23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਰਤੀ ਮਿਆਰ ਬਿਊਰੋ ਵਲੋਂ ਗਹਿਣਿਆਂ ਦੇ ਇਕ ਵਪਾਰਕ ਅਦਾਰੇ ’ਤੇ ਵੱਡੀ ਕਾਰਵਾਈ

ਭਾਰਤੀ ਮਿਆਰ ਬਿਊਰੋ ਵਲੋਂ ਗਹਿਣਿਆਂ ਦੇ ਇਕ ਵਪਾਰਕ ਅਦਾਰੇ ’ਤੇ ਵੱਡੀ ਕਾਰਵਾਈ

Ad Position 21
No active advertisement
ਅਜੀਤ ਡੈਸਕ 23-10-2026

ਅੰਮ੍ਰਿਤਸਰ, 22 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਮਿਆਰ ਬਿਊਰੋ (ਬੀ. ਆਈ. ਐੱਸ.) ਦੇ ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਵਲੋਂ ਹਾਲਮਾਰਕਿੰਗ ਦੀਆਂ ਲੋੜਾਂ ਦੀ ਕਥਿਤ ਉਲੰਘਣਾ ਸੰਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਰਜਿਸਟਰਡ ਗਹਿਣਿਆਂ ਦੇ ਇਕ ਵਪਾਰਕ ਅਦਾਰੇ ਵਿਖੇ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੌਰਾਨ ਬੀ. ਆਈ. ਐੱਸ. ਦੇ ਅਧਿਕਾਰੀਆਂ ਨੇ ਵਿਕਰੀ ਲਈ ਪ੍ਰਦਰਸ਼ਿਤ ਅਤੇ ਉਪਲਬੱਧ ਸੋਨੇ ਦੇ ਗਹਿਣਿਆਂ ਦੀ ਜਾਂਚ ਕੀਤੀ। ਲਾਗੂ ਹਾਲਮਾਰਕਿੰਗ ਨਿਯਮਾਂ ਦੀ ਪਾਲਣਾ ਨਾ ਹੋਣ ਕਾਰਨ ਕੁੱਲ 95 ਸੋਨੇ ਦੇ ਗਹਿਣੇ ਜ਼ਬਤ ਕੀਤੇ ਗਏ, ਜਿਨ੍ਹਾਂ ਦਾ ਕੁੱਲ ਸਕਲ ਵਜ਼ਨ 467.44 ਗ੍ਰਾਮ ਸੀ। ਜ਼ਬਤ ਕੀਤੇ ਗਏ ਗਹਿਣਿਆਂ ’ਚੋਂ 91 ਸੋਨੇ ਦੇ ਗਹਿਣੇ, ਜਿਨ੍ਹਾਂ ਦਾ ਵਜ਼ਨ 447.11 ਗ੍ਰਾਮ ਸੀ, ਅਧੂਰੀ ਜਾਂ ਨਿਰਧਾਰਤ ਮਾਪਦੰਡਾਂ ਅਨੁਸਾਰ ਨਾ ਹੋਣ ਵਾਲੀ ਹਾਲਮਾਰਕਿੰਗ ਨਾਲ ਪਾਏ ਗਏ, ਜਦਕਿ 4 ਸੋਨੇ ਦੇ ਗਹਿਣੇ, ਜਿਨ੍ਹਾਂ ਦਾ ਵਜ਼ਨ 20.33 ਗ੍ਰਾਮ ਸੀ, ਨਿਰਧਾਰਤ ਬੀ. ਆਈ. ਐੱਸ. ਹਾਲਮਾਰਕ ਤੋਂ ਬਿਨਾਂ ਪਾਏ ਗਏ। ਅਧੂਰੀ ਜਾਂ ਗੈਰ-ਨਿਰਧਾਰਤ ਹਾਲਮਾਰਕਿੰਗ ਵਾਲੇ ਗਹਿਣਿਆਂ ‘ਤੇ ਬੀ. ਆਈ. ਐੱਸ. ਹਾਲਮਾਰਕ ਦਾ ਲੋਗੋ ਅਤੇ/ਜਾਂ 916 ਵਰਗੇ ਸ਼ੁੱਧਤਾ ਦੇ ਨਿਸ਼ਾਨ ਮੌਜੂਦ ਸਨ, ਪਰ ਉਨ੍ਹਾਂ ’ਤੇ ਨਿਰਧਾਰਤ ਐੱਚ. ਯੂ. ਆਈ. ਡੀ. ਜਾਂ ਪੂਰਾ ਹਾਲਮਾਰਕ ਨਹੀਂ ਸੀ। ਜ਼ਬਤ ਕੀਤੇ ਗਏ ਗਹਿਣਿਆਂ ਦੀ ਵਿਧੀਵਤ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਭਾਰਤੀ ਮਿਆਰ ਬਿਊਰੋ ਐਕਟ, 2016 ਦੀ ਧਾਰਾ 28 ਤਹਿਤ ਸੀਲਬੰਦ ਕੀਤਾ ਗਿਆ। ਸੰਬੰਧਿਤ ਸਬੂਤਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬੀ. ਆਈ. ਐੱਸ. ਐਕਟ, ਨਿਯਮਾਂ, ਵਿਨਿਯਮਾਂ ਅਤੇ ਲਾਗੂ ਹਾਲਮਾਰਕਿੰਗ ਹੁਕਮਾਂ ਅਨੁਸਾਰ ਉਚਿਤ ਕਾਰਵਾਈ ਕੀਤੀ ਜਾਵੇਗੀ। ਬੀ. ਆਈ. ਐੱਸ. ਨੇ ਮੁੜ ਸਪੱਸ਼ਟ ਕੀਤਾ ਹੈ ਕਿ ਰਜਿਸਟਰਡ ਜਿਊਲਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਵਿਕਰੀ ਲਈ ਰੱਖੇ ਗਏ ਸੋਨੇ ਦੇ ਗਹਿਣੇ ਅਤੇ ਕਲਾਕ੍ਰਿਤੀਆਂ ਨਿਰਧਾਰਤ ਹਾਲਮਾਰਕਿੰਗ ਲੋੜਾਂ ਦੇ ਅਨੁਕੂਲ ਹੋਣ। ਕਿਸੇ ਗਹਿਣਿਆਂ ਦੇ ਵਪਾਰਕ ਅਦਾਰੇ ਦਾ ਬੀ. ਆਈ. ਐੱਸ. ’ਚ ਰਜਿਸਟਰਡ ਹੋਣਾ ਆਪਣੇ ਆਪ ’ਚ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਦੁਕਾਨ ’ਚ ਉਪਲਬੱਧ ਹਰ ਗਹਿਣੇ ’ਤੇ ਬੀ. ਆਈ. ਐੱਸ. ਹਾਲਮਾਰਕ ਲੱਗਿਆ ਹੋਇਆ ਹੈ। ਇਸ ਲਈ ਖਪਤਕਾਰ ਖਰੀਦਦਾਰੀ ਕਰਨ ਤੋਂ ਪਹਿਲਾਂ ਹਰੇਕ ਗਹਿਣੇ ਦਾ ਹਾਲਮਾਰਕ ਵੱਖਰੇ ਤੌਰ ’ਤੇ ਜਾਂਚ ਕਰਨ। ਬੀ. ਆਈ. ਐੱਸ. ਨੇ ਖਪਤਕਾਰਾਂ ਨੂੰ ਸੋਨੇ ਦੇ ਗਹਿਣੇ ਖਰੀਦਣ ਸਮੇਂ ਸੁਚੇਤ ਰਹਿਣ ਅਤੇ ਬੀ. ਆਈ. ਐੱਸ. ਕੇਅਬ ਐਪ ਰਾਹੀਂ ਐੱਚ. ਯੂ. ਆਈ. ਡੀ. ਦੀ ਤਸਦੀਕ ਕਰਨ ਦੀ ਅਪੀਲ ਕੀਤੀ ਹੈ। ਬਿਨਾਂ ਹਾਲਮਾਰਕ ਵਾਲੇ ਗਹਿਣਿਆਂ ਦੀ ਵਿਕਰੀ, ਅਧੂਰੀ ਹਾਲਮਾਰਕਿੰਗ ਜਾਂ ਬੀ. ਆਈ. ਐੱਸ. ਹਾਲਮਾਰਕ ਦੀ ਕਥਿਤ ਦੁਰਵਰਤੋਂ ਸੰਬੰਧੀ ਜਾਣਕਾਰੀ ਬੀ. ਆਈ. ਐੱਸ. ਕੇਅਰ ਐਪ, ਸੰਬੰਧਿਤ ਈ-ਮੇਲ ਜਾਂ ਭਾਰਤੀ ਮਿਆਰ ਬਿਊਰੋ ਦੇ ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ ਬਾੜੀ ਬ੍ਰਾਹਮਣਾ ਜੰਮੂ ਵਿਖੇ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।ਸਆਰ73 

 

Ad Position 22
No active advertisement
ਪਿਛਲੀ ਖ਼ਬਰ ਪਿੰਡ ਗਾਜੀਪੁਰ ਦੇ ਨੌਜਵਾਨ ਦੀ ਭੇਦਭਰੇ ਹਾਲਤਾਂ ’ ਚ ਮੌਤ ਪਿਤਾ ਜਗਤਾਰ ਸਿੰਘ ਨੇ ਨਸ਼ੇ ਦੀ ਸਮੱਸਿਆ ’ ਤੇ ਚੁੱਕੇ ਗੰਭੀਰ... ਅਗਲੀ ਖ਼ਬਰ ਅਮਰੀਕਾ ’ ਚ ਮਿਲਨਰ ਸ਼ਹਿਰ ਦੀ ਪੁਲਿਸ ਵਲੋਂ ਅਸਤੀਫ਼ੇ ਮੇਅਰ ਉਤੇ ਪੁਲਿਸ ਮੁਖੀ ਦੀ ਜਾਸੂਸੀ ਕਰਨ ਦੇ ਦੋਸ਼
Ad Position 24