ਅੰਮ੍ਰਿਤਸਰ, 5 ਨਵੰਬਰ (ਹਰਮਿੰਦਰ ਸਿੰਘ)-ਦੀਵਾਲੀ ਦੇ ਮੌਕੇ ’ਤੇ ਆਤਿਸ਼ਬਾਜ਼ੀ ਦੇ ਨਾਲ ਸੰਭਾਵੀ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਚੌਕਸ ਹੋ ਗਿਆ ਹੈ ਅਤੇ ਉਸ ਵਲੋਂ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਘਟਨਾਵਾਂ ਨੂੰ ਰੋਕਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਫਾਇਰ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਫਾਇਰ ਬ੍ਰਿਗੇਡ ਵਲੋਂ ਦੀਵਾਲੀ ਦੇ ਮੌਕੇ ’ਤੇ ਪਟਾਕਿਆਂ ਦੇ ਨਾਲ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ’ਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਤਿਆਰੀਆਂ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ 125 ਦੇ ਕਰੀਬ ਅਧਿਕਾਰੀ ਮੁਲਾਜ਼ਮ 24 ਘੰਟੇ ਡਿਊਟੀ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਮੁਲਾਜ਼ਮਾਂ ਦੀਆਂ ਤਿੰਨ ਸ਼ਿਫ਼ਟਾਂ ਹੁੰਦੀਆਂ ਸਨ ਪਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਹੁਣ ਮੁਲਾਜ਼ਮ 12 -12 ਘੰਟੇ ਦੀਆਂ ਦੋ ਸ਼ਿਫ਼ਟਾਂ ਵਿਚ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਪੰਜ ਸਟੇਸ਼ਨਾਂ ਬੇਰੀ ਗੇਟ, ਟਾਊਨ ਹਾਲ, ਫੋਕਲ ਪੁਆਇੰਟ, ਗਿਲਵਾਲੀ ਗੇਟ, ਸਿਵਲ ਲਾਈਨ ਫਾਇਰ ਸਟੇਸ਼ਨਾਂ ਤੋਂ ਇਲਾਵਾ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਦੇ ਮੁਲਾਜ਼ਮ ਤਿਆਰ ਰਹਿਣਗੇ ਅਤੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਲੋਂ 13 ਮਲਟੀਪ੍ਰਪਜ਼ ਵਾਟਰ ਟੈਂਡਰ, 3 ਕਿਉਆਰਵੀ, 2 ਵਾਟਰ ਬੋਵਸਰ, ਇਕ ਹਰਡੋਲਿਕ ਪਲੇਟ ਫਾਰਮ, ਮਿੰਨੀ ਫਾਇਰ ਟੈਂਡਰ ਕਮ ਰੀਸੋ ਟੈਂਡਰ, ਤੰਗ ਗਲੀਆਂ ਲਈ 5 ਮੋਟਰ ਸਾਈਕਲ ਹਮੇਸ਼ਾਂ ਤਿਆਰ ਰਹਿਣਗੇ। ਇਸ ਤੋਂ ਇਲਾਵਾ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਦੇ ਮੁਲਾਜ਼ਮ ਵੀ ਨਾਲ ਨਾਲ ਮਦਦ ਕਰਨਗੇ। ਜ਼ਿਲ੍ਹਾ ਫਾਇਰ ਅਫ਼ਸਰ ਦਿਲਬਾਗ ਸਿੰਘ ਨੇ ਕਿਹਾ ਫਾਇਰ ਬ੍ਰਿਗੇਡ ਦੇ ਜਵਾਨ ਲੋਕਾਂ ਦੀ ਸੇਵਾ ’ਚ ਦਿਨ ਰਹਿਣਗੇ ਅਤੇ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ ’ਤੇ ਵੀ ਕੁਝ ਸਾਵਧਾਨੀਆਂ ਵਰਤਣ, ਅਤਿਸ਼ਬਾਜ਼ੀ ਖੁੱਲ੍ਹੀ ਜਗ੍ਹਾ ‘ਤੇ ਚਲਾਈ ਜਾਵੇ ਅਤੇ ਘਰਾਂ ਦੇ ਛੱਤਾ ’ਤੇ ਸੁਕਾ ਜਲਨਸ਼ੀਲ ਸਮਾਨ (ਲੱਕੜਾਂ, ਰਬੜਾਂ, ਪੁਰਾਣੇ ਟਾਇਰ, ਵਾਸ, ਪਲਾਸਟਿਕ ਦਾ ਸਾਮਾਨ, ਕੱਪੜੇ ) ਨਾ ਰੱਖਣ। ਜਿਨ੍ਹਾਂ ਘਰਾਂ ਦੇ ਨੇੜੇ ਰੁੱਖਾਂ ਦੇ ਸੁੱਕੇ ਪਤੇ ਪਏ ਉਨ੍ਹਾਂ ’ਤੇ ਪਾਣੀ ਨਾਲ ਚੰਗੀ ਤਰ੍ਹਾਂ ਗਿੱਲਿਆਂ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਛੋਟੀ ਚਿੰਗਾਰੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਹਲਕੀ ਜਿਹੀ ਚਿੰਗਾਰੀ ’ਤੇ ਵੀ ਮੌਕੇ ’ਤੇ ਕਾਬੂ ਪਾਇਆ ਜਾਵੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਲ਼ੇ ਦੁਆਲੇ ’ਤੇ ਇਕ ਨਜ਼ਰ ਜ਼ਰੂਰ ਮਾਰੀ ਜਾਵੇ। ਕਿਸੇ ਵੀ ਤਰ੍ਹਾਂ ਦੇ ਅੱਗ ਲੱਗਣ ‘ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਵੇ।
ਦੀਵਾਲੀ ਦੇ ਮੌਕੇ ’ਤੇ ਆਤਿਸ਼ਬਾਜ਼ੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸ ਹੋਇਆ ਫਾਇਰ ਬ੍ਰਿਗੇਡ
ਅੰਮ੍ਰਿਤਸਰ, 5 ਨਵੰਬਰ (ਹਰਮਿੰਦਰ ਸਿੰਘ)-ਦੀਵਾਲੀ ਦੇ ਮੌਕੇ ’ਤੇ ਆਤਿਸ਼ਬਾਜ਼ੀ ਦੇ ਨਾਲ ਸੰਭਾਵੀ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਚੌਕਸ ਹੋ ਗਿਆ ਹੈ ਅਤੇ ਉਸ ਵਲੋਂ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਘਟਨਾਵਾਂ ਨੂੰ ਰੋਕਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਫਾਇਰ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਫਾਇਰ ਬ੍ਰਿਗੇਡ ਵਲੋਂ ਦੀਵਾਲੀ ਦੇ ਮੌਕੇ ’ਤੇ ਪਟਾਕਿਆਂ ਦੇ ਨਾਲ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ’ਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਤਿਆਰੀਆਂ ਕਰ ਲਈਆਂ ਹਨ।
ਟਾਊਨ ਹਾਲ ਫਾਇਰ ਸਟੇਸ਼ਨ ਦੇ ਬਾਹਰ ਲਗਾਈਆਂ ਗਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ। ਤਸਵੀਰ: ਹਰਜੀਤ ਸਿੰਘ
06-11-2026