27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡੀ. ਏ. ਵੀ. ਕਾਲਜ ਵਲੋਂ ਪ੍ਰੇਰਨਾਦਾਇਕ ਸੈਸ਼ਨ ਕਰਵਾਇਆ

ਅੰਮ੍ਰਿਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਡੀ. ਏ.

Ad Position 21
No active advertisement
ਅਜੀਤ ਡੈਸਕ 27-10-2026
ਅੰਮ੍ਰਿਤਸਰ, 26 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਡੀ.ਏ.ਵੀ. ਕਾਲਜ ਵਿਖੇ ‘ਮਾਸ ਕਮਿਊਨੀਕੇਸ਼ਨ ਵਿਭਾਗ’ ਅਤੇ ‘ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ’ ਵਲੋਂ ਸਾਂਝੇ ਤੌਰ ’ਤੇ ਇਕ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ ਗਿਆ। ਇਸ ਸਮਾਗਮ ’ਚ ਉੱਭਰਦੇ ਹੋਏ ਨਵੀਨਤਾਕਾਰੀ ਅਤੇ ਨਿਰਦੇਸ਼ਕ ਗੌਰਵ ਸੋਨੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਸੈਸ਼ਨ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਦੁਆਰਾ ਕੀਤੀ ਗਈ। ਆਪਣੇ ਸਵਾਗਤੀ ਭਾਸ਼ਣ ’ਚ ਪ੍ਰਿੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ’ਚ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਅਸਲੀਅਤਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ, ਗੌਰਵ ਸੋਨੀ ਨੇ ਵਿਦਿਆਰਥੀਆਂ ਨਾਲ ਆਪਣਾ ਨਿੱਜੀ ਸਫ਼ਰ ਸਾਂਝਾ ਕੀਤਾ, ਜਿਸ ’ਚ ਉਨ੍ਹਾਂ ਦੇ ਸੰਘਰਸ਼ ਤੋਂ ਲੈ ਕੇ ਅੰਤਿਮ ਸਫਲਤਾ ਤੱਕ ਦੀ ਕਹਾਣੀ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ ਇਕ ਸਫਲ ਸਿਰਜਣਹਾਰ ਅਤੇ ਨਿਰਦੇਸ਼ਕ ਬਣਨ ਲਈ ‘ਪ੍ਰੀ-ਪ੍ਰੋਡਕਸ਼ਨ’, ਫਿਲਮਾਂਕਣ ਅਤੇ ‘ਪੋਸਟ-ਪ੍ਰੋਡਕਸ਼ਨ’ ਦੇ ਬਾਰੀਕ ਨੁਕਤਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਕ੍ਰਿਪਟ ਲਿਖਣ, ਕੈਮਰਾ ਤਕਨੀਕਾਂ ਅਤੇ ਨਿਰਦੇਸ਼ਨ ਬਾਰੇ ਵਿਹਾਰਕ ਸੁਝਾਅ ਵੀ ਦਿੱਤੇ। ਵਿਭਾਗ ਮੁਖੀ, ਪ੍ਰੋ. ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਖ਼ੀਰ ’ਚ ਇਕ ਸਵਾਲ-ਜਵਾਬ ਸੈਸ਼ਨ ਵੀ ਰੱਖਿਆ ਗਿਆ ਸੀ, ਜਿਸ ’ਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਗੌਰਵ ਸੋਨੀ ਤੋਂ ਮੀਡੀਆ, ਫ਼ਿਲਮ ਨਿਰਮਾਣ ਅਤੇ ਕਰੀਅਰ ਦੇ ਰਾਹਾਂ ਬਾਰੇ ਸਵਾਲ ਪੁੱਛੇ। 26 ਏਐਸਆਰ05
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਖ਼ੈਬਰ ਪਖਤੂਨਖਵਾ ’ਚ ਮੁਕਾਬਲੇ ਦੌਰਾਨ 6 ਅੱਤਵਾਦੀ ਅਤੇ 2 ਜਵਾਨਾਂ ਦੀ ਮੌਤ ਅਗਲੀ ਖ਼ਬਰ ਮਹਿਤਾ ਚੌਕ ਵਿਖੇ ਜੇ. ਡੀ. ਰੈੱਡ ਜਿਮ ’ਤੇ ਅਣਪਛਾਤਿਆਂ ਵਲੋਂ ਚਲਾਈਆਂ ਗੋਲੀਆਂ - ਜਾਨੀ ਨੁਕਸਾਨ ਤੋਂ ਹੋਇਆ ਬਚਾਅ
Ad Position 24