰਗ ਰੋਡ ਵਜੋਂ ਹੋਈ ਹੈ।
ਅੰਮ੍ਰਿਤਸਰ, 6 ਅਕਤੂਬਰ (ਰੇਸ਼ਮ ਸਿੰਘ)-ਇਥੇ ਵੱਲ੍ਹਾ ਵੇਰਕਾ ਬਾਈਪਾਸ ਕੋਲ ਇਕ ਤੇਜ ਰਫਤਾਰ ਕਾਰ ਵਲੋਂ ਸਾਈਕਲ ਸਵਾਰ ਮਜ਼ਦੂਰ ਨੂੰ ਕੁਚਲ ਦਿੱਤਾ ਗਿਆ, ਜਿਸ ਕਾਰਨ ਬੁਰੀ ਤਰ੍ਹਾਂ ਜ਼ਖ਼ਮੀਂ ਹੋਇਆ ਸਾਈਕਲ ਸਵਾਰ ਮੌਕੇ ’ਤੇ ਹੀ ਦਮ ਤੋੜ ਗਿਆ। ਮ੍ਰਿਤਕ ਮਜ਼ਦੂਰ ਦੀ ਸ਼ਨਾਖਤ ਦਿਨੇਸ਼ ਕੁਮਾਰ ਪੁੱਤਰ ਰਾਮ ਵਾਸੀ ਈਸਟ ਮੋਹਨ ਨਗਰ ਚਮਰੰਗ ਰੋਡ ਵਜੋਂ ਹੋਈ ਹੈ। ਥਾਣਾ ਮਕਬੂਲਪੁਰਾ ਦੇ ਏ.ਐੱਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਦਿਨੇਸ਼ ਕੁਮਾਰ ਆਪਣੇ ਸਾਈਕਲ ’ਤੇ ਸਵਾਰ ਹੋ ਕੇ ਕੰਮ ’ਤੇ ਜਾ ਰਿਹਾ ਸੀ ਜਦੋਂ ਉਹ ਲਵ ਜੂਸ ਬਾਰ ਵੱਲ੍ਹਾ ਵੇਰਕਾ ਬਾਈਪਾਸ ਕੋਲ ਪੁੱਜਿਆ ਤਾਂ ਇਕ ਆਰਟੀਗਾ ਕਾਰ ਜਿਸਦਾ ਨੰਬਰ ਕੇਵਲ 75 ਹੀ ਪੜਿਆ ਗਿਆ ਤੇਜ ਰਫਤਾਰ, ਬਿਨਾਂ ਹਾਰਨ ਤੇ ਗਲਤ ਸਾਈਡ ਤੋਂ ਲਿਆ ਕੇ ਦਿਨੇਸ਼ ਕੁਮਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੇ ਸਿਰ ’ਚ ਸੱਟ ਲਗ ਗਈ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਿਸ ਵਲੋਂ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।