07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਅਕਾਲ ਤਖਤ ਸਾਹਿਬ ਸਨਮੁਖ ਅਰਦਾਸ ਕਰਨ ਦਾ ਸਿਲਸਿਲਾ ਜਾਰੀ

ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ‘ਗੁਰਦੁਆਰਾ ਸੁਧਾਰ ਲਹਿਰ ਭਾਗ 2’ ਤਹਿਤ ਆਰੰਭੀ ਅਰਦਾਸ ਮੁਹਿੰਮ ਦੇ ਸਬੰਧ ਵਿਚ ਅੱਜ ਸੱਤਵੇਂ ਦਿਨ ਵੀ ਪਾਰਟੀ ਦੇ ਐਸ. ਸੀ.

Ad Position 21
No active advertisement
ਅਜੀਤ ਡੈਸਕ 08-10-2026
ਅੰਮ੍ਰਿਤਸਰ, 7 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ‘ਗੁਰਦੁਆਰਾ ਸੁਧਾਰ ਲਹਿਰ ਭਾਗ 2’ ਤਹਿਤ ਆਰੰਭੀ ਅਰਦਾਸ ਮੁਹਿੰਮ ਦੇ ਸਬੰਧ ਵਿਚ ਅੱਜ ਸੱਤਵੇਂ ਦਿਨ ਵੀ ਪਾਰਟੀ ਦੇ ਐਸ. ਸੀ. ਵਿੰਗ ਦੇ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਅਗਵਾਈ ਵਿਚ ਪਾਰਟੀ ਆਗੂਆਂ ਤੇ ਵਰਕਰਾਂ ਵੋਂ ਅਕਾਲ ਤਖਤ ਸਾਹਿਬ ਸਨਮੁੱਖ ਅਰਦਾਸ ਕੀਤੀ ਗਈ। ਇਸ ਉਪ੍ਰੰਤ ਹਰਵੇਲ ਸਿੰਘ ਮਾਧੋਪੁਰ ਨੇ ਸ੍ਰੀ ਅਨੰਦਪੁਰ ਸਾਹਿਬ ਮਾਮਲੇ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੰਗ ਤਾਂ ਦੇ ਸਾਹਮਣੇ ਸਾਰੀ ਸੱਚਾ ਈ ਰੱਖਣੀ ਪਵੇਗੀ, ਕਿਉਂਕਿ ਫਰਜ਼ੀ ਢੰਗ ਨਾਲ ਕਾਗਜ਼ੀ ਕਾਰਵਾਈ ਪੂਰੀ ਕਰਕੇ ਜਾਨ ਨਹੀਂ ਛੁੱਟਣੀ। ਉਨ੍ਹਾਂ ਸਵਾਲ ਕੀਤਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ, 2 ਦਸੰਬਰ ਦੇ ਹੁਕਮਨਾਮਿਆ ਵਿਚ ਸ਼ਾਮਿਲ ਸਿੰਘ ਸਹਿਬਾਨ ਖਿਲਾਫ਼ ਰਚੀ ਗਈ ਸਾਜਿਸ਼ ਵਿਚ ਕੌਣ-ਕੌਣ ਸ਼ਾਮਲ ਸਨ। ਅੱਜ ਦੇ ਇਸ ਜਥੇ ਵਿਚ ਸ. ਮਾਧੋਪੁਰ ਤੋਂ ਇਲਾਵਾ ਅੰਮ੍ਰਿਤਸਰ ਦੇ ਆਗੂ ਗੁਰਲਾਲ ਸਿੰਘ ਸੰਧੂ, ਮਧੂਪਾਲ ਸਿੰਘ ਗੋਗਾ, ਜਗਤਾਰ ਸਿੰਘ ਪ੍ਰਧਾਨ, ਦਰਸ਼ਨ ਸਿੰਘ ਅਨਾਇਤਪੁਰਾ, ਡਾ. ਰਵਿੰਦਰ ਸਿੰਘ, ਪ੍ਰੇਮ ਸਿੰਘ ਖ਼ਾਲਸਾ, ਗੁਰਜੀਤ ਸਿੰਘ ਬੂੜਚੱਕ, ਦਰਬਾਰਾ ਸਿੰਘ ਫ਼ਤਹਿਗੜ੍ਹ ਸਾਹਿਬ, ਗੁਰਜੰਟ ਸਿੰਘ, ਸੇਵਕ ਸਿੰਘ ਤੇ ਗ ੁਰਮੁੱਖ ਸਿੰਘ ਆਦਿ ਸ਼ਾਮਲ ਸਨ। 07 ਏਐਸਆਰ83
Ad Position 22
No active advertisement
ਪਿਛਲੀ ਖ਼ਬਰ ਭਾਜਪਾਈਆਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਪਿੰਡ ਸੁਲਤਾਨਵਿੰਡ ਦੇ ਅਕਾਸ਼ ਵਿਹਾਰ ਵਿਖੇ ਕੂੜੇ ਨੇ ਇਲਾਕਾ ਵਾਸੀਆਂ ਦੇ ਨੱਕ ’ਚ ਕੀਤਾ ਦਮ ਲੋਕਾਂ ਵਲੋਂ ਪ੍ਰਸ਼ਾਸਨ ਤੋਂ ਕ...
Ad Position 24