07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਨਗਰ ਨਿਗਮ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਪਾਰਕਿੰਗ ਦਾ ਕਬਜ਼ਾ ਲਿਆ

ਅੰਮ੍ਰਿਤਸਰ, 7 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਵਲੋਂ ਠੇਕੇ ’ਤੇ ਦਿੱਤੀ ਪੰਡਿਤ ਦੀਨ ਦਿਆਲ ਉਪਾਧਿਐ ਪਾਰਕਿੰਗ ਦੇ ਠੇਕੇਦਾਰ ਵਲੋਂ ਨਿਗਮ ਨੂੰ ਕੀਤੇ ਭੁਗਤਾਨ ਦੇ ਚੈਕ ਫੇਲ੍ਹ ਹੋਣ ਤੋਂ ਬਾਅਦ ਨਿਗਮ ਵਲੋਂ ਉਕਤ ਪਾਰਕਿੰਗ ਦਾ ਕਬਜ਼ਾ ਲੈ ਲਿਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਪਾਰਕਿੰਗ ਨਾਲ ਸਬੰਧਿਤ ਦਸਤਾਵੇਜ ਨਿਗਮ ਦੇ ਦਫ਼ਤਰ ਵਿਚੋਂ ਵੀ ਇਧਰ ਉਧਰ ਹੋ ਗਏ ਹਨ।

Ad Position 21
No active advertisement
ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਹਰਮਿੰਦਰ ਸਿੰਘ)- ਨਗਰ ਨਿਗਮ ਵਲੋਂ ਠੇਕੇ ’ਤੇ ਦਿੱਤੀ ਪੰਡਿਤ ਦੀਨ ਦਿਆਲ ਉਪਾਧਿਐ ਪਾਰਕਿੰਗ ਦੇ ਠੇਕੇਦਾਰ ਵਲੋਂ ਨਿਗਮ ਨੂੰ ਕੀਤੇ ਭੁਗਤਾਨ ਦੇ ਚੈਕ ਫੇਲ੍ਹ ਹੋਣ ਤੋਂ ਬਾਅਦ ਨਿਗਮ ਵਲੋਂ ਉਕਤ ਪਾਰਕਿੰਗ ਦਾ ਕਬਜ਼ਾ ਲੈ ਲਿਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਪਾਰਕਿੰਗ ਨਾਲ ਸਬੰਧਿਤ ਦਸਤਾਵੇਜ ਨਿਗਮ ਦੇ ਦਫ਼ਤਰ ਵਿਚੋਂ ਵੀ ਇਧਰ ਉਧਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਉਕਤ ਠੇਕੇਦਾਰ ਵੱਲ ਪਾਰਕਿੰਗ ਫੀਸ ਦੇ 16 ਲੱਖ ਰੁਪਏ ਬਕਾਇਆ ਸਨ ਅਤੇ ਉਕਤ ਠੇਕੇਦਾਰ ਵਲੋਂ ਕਰੀਬ 7 ਲੱਖ ਰੁਪਏ ਦੇ ਤੋ ਚੈਕ ਦਿੱਤੇ ਸਨ, ਜੋ ਪਾਸ ਨਹੀ ਹੋਏ। ਇਹ ਵੀ ਪਤਾ ਲਗਾ ਹੈ ਕਿ ਉਕਤ ਠੇਕੇਦਾਰ ਵਲੋਂ ਜੋ ਬੈਂਕ ਗਰੰਟੀ ਦਿੱਤੀ ਗਈ ਉਸ ਨੂੰ ਵੀ ਰੱਦ ਕਰਾ ਦਿਤਾ ਹੈ ਅਤੇ ਨਗਰ ਨਿਗਮ ਦੇ ਦਫ਼ਤਰ ਵਿਚੋਂ ਉਕਤ ਪਾਰਕਿੰਗ ਨਾਲ ਸਬੰਧਿਤ ਕੁਝ ਦਸਤਾਵੇਜ ਵੀ ਲੱਭ ਨਹੀ ਰਹੇ। ਉਕਤ ਮਾਮਲੇ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਵਧੀਕ ਕਮਿਸ਼ਨਰ ਡਾ: ਜੈ ਇੰਦਰ ਸਿੰਘ ਸੌਪ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਨਿਗਮ ਕਮਿਸ਼ਨਰ ਸ਼ੇਰਗਿੱਲ ਨੇ ਦੱਸਿਆ ਕਿ ਉਕਤ ਠੇਕੇਦਾਰ ਵੱਲ ਨਿਗਮ ਦੀ ਦੇਣਦਾਰੀ ਨਿਕਲਦੀ ਸੀ ਅਤੇ ਉਸ ਵਲੋਂ ਜੋ ਚੈਕ ਦਿੱਤੇ ਗਏ ਉਹ ਵੀ ਫੇਲ੍ਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਰਕਿੰਗ ਸਬੰਧੀ ਸਰਕਾਰੀ ਦਫ਼ਤਰ ਤੋਂ ਗਾਇਬ ਹੋਏ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇ ਅਤੇ ਜੋ ਲੋਕ ਇਸ ਵਿਚ ਸ਼ਾਮਲ ਲੋਕਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਹ ਜਾਂਚ ਵਧੀਕ ਕਮਿਸ਼ਨਰ ਨੂੰ ਸੌਪ ਦਿੱਤੀ ਗਈ ਹੈ। ਜਿਸ ਦੀ ਰਿਪੋਰਟ ਆਉਣ ਉਪਰੰਤ ਹੀ ਮਾਮਲੇ ਦਾ ਸੱਚ ਸਾਹਮਣੇ ਆ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਡੀ. ਈ. ਓ. (ਅ) ਨਾਲ ਮੀਟਿੰਗ ਅਗਲੀ ਖ਼ਬਰ ਭੇਦ ਭਰੇ ਹਾਲਾਤ ’ਚ ਮਿਲੀ ਲਾਵਾਰਸ ਲਾਸ਼ : ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
Ad Position 24