30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸਲਿਲ ਕਪੂਰ ਨੇ ਜ਼ਿਲ੍ਹੇ ਦੇ ਸੁਚਾਰੂ ਕੰਮਕਾਜ ਲਈ ਜ਼ਿੰਮੇਵਾਰੀਆਂ ਸੌਂਪੀਆਂ

ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਸੂਬਾਈ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਪੰਜ ਵਿਧਾਨ ਸਭਾ ਹਲਕਿਆਂ ਵਿਚ ਜਥੇਬੰਧਕ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਅਹੁੱਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਸਲਿਲ ਕਪੂਰ ਨੇ ਦੱਸਿਆ ਕਿ ਮੋਹਿਤ ਮਹਾਜਨ ਨੂੰ ਉੱਤਰੀ ਅਤੇ ਪੱਛਮੀ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਗੌਤਮ ਅਰੋੜਾ ਨੂੰ ਕੇਂਦਰੀ ਅਤੇ ਪੂਰਬੀ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ ਅਤੇ ਸਰਬਜੀਤ ਸਿੰਘ ਸ਼ੰਟੀ ਨੂੰ ਦੱਖਣੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ।

Ad Position 21
No active advertisement
ਸਲਿਲ ਕਪੂਰ 31-10-2026
ਅੰਮ੍ਰਿਤਸਰ, 30 ਅਕਤੂਬਰ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਨੇ ਸੂਬਾਈ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੰਡਲ ਪੱਧਰ ਤੱਕ ਪੰਜ ਵਿਧਾਨ ਸਭਾ ਹਲਕਿਆਂ ਵਿਚ ਜਥੇਬੰਧਕ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਅਹੁੱਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਸਲਿਲ ਕਪੂਰ ਨੇ ਦੱਸਿਆ ਕਿ ਮੋਹਿਤ ਮਹਾਜਨ ਨੂੰ ਉੱਤਰੀ ਅਤੇ ਪੱਛਮੀ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਗੌਤਮ ਅਰੋੜਾ ਨੂੰ ਕੇਂਦਰੀ ਅਤੇ ਪੂਰਬੀ ਵਿਧਾਨ ਸਭਾ ਹਲਕਿਆਂ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ ਅਤੇ ਸਰਬਜੀਤ ਸਿੰਘ ਸ਼ੰਟੀ ਨੂੰ ਦੱਖਣੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ। ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਸ਼ੰਟੀ ਨੂੰ ਭਾਜਪਾ ਮਹਿਲਾ ਮੋਰਚਾ ਦਾ ਇੰਚਾਰਜ, ਜ਼ਿਲ੍ਹਾ ਉਪ ਪ੍ਰਧਾਨ ਸੰਜੇ ਸ਼ਰਮਾ ਨੂੰ ਯੁਵਾ ਮੋਰਚਾ, ਮੋਹਿਤ ਮਹਾਜਨ ਨੂੰ ਓਬੀਸੀ ਮੋਰਚਾ, ਗੌਤਮ ਅਰੋੜਾ ਨੂੰ ਅਨੁਸੂਚਿਤ ਜਾਤੀ ਮੋਰਚਾ ਅਤੇ ਸਰਬਜੀਤ ਸਿੰਘ ਸ਼ੰਟੀ ਨੂੰ ਕਿਸਾਨ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜ ਵਿਧਾਨ ਸਭਾ ਹਲਕਿਆਂ ਅਧੀਨ ਭਾਜਪਾ ਦੇ 21 ਮੰਡਲ ਇੰਚਾਰਜ ਵੀ ਨਿਯੁੱਕਤ ਕੀਤੇ ਗਏ ਹਨ। ਸੰਜੇ ਸ਼ਰਮਾ ਕਸ਼ਮੀਰ ਰੋਡ ਡਿਵੀਜ਼ਨ ਦੇ ਇੰਚਾਰਜ ਹੋਣਗੇ, ਅਰੁਣ ਭੱਲਾ ਰਣਜੀਤ ਐਵੀਨਿਊ ਡਿਵੀਜ਼ਨ ਦੇ ਇੰਚਾਰਜ ਹੋਣਗੇ, ਮੀਨੂ ਸਹਿਗਲ ਸਿਵਲ ਲਾਈਨਜ਼ ਡਿਵੀਜ਼ਨ ਦੇ ਇੰਚਾਰਜ ਹੋਣਗੇ, ਕਵਲਜੀਤ ਸਿੰਘ ਸੰਨੀ ਉੱਤਰੀ ਬਾਈਪਾਸ ਡਿਵੀਜ਼ਨ ਦੇ ਇੰਚਾਰਜ ਹੋਣਗੇ, ਮਨਜਿੰਦਰ ਸਿੰਘ ਪਾਲੀ ਉੱਤਰੀ ਪੰਚਾਇਤ ਡਿਵੀਜ਼ਨ ਦੇ ਇੰਚਾਰਜ ਹੋਣਗੇ, ਡਾ. ਜਤਿੰਦਰ ਸ਼ਿਵਾਲਾ ਡਿਵੀਜ਼ਨ ਦੇ ਇੰਚਾਰਜ ਹੋਣਗੇ, ਕਰਨ ਕਪਿਲਾ ਵੇਰਕਾ ਡਿਵੀਜ਼ਨ ਦੇ ਇੰਚਾਰਜ ਹੋਣਗੇ, ਰਮੇਸ਼ ਸ਼ਰਮਾ ਹੁਸੈਨਪੁਰਾ ਡਿਵੀਜ਼ਨ ਦੇ ਇੰਚਾਰਜ ਹੋਣਗੇ, ਹਰਪ੍ਰੀਤ ਸਿੰਘ ਗਰੋਵਰ ਗੋਬਿੰਦ ਨਗਰ ਡਿਵੀਜ਼ਨ ਦੇ ਇੰਚਾਰਜ ਹੋਣਗੇ, ਅਰਜੁਨ ਮਲਿਕ ਪੁਤਲੀਘਰ ਡਿਵੀਜ਼ਨ ਦੇ ਇੰਚਾਰਜ ਹੋਣਗੇ, ਮਨਰਾਜ ਛੀਨਾ ਖੰਡਵਾਲਾ ਡਿਵੀਜ਼ਨ ਦੇ ਇੰਚਾਰਜ ਹੋਣਗੇ, ਮੋਨੂੰ ਮਹਾਜਨ ਕੋਟ ਖਾਲਸਾ ਡਿਵੀਜ਼ਨ ਦੇ ਇੰਚਾਰਜ ਹੋਣਗੇ, ਅਲਕਾ ਸ਼ਰਮਾ ਨਰਾਇਣਗੜ੍ਹ ਛੇਹਰਟਾ ਡਿਵੀਜ਼ਨ ਦੇ ਇੰਚਾਰਜ ਹੋਣਗੇ, ਸੁਧੀਰ ਸ਼੍ਰੀਧਰ ਜਲਿਆਂਵਾਲਾ ਬਾਗ਼ ਡਿਵੀਜ਼ਨ ਦੇ ਇੰਚਾਰਜ ਹੋਣਗੇ, ਮੁਨੀਸ਼ ਸੇਠ ਕਟੜਾ ਭਾਈ ਸੰਤ ਸਿੰਘ ਡਿਵੀਜ਼ਨ ਦੇ ਇੰਚਾਰਜ ਹੋਣਗੇ, ਕਪਿਲ ਸ਼ਰਮਾ ਡੈਮਗੰਜ ਡਿਵੀਜ਼ਨ, ਮਨੀਸ਼ ਸ਼ੂਰ ਇਸਲਾਮਾਬਾਦ ਡਿਵੀਜ਼ਨ, ਵਿਕਰਮ ਸਿੰਘ ਆਸ਼ਟ ਸੁਲਤਾਨਵਿੰਡ ਡਿਵੀਜ਼ਨ,ਜਸਪਾਲ ਸਿੰਘ ਸ਼ੰਟੂ ਕੋਟ ਬਾਬਾ ਦੀਪ ਸਿੰਘ ਮੰਡਲ ਦੇ ਇੰਚਾਰਜ, ਰੋਮੀ ਚੋਪੜਾ ਨੂੰ ਲਕਸ਼ਮਣਸਰ ਮੰਡਲ ਦੇ ਇੰਚਾਰਜ ਅਤੇ ਵਿਕਰਮ ਬੱਗਾ ਨੂੰ ਕੋਟ ਮਿੱਤ ਸਿੰਘ ਮੰਡਲ ਦੇ ਇੰਚਾਰਜ ਹੋਣਗੇ। 29 ਏਐਸਆਰ84 ਸਲਿਲ ਕਪੂਰ ਦੀ ਤਸਵੀਰ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਬਾਰੇ ਆਏ ਫ਼ੈਸਲੇ ਦਾ ਸੁਆਗਤ ਅਗਲੀ ਖ਼ਬਰ ਪੋਰਟਲ ਨਾ ਚੱਲਣ ਕਾਰਨ ਨਕਸ਼ਾ ਪਾਸ ਕਰਵਾਉਣ ਲਈ ‘ਅਪਲੋਡ’ ਨਹੀਂ ਹੋ ਰਹੀਆਂ ਫਾਈਲਾਂ
Ad Position 24