07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ 2026 ਕਰਵਾਇਆ

ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਸਹਿਯੋਗ ਨਾਲ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ 2026 ਕਰਵਾਇਆ ਗਿਆ, ਜਿਸ ’ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ.

Ad Position 21
No active advertisement
ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੂੰ ਸਨਮਾਨਿਤ ਕਰਨ ਦੌਰਾਨ ਪ੍ਰੋ. (ਡਾ.) ਸੰਦੀਪ ਕਾਂਸਲ, ਡਾ. ਭਰਤ ਨਰੇਸ਼ ਬੰਸਲ, ਪ੍ਰਿੰ: ਇੰਜੀ. ਦਵਿੰਦਰ ਸਿੰਘ ਭੱਟੀ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 07-10-2026
ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਸਹਿਯੋਗ ਨਾਲ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ 2026 ਕਰਵਾਇਆ ਗਿਆ, ਜਿਸ ’ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰੋ. (ਡਾ.) ਸੰਦੀਪ ਕਾਂਸਲ, ਚੇਅਰਮੈਨ ਅਤੇ ਡਾ. ਭਰਤ ਨਰੇਸ਼ ਬੰਸਲ, ਡਾਇਰੈਕਟਰ ਅਕੈਡਮਿਕਸ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਤਕਨੀਕੀ ਸੰਸਥਾਵਾਂ ਦੇ ਪ੍ਰਿੰਸੀਪਲ, ਉਦਯੋਗ ਜਗਤ ਦੇ ਨੁਮਾਇੰਦੇ, ਅਕਾਦਮਿਕ ਮਾਹਿਰ, ਅਧਿਆਪਕ ਅਤੇ ਹੋਰ ਪਤਵੰਤੇ ਸੱਜਣ ਵੀ ਕਨਕਲੇਵ ’ਚ ਸ਼ਾਮਲ ਹੋਏ। ਇਸ ਮੌਕੇ ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਇੰਡਸਟਰੀ-ਅਕੈਡਮੀਆ ਕਨਕਲੇਵ ਤਕਨੀਕੀ ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸੰਵਾਦ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕਨਕਲੇਵ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਾਂ ਦੀਆਂ ਅਸਲ ਲੋੜਾਂ ਅਨੁਸਾਰ ਹੁਨਰ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਵਧੀਆ ਰੋਜ਼ਗਾਰ ਲਈ ਤਿਆਰ ਕਰਨ ਵਿਚ ਮਦਦ ਮਿਲੇਗੀ। ਪ੍ਰੋ. (ਡਾ.) ਸੰਦੀਪ ਕਾਂਸਲ ਨੇ ਕਿਹਾ ਕਿ ਪੰਜਾਬ ਵਿਚ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਚੰਗਾ ਕੰਮ ਹੋ ਰਿਹਾ ਹੈ ਅਤੇ ਉਦਯੋਗਾਂ ਨਾਲ ਲਗਾਤਾਰ ਸੰਵਾਦ ਰਾਹੀਂ ਤਕਨੀਕੀ ਸਿੱਖਿਆ ਨੂੰ ਹੋਰ ਵੀ ਰੋਜ਼ਗਾਰਮੁਖੀ ਬਣਾਇਆ ਜਾ ਸਕਦਾ ਹੈ। ਡਾ. ਭਰਤ ਨਰੇਸ਼ ਬੰਸਲ, ਡਾਇਰੈਕਟਰ ਨੇ ਕਿਹਾ ਕਿ ਤਕਨੀਕੀ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਮਜ਼ਬੂਤ ਤਾਲਮੇਲ ਨਾਲ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ, ਆਧੁਨਿਕ ਤਕਨੀਕੀ ਹੁਨਰ ਅਤੇ ਉਦਯੋਗਿਕ ਕਾਰਜਪ੍ਰਣਾਲੀ ਨੂੰ ਸਮਝਣ ਦੇ ਵਧੀਆ ਮੌਕੇ ਮਿਲਣਗੇ। ਇਸ ਮੌਕੇ ਇੰਜੀ . ਪਰਮਬੀਰ ਸਿੰਘ ਮੱਤੇਵਾਲ, ਪ੍ਰਿੰਸੀਪਲ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼, ਪ੍ਰਿੰਸੀਪਲ ਮੋਨਿਕਾ ਸੇਠੀ, ਪ੍ਰਿੰ: ਰਾਜੇਸ਼ ਕੁਮਾਰ ਧੁੰਨਾ, ਪ੍ਰਿੰ: ਪ੍ਰੇਨੁਕਾ ਜਿੰਦਲ, ਪ੍ਰਿੰ: ਮਨੋਜ ਜੰਬਲਾ ਸਮੇਤ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ, ਅਧਿਕਾਰੀ, ਅਧਿਆਪਕ ਅਤੇ ਉਦਯੋਗਿਕ ਨੁਮਾਇੰਦੇ ਹਾਜ਼ਰ ਸਨ। ਕਨਕਲੇਵ ਦੌਰਾਨ ਤਕਨੀਕੀ ਸਿੱਖਿਆ ਨੂੰ ਉਦਯੋਗਾਂ ਦੀਆਂ ਲੋੜਾਂ ਨਾਲ ਜੋੜਨ ਅਤੇ ਵਿਦਿਆਰਥੀਆਂ ਨੂੰ ਹੋਰ ਵਧੀਆ ਰੋਜ਼ਗਾਰਮੁਖੀ ਹੁਨਰ ਪ੍ਰਦਾਨ ਕਰਨ ਲਈ ਵਿਹਾਰਕ ਸੁਝਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਅੰਤ ‘ਚ ਪ੍ਰਿੰ: ਇੰਜੀ. ਦਵਿੰਦਰ ਸਿੰਘ ਭੱਟੀ ਸਰਕਾਰੀ ਪੌਲੀਟੈਕਨਿਕ ਕਾਲਜ ਨੇ ਧੰਨਵਾਦ ਮਤਾ ਪੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵੇਦ ਕਥਾ ਭਵਨ ਦੁਰਗਿਆਣਾ ਮੰਦਰ ਵਿਖੇ ਆਧਿਆਤਮਿਕ ਸਤਿਸੰਗ ਕਰਵਾਇਆ ਅਗਲੀ ਖ਼ਬਰ ਨੰਗਲ- ਭਾਖੜਾ ਡੈਮ ਖ਼ਸਤਾ ਹਾਲਤ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ। (ਸੱਜੇ) ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਕਰਵਾਇਆ...
Ad Position 24