05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੋ ਰੋਜਾ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ

ਅੰਮ੍ਰਿਤਸਰ, 5 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਵਿਖੇ ਦੋ ਰੋਜਾ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ, ਜਿਸ ਦਾ ਰਸਮੀਂ ਉਦਘਾਟਨ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ) ਵਲੋਂ ਕੀਤਾ ਗਿਆ।

Ad Position 21
No active advertisement
ਦੋ ਰੋਜਾ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 06-11-2026
ਅੰਮ੍ਰਿਤਸਰ, 5 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਗੁਰੂ ਨਾਨਕ ਦੇਵ ਖੇਡ ਸਟੇਡੀਅਮ ਵਿਖੇ ਦੋ ਰੋਜਾ 46ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਹੋਈ, ਜਿਸ ਦਾ ਰਸਮੀਂ ਉਦਘਾਟਨ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਵਲੋਂ ਕੀਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ ਸੰਧੂ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਹਨ, ਖੇਡਾਂ ਜਿਥੇ ਸਾਨੂੰ ਜ਼ਿੰਦਗੀ ਵਿਚ ਹਾਰ ਜਿੱਤ ਨੂੰ ਸਹਿਣ ਕਰਨ ਦਾ ਪਾਠ ਪੜਾਉਂਦੀਆਂ ਹਨ ਉਥੇ ਹੀ ਖੇਡਾਂ ਸਾਨੂੰ ਅਨੁਸਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ। ਇਸ ਸਮੇਂ 100 ਮੀ. ਦੌੜ ਵਿਚ ਅਸ਼ਮਨਦੀਪ ਸਿੰਘ ਜੰਡਿਆਲਾ ਗੁਰੂ ਨੇ ਪਹਿਲਾ, ਅਨੁਜ ਕੁਮਾਰ ਵੇਰਕਾ ਨੇ ਦੂਸਰਾ ਅਤੇ ਜੋਬਨਦੀਪ ਸਿੰਘ ਚੋਗਾਵਾਂ-2 ਨੇ ਤੀਸਰਾ, 200 ਮੀ. ਵਿਚ ਅਸ਼ਮਨਦੀਪ ਸਿੰਘ ਜੰਡਿਆਲਾ ਗੁਰੂ ਨੇ ਪਹਿਲਾ, ਅਰਬਾਜ ਸਿੰਘ ਅੰਮ੍ਰਿਤਸਰ-2 ਨੇ ਦੂਸਰਾ, ਨਿਸ਼ਾਨ ਸਿੰਘ ਜੰਡਿਆਲਾ ਗੁਰੂ ਨੇ ਤੀਸਰਾ, ਫੁੱਟਬਾਲ ਲੜਕੀਆਂ ਵਿਚ ਅੰਮ੍ਰਿਤਸਰ-2 ਨੇ ਪਹਿਲਾ ਅਤੇ ਵੇਰਕਾ ਨੇ ਦੂਸਰਾ, 4×100 ਰਿਲੇਅ ਦੌੜ (ਲੜਕੀਆਂ) ਵਿਚ ਜੰਡਿਆਲਾ ਗੁਰੂ ਨੇ ਪਹਿਲਾ, ਚੋਗਾਵਾਂ-2 ਨੇ ਦੂਸਰਾ ਅਤੇ ਤਰਸਿੱਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਫੁੱਟਬਾਲ (ਲੜਕੇ) ਦੇ ਨਾਕ ਆਊਟ ਮੁਕਾਬਲਿਆਂ ਵਿਚ ਤਰਸਿੱਕਾ ਨੇ ਵੇਰਕਾ ਨੂੰ ਅਤੇ ਰਈਆ-1 ਨੇ ਅੰਮ੍ਰਿਤਸਰ-3 ਨੂੰ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਇਸ ਸਮੇਂ ਦਲਜੀਤ ਸਿੰਘ ਬੀ. ਈ. ਈ. ਓ., ਬਲਜੀਤ ਸਿੰਘ ਬੀ. ਈ. ਈ. ਓ., ਗੁਰਦੇਵ ਸਿੰਘ ਬੀ. ਈ. ਈ. ਓ., ਰਣਜੀਤਪ੍ਰੀਤ ਸਿੰਘ ਬੀ. ਈ. ਈ. ਓ., ਆਸ਼ੂ ਵਿਸ਼ਾਲ ਜ਼ਿਲ਼੍ਹਾ ਖੇਡ ਕੋਆਰਡੀਨੇਟਰ, ਬਲਕਾਰ ਸਿੰਘ ਜ਼ਿਲ੍ਹਾ ਖੇਡ ਅਫਸਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਬਲਜੀਤ ਸਿੰਘ ਮੱਲੀ ਬਲਾਕ ਮੀਡੀਆ ਇੰਚਾਰਜ, ਹਰਜੀਤ ਸਿੰਘ ਕੰਬੋ, ਸੋਹਨ ਸਿੰਘ, ਸੁਰੇਸ਼ ਖੁੱਲਰ ਮਾਲ ਰੋਡ, ਕਰਨਜੀਤ ਸਿੰਘ ਮੁਰਾਦਪੁਰਾ, ਤਜਿੰਦਰ ਸਿੰਘ ਸੋਹੀ (ਸਾਰੇ ਕੇਂਦਰ ਮੁੱਖ ਅਧਿਆਪਕ), ਜਗਮੋਹਨ ਸਿੰਘ ਸ਼ਾਹਲੀਵਾਲ, ਗੁਰਬਖਸ਼ ਸਿੰਘ, ਬਿਕਰਮਬੀਰ ਸਿੰਘ ਜੌਂਸ, ਰਣਜੀਤ ਸਿੰਘ ਡੀ. ਪੀ. ਈ. ਨੌਸ਼ਹਿਰਾ, ਬਲਜਿੰਦਰ ਸਿੰਘ ਨੌਸ਼ਹਿਰਾ, ਲੈਕ: ਅਵਤਾਰ ਸਿੰਘ ਜਲਾਲ ਉਸਮਾਂ, ਸੁਖਦੀਪ ਸਿੰਘ ਡੇਅਰੀਵਾਲ, ਵਿਕਰਮ ਸਿੰਘ ਧੁਲਕਾ, ਗੁਰਜੀਤ ਸਿੰਘ ਜਗਦੇਵ ਕਲਾਂ, ਹਰਗੋਬੀਰ ਸਿੰਘ ਮੁਰਾਦਪੁਰਾ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਖੇਡ ਕੋਚ ਅਤੇ ਖੇਡ ਪ੍ਰਬੰਧਕ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਵਿਖੇ ਡੈਕਲਾਮੇਸ਼ਨ ਪ੍ਰਤੀਯੋਗਿਤਾ ਕਰਵਾਈ ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਬਣਿਆ ਓਵਰਆਲ ਚੈਂਪੀਅਨ
Ad Position 24