19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਡੀ.ਏ.ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਵਿਖੇ ਦੁਰਗਾ ਅਸ਼ਟਮੀ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 18 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

Ad Position 21
No active advertisement
ਅਜੀਤ ਡੈਸਕ 19-10-2026
ਅੰਮ੍ਰਿਤਸਰ, 18 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਵਿਖੇ ਦੁਰਗਾ ਅਸ਼ਟਮੀ ਮੌਕੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਅੱਠਵੀਂ ਜਮਾਤ ਦੀਆਂ ਲੜਕੀਆਂ ਨੇ ਮਾਂ ਦੁਰਗਾ ਦੇ ਨੌਂ ਰੂਪਾਂ ਨੂੰ ਸਟੇਜ ‘ਤੇ ਬਖੂਬੀ ਪੇਸ਼ ਕੀਤਾ। 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਰਬਾ ਅਤੇ ਡਾਂਡੀਆ ਦੀ ਪੇਸ਼ਕਾਰੀ ਦਿੱਤੀ। ਸਕੂਲ ਦੇ ਉਭਰਦੇ ਗਾਇਕਾਂ ਰੋਹਨੀਸ਼, ਤਨਿਸ਼ਕਾ ਅਤੇ ਅਗਮ ਨੇ ਸੁਰੀਲੀ ਆਵਾਜ਼ ‘ਚ ਭਜਨ ਗਾ ਕੇ ਮਾਹੌਲ ਨੂੰ ਭਗਤੀ ਵਾਲਾ ਬਣਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਵਿਕਾਸ ਪਰਾਸ਼ਰ ਨੇ ਵਿਦਿਆਰਥੀਆਂ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਵਾਈਸ ਪ੍ਰਿੰਸੀਪਲ ਰਾਜੇਸ਼ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਆਪਸੀ ਤਾਲਮੇਲ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਜਸਵਿੰਦ ਸਿੰਘ, ਪੰਕਜ ਹੁੱਡਾ, ਸੁਰਿੰਦਰ ਜੋਸ਼ੀ, ਡਿੰਪਲ ਸਿਆਲ, ਜੋਤੀ ਅਰੋੜਾ, ਵਾਣੀ ਸ਼ਰਮਾ, ਰਾਧਿਕਾ ਖੰਨਾ, ਦੀਪਾਲੀ ਸ਼ਰਮਾ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਵਿਖੇ ਦੁਰਗਾ ਅਸ਼ਟਮੀ ਉਤਸ਼ਾਹ ਨਾਲ ਮਨਾਈ ਅਗਲੀ ਖ਼ਬਰ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਕਰਵਾਇਆ ਹਫ਼ਤਾਵਾਰੀ ਸਮਾਗਮ
Ad Position 24