07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਡੀ.ਏ.ਵੀ. ਪਬਲਿਕ ਸਕੂਲ ਵਿਖੇ ਐਡਫੇਅਰ 2026 ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਵਲੋਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਐਡਫੇਅਰ 2026 : ਮਿਲੋਂ, ਜਾਣੋਂ ਅਤੇ ਆਪਣਾ ਭਵਿੱਖ ਉਸਾਰੋ’ ਪ੍ਰੋਗਰਾਮ ਕਰਵਾਇਆ ਗਿਆ । ਇਸ ਸਮਾਗਮ ’ਚ ਯੂਨੀਵਰਸਿਟੀਆਂ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਅਕਾਦਮਿਕ ਪ੍ਰੋਗਰਾਮਾਂ, ਵਿਸ਼ੇਸ਼ ਕੋਰਸਾਂ ਅਤੇ ਕਰੀਅਰ ਦੇ ਉਭਰਦੇ ਮੌਕਿਆਂ ਬਾਰੇ ਜਾਣੂੰ ਕਰਵਾਇਆ। ਇਸ ਮੇਲੇ ਦਾ ਇਕ ਮੁੱਖ ਆਕਰਸ਼ਣ ਪੈਨਲ ਚਰਚਾ ਸੀ, ਜਿਸ ’ਚ ਕਰੀਅਰ ਦੇ ਨਵੇਂ ਰੁਝਾਨਾਂ, ਅੰਤਰ ਅਨੁਸ਼ਾਸਨੀ ਸਿੱਖਿਆ ਅਤੇ ਬਦਲਦੇ ਪੇਸ਼ੇਵਰ ਮਾਹੌਲ ’ਚ ਅੱਗੇ ਵੱਧਣ ਲਈ ਲੋੜੀਂਦੇ ਹੁਨਰਾਂ ’ਤੇ ਚਰਚਾ ਕੀਤੀ ਗਈ। ਯੂਨੀਵਰਸਿਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਵਿਦਿਆਰਥੀਆਂ ਨੂੰ ਦਾਖ਼ਲੇ, ਵਜ਼ੀਫ਼ੇ, ਇੰਟਨਰਸ਼ਿਪ, ਕੋਰਸਾਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਮਿਲੀ ਅਤੇ ਨਾਲ ਹੀ ਅਮਰੀਕਾ, ਕੈਨੇਡਾ ਤੇ ਆਸਟਰੇਲੀਆ ਦੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਸਹਿਯੋਗ ਕਰਨ ਦੇ ਮੌਕੇ ਵੀ ਪ੍ਰਾਪਤ ਹੋਏ। ਸਕੂਲ ਦੇ ਪ੍ਰਬੰਧਕ ਸਵੀਨ ਪੁਰੀ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ । ਸਕੂਲ ਦੇ ਪ੍ਰਿੰ: ਡਾ. ਪੱਲਵੀ ਸੇਠੀ ਨੇ ਉਚੱ ਸਿੱਖਿਆ ਯੋਜਨਾਬੰਦੀ ਦੇ ਪੜਾਅ ’ਤੇ ਪ੍ਰਮਾਣਿਕ ਮਾਰਗਦਰਸ਼ਨ ਦੀ ਮਹੱਤਤਾ ’ਤੇ ਚਾਨਣਾ ਪਾਇਆ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੀ ਆਕਾਂਕਸ਼ਾ ਅਰੋੜਾ ਜੀ. ਐੱਨ. ਡੀ. ਯੂ. ਪ੍ਰੀਖਿਆਵਾਂ ’ਚ ਜ਼ਿਲ੍ਹੇ ਭਰ ਵਿਚੋਂ ਅਵੱਲ ਅਗਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਰਮਨਦੀਪ ਸਿੰਘ ‘ਐਵਾਰਡ ਆਫ਼ ਆਨਰ’ ਨਾਲ ਸਨਮਾਨਿਤ
Ad Position 24