23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕਿਸਾਨਾਂ ਨੇ ਧਰਨਾ ਲਗਾ ਕੇ ਹਵਾਈ ਅੱਡਾ ਮਾਰਗ ਕੀਤਾ ਠੱਪ

ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)-ਵੋਟਰਾਂ ਨੂੰ ਸੁਖਾਲੀਆਂ ਚੋਣ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੱਲਵੀ ਮਿਸ਼ਰਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਸ੍ਰੀਮਤੀ ਮਿਸ਼ਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨ ਲਈ ਵੱਧ ਤੋਂ ਵੱਧ 1200 ਵੋਟਰਾਂ ਦੀ ਹੱਦ ਨਿਰਧਾਰਤ ਕੀਤੀ ਗਈ ਹੈ।

Ad Position 21
No active advertisement
* ਕਿਹਾ, ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨ ਦੀ ਗਿਣਤੀ ਹੁਣ ਹੋਈ 2249 24-10-2026
ਅੰਮ੍ਰਿਤਸਰ, 23 ਅਕਤੂਬਰ (ਰੇਸ਼ਮ ਸਿੰਘ)-ਵੋਟਰਾਂ ਨੂੰ ਸੁਖਾਲੀਆਂ ਚੋਣ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੱਲਵੀ ਮਿਸ਼ਰਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਸ੍ਰੀਮਤੀ ਮਿਸ਼ਰਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨ ਲਈ ਵੱਧ ਤੋਂ ਵੱਧ 1200 ਵੋਟਰਾਂ ਦੀ ਹੱਦ ਨਿਰਧਾਰਤ ਕੀਤੀ ਗਈ ਹੈ। ਰੈਸ਼ਨਲਾਈਜ਼ੇਸ਼ਨ ਦੀ ਪ੍ਰਸਤਾਵਿਤ ਪ੍ਰਕਿਰਿਆ ਉਪਰੰਤ ਵੀ ਜ਼ਿਲ੍ਹੇ ਦੇ ਕੁੱਲ 2249 ਪੋਲਿੰਗ ਸਟੇਸ਼ਨ ਹੋ ਗਏ ਹਨ ਪਹਿਲਾਂ ਇਹ ਗਿਣਤੀ 2240 ਸੀ। ਉਨ੍ਹਾਂ ਦੱਸਿਆ ਕਿ 11-ਅਜਨਾਲਾ ਵਿਚ ਪਹਿਲਾਂ ਪੋਲਿੰਗ ਸ਼ਟੇਸ਼ਨ 203 ਸਨ ਅਤੇ ਹੁਣ 209 ਹੋ ਗਏ ਹਨ। 14-ਜੰਡਿਆਲਾ (ਅ.ਜ.) ਵਿਚ ਪਹਿਲਾ 217 ਅਤੇ ਹੁਣ ਪੋਲਿੰਗ ਸਟੇਸ਼ਨਾਂ ਦੀ ਗਿਣਤੀ 218 ਹੋ ਗਈ ਹੈ। 15-ਅੰਮ੍ਰਿਤਸਰ ਉੱਤਰੀ ਵਿਚ ਪਹਿਲਾਂ 215 ਅਤੇ ਹੁਣ ਪੋਲਿੰਗ ਸਟੇਸ਼ਨਾਂ ਦੀ ਗਿਣਤੀ 204, 19-ਅੰਮ੍ਰਿਤਸਰ ਪੱਛਮੀ (ਅ.ਜ.) ਦੇ ਪਹਿਲਾਂ 231 ਪੋਲਿੰਗ ਸਟੇਸ਼ਨ ਸਨ ਹੁਣ ਇਹ ਗਿਣਤੀ 241, 20-ਅਟਾਰੀ (ਅ.ਜ.) ਦੇ 209 ਤੋਂ 215 ਪੋਲਿੰਗ ਸਟੇਸ਼ਨ ਹੋ ਗਏ ਹਨ ਅਤੇ 25-ਬਾਬਾ ਬਕਾਲਾ (ਅ.ਜ.) ਦੇ 240 ਪੋਲਿੰਗ ਸ਼ਟੇਸ਼ਨ ਸਨ ਅਤੇ ਹੁਣ ਇਹ ਗਿਣਤੀ 241 ਹੋ ਗਈ ਹੈ। ਵਿਧਾਨ ਸਭਾ ਚੋਣ ਹਲਕਿਆਂ 12-ਰਾਜਾ ਸਾਂਸੀ, 13-ਮਜੀਠਾ, 17-ਅੰਮ੍ਰਿਤਸਰ ਕੇਂਦਰੀ, 18-ਅੰਮ੍ਰਿਤਸਰ ਪੂਰਬੀ ਅਤੇ 19-ਅੰਮ੍ਰਿਤਸਰ ਦੱਖਣੀ ਦੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਅਨੁਸਾਰ ਜ਼ਿਲ੍ਹੇ ਵਿਚ 9 ਨਵੇਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ 14 ਪੋਲਿੰਗ ਸਟੇਸ਼ਨ ਮਰਜ਼ ਕੀਤੇ ਗਏ ਹਨ। ਤਬਦੀਲ ਕੀਤੇ ਗਏ ਪੋਲਿੰਗ ਸਟੇਸ਼ਨ ਪੋਲਿੰਗ ਸਟੇਸ਼ਨਾਂ ਦੀਆਂ ਬਿਲਡਿੰਗਾਂ ਤਬਦੀਲ ਕੀਤੀਆ ਗਈਆਂ ਹਨ। ਵਿਧਾਨ ਸਭਾ ਸਭਾ ਚੋਣ ਹਲਕਾ 12-ਰਾਜਾ ਸਾਂਸੀ ਵਿੱਚ 4 ਪੋਲਿੰਗ ਸਟੇਸ਼ਨ, 16-ਅੰਮ੍ਰਿਤਸਰ ਪੱਛਮੀ (ਅ.ਜ.) ਵਿੱਚ 6 ਪੋਲਿੰਗ ਸਟੇਸ਼ਨ ਅਤੇ 17-ਅੰਮ੍ਰਿਤਸਰ ਕੇਂਦਰੀ ਵਿੱਚ 5 ਪੋਲਿੰਗ ਸਟੇਸ਼ਨਾ ਦੀਆਂ ਬਿਲਡਿੰਗਾਂ ਮੌਜੂਦਾ ਬਿਲਡਿੰਗਾਂ ਦੀ ਕੰਡੀਸ਼ਨ ਅਤੇ ਵੋਟਰਾਂ ਦੀ ਸਹੂਲਤ ਦੇ ਮੱਦੇਨਜ਼ਰ ਤਬਦੀਲ ਕੀਤੀਆਂ ਗਈਆਂ ਹਨ। ਇਸ ਮੌਕੇ ਚੋਣ ਤਹਿਸੀਲਦਾਰ ਰਾਜਿੰਦਰ ਸਿੰਘ, ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਤੋਂ ਹਰਗੁਰਿੰਦਰ ਸਿੰਘ ਗਿੱਲ, ਭਾਜਪਾ ਸ਼ਹਿਰੀ ਤੋਂ ਵਿਕਰਮ ਡੰਡੋਨਾ, ਭਾਜਪਾ ਦਿਹਾਤੀ ਤੋਂ ਅਨਿਲ ਕੁਮਾਰ, ਆਮ ਆਦਮੀ ਪਾਰਟੀ ਸ਼ਹਿਰੀ ਤੋਂ ਸਰਬਜੀਤ ਸਿੰਘ , ਸੀ.ਪੀ.ਐੱਮ ਤੋਂ ਗੌਤਮ ਕੁਮਾਰ, ਬਸਪਾ ਸ਼ਹਿਰੀ ਤੋਂ ਨੱਥਾ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਜਨਾਲਾ ਦੇ ਨੇੜਲੇ ਪਿੰਡਾਂ ਵਿੱਚ ਬੇਮੌਸਮੀ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ, ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ ਅਗਲੀ ਖ਼ਬਰ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਸੰਬੰਧੀ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨਾਲ ਵਧੀਕ ਡੀ.ਸੀ. ਵਲੋਂ ਮੀਟਿੰਗ
Ad Position 24