14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੜਕਾਂ ਕੰਢੇ ਅਤੇ ਪਾਰਕਾਂ ’ਚ ਵਧ-ਫੁਲ ਰਹੀ ਗਾਜਰ ਬੂਟੀ ਲੋਕਾਂ ਲਈ ਬਣੀ ਮੁਸੀਬਤ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਖ਼ਾਤਮਾ ਕਰਨ ’ਚ ਤੰਤਰ ਨਾਕਾਮ

ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਸਥਾਨਕ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਕਚਹਿਰੀ ਰੋਡ, ਗੁੰਮਟਾਲਾ ਰੋਡ, ਰਾਮ ਤੀਰਥ ਰੋਡ, ਗੁਰੂ ਤੇਗ ਬਹਾਦਰ ਨਗਰ, ਨਿਊ ਅੰਮ੍ਰਿਤਸਰ, ਬਾਈਪਾਸ ਰੋਡ ਆਦਿ ਸ਼ਹਿਰ ਦੀਆਂ ਦਰਜਨਾਂ ਆਬਾਦੀਆਂ ਅਤੇ ਪਾਸ਼ ਕਾਲੋਨੀਆਂ ਦੀਆਂ ਸੜਕਾਂ ਦੇ ਕਿਨਾਰਿਆਂ, ਖਾਲੀ ਪਲਾਟਾਂ, ਨਹਿਰਾਂ ਦੀਆਂ ਪਟੜੀਆਂ ਅਤੇ ਪਿੰਡਾਂ-ਸ਼ਹਿਰਾਂ ਦੇ ਆਲੇ-ਦੁਆਲੇ ਵੱਡੀ ਪੱਧਰ ’ਤੇ ਫੈਲ ਰਹੀ ਗਾਜਰ ਬੂਟੀ (ਕਾਂਗਰਸ ਘਾਹ) ਲੋਕਾਂ ਦੀ ਸਿਹਤ ਅਤੇ ਵਾਤਾਵਰਨ ਲਈ ਗੰਭੀਰ ਚੁਨੌਤੀ ਬਣ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਾਤਕ ਨਦੀਮ ਦੇ ਲਗਾਤਾਰ ਪਸਾਰ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਇਸ ਦੇ ਖ਼ਾਤਮੇ ਲਈ ਕੋਈ ਠੋਸ ਮੁਹਿੰਮ ਨਹੀਂ ਚਲਾਈ ਜਾ ਰਹੀ।

Ad Position 21
No active advertisement
ਅਜੀਤ ਡੈਸਕ 15-10-2026
ਅੰਮ੍ਰਿਤਸਰ, 14 ਅਕਤੂਬਰ (ਸੁਰਿੰਦਰ ਕੋਛੜ)-ਸਥਾਨਕ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਕਚਹਿਰੀ ਰੋਡ, ਗੁੰਮਟਾਲਾ ਰੋਡ, ਰਾਮ ਤੀਰਥ ਰੋਡ, ਗੁਰੂ ਤੇਗ ਬਹਾਦਰ ਨਗਰ, ਨਿਊ ਅੰਮ੍ਰਿਤਸਰ, ਬਾਈਪਾਸ ਰੋਡ ਆਦਿ ਸ਼ਹਿਰ ਦੀਆਂ ਦਰਜਨਾਂ ਆਬਾਦੀਆਂ ਅਤੇ ਪਾਸ਼ ਕਾਲੋਨੀਆਂ ਦੀਆਂ ਸੜਕਾਂ ਦੇ ਕਿਨਾਰਿਆਂ, ਖਾਲੀ ਪਲਾਟਾਂ, ਨਹਿਰਾਂ ਦੀਆਂ ਪਟੜੀਆਂ ਅਤੇ ਪਿੰਡਾਂ-ਸ਼ਹਿਰਾਂ ਦੇ ਆਲੇ-ਦੁਆਲੇ ਵੱਡੀ ਪੱਧਰ ’ਤੇ ਫੈਲ ਰਹੀ ਗਾਜਰ ਬੂਟੀ (ਕਾਂਗਰਸ ਘਾਹ) ਲੋਕਾਂ ਦੀ ਸਿਹਤ ਅਤੇ ਵਾਤਾਵਰਨ ਲਈ ਗੰਭੀਰ ਚੁਨੌਤੀ ਬਣ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਾਤਕ ਨਦੀਮ ਦੇ ਲਗਾਤਾਰ ਪਸਾਰ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਪਏ ਹਨ ਅਤੇ ਇਸ ਦੇ ਖ਼ਾਤਮੇ ਲਈ ਕੋਈ ਠੋਸ ਮੁਹਿੰਮ ਨਹੀਂ ਚਲਾਈ ਜਾ ਰਹੀ। ਦੱਸਿਆ ਜਾਂਦਾ ਹੈ ਕਿ ਇਹ ਬੂਟੀ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਇਸ ਨਦੀਮ ਦੇ ਜ਼ਿਆਦਾ ਦੇਰ ਤੱਕ ਸੰਪਰਕ ’ਚ ਰਹਿਣ ਨਾਲ ਸਾਹ ਨਾਲੀ ਦੇ ਰੋਗ, ਦਮਾ, ਨਜ਼ਲਾ, ਜ਼ੁਕਾਮ, ਨੱਕ ’ਚੋਂ ਪਾਣੀ ਵਗਣਾ ਆਦਿ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਸ ਬੂਟੀ ਦੇ ਸੰਪਰਕ ’ਚ ਆਉਣ ’ਤੇ ਬੁਖ਼ਾਰ, ਚਮੜੀ ਦੇ ਰੋਗ, ਚਮੜੀ ਦੀ ਸੋਜ਼ਸ਼, ਖੁਜਲੀ, ਧੱਫੜ, ਜ਼ਖ਼ਮ ਆਦਿ ਵੀ ਜੋ ਜਾਂਦੇ ਹਨ। ਕਈ ਵਾਰ ਇਹ ਜ਼ਖ਼ਮ ਬਹੁਤ ਹੀ ਗੰਭੀਰ ਰੂਪ ਧਾਰ ਲੈਂਦੇ ਹਨ ਅਤੇ ਕੋਹੜ ਤਕ ਦਾ ਖ਼ਤਰਾ ਬਣ ਜਾਂਦਾ ਹੈ। ਇਸ ਜ਼ਹਿਰੀਲੀ ਬੂਟੀ ਦੇ ਮੁਕੰਮਲ ਸਫ਼ਾਏ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਮੁਹਿੰਮਾਂ ਆਰੰਭੇ ਜਾਣ ਦੇ ਬਾਵਜੂਦ ਸ਼ਹਿਰਵਾਸੀਆਂ ਤਰਫ਼ੋਂ ਇਨ੍ਹਾਂ ਮੁਹਿੰਮਾਂ ’ਚ ਉਚਿੱਤ ਸਹਿਯੋਗ ਨਾ ਮਿਲਣ ਕਰਕੇ ਇਸ ਬੂਟੀ ਦਾ ਅਜੇ ਤਕ ਮੁਕੰਮਲ ਤੌਰ ’ਤੇ ਖ਼ਾਤਮਾ ਨਹੀਂ ਕੀਤਾ ਜਾ ਸਕਿਆ ਹੈ। ਇਹ ਜ਼ਹਿਰੀਲਾ ਘਾਹ ਸਿਰਫ਼ ਇਨਸਾਨਾਂ ਲਈ ਹੀ ਨਹੀਂ, ਸਗੋਂ ਪਸ਼ੂਆਂ ਲਈ ਵੀ ਖ਼ਤਰਨਾਕ ਸਾਬਤ ਹੋ ਰਿਹਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਦੀਮ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖਿੱਚ ਲੈਂਦਾ ਹੈ, ਜਿਸ ਕਾਰਨ ਆਲੇ-ਦੁਆਲੇ ਉੱਗਣ ਵਾਲੀਆਂ ਦੂਜੀਆਂ ਫ਼ਸਲਾਂ ਦੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਆਉਣ ਵਾਲੇ ਦਿਨਾਂ ’ਚ ਇਹ ਸਮੱਸਿਆ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਦੋ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਕਰਵਾਏ ਮੁਫ਼ਤ ਆਪ੍ਰੇਸ਼ਨ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਦੀ ਚੋਣ ਅੱਜ
Ad Position 24