12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅੰਮ੍ਰਿਤਸਰ ਦੇ ਰੇਡੀਓਲੋਜਿਸਟ ਡਾ. ਅਮਨਦੀਪ ਸਿੰਘ ਵਲੋਂ ਬ੍ਰਿਟੇਨ ਦੇ ਪ੍ਰਸਿੱਧ ਰਾਇਲ ਕਾਲਜ ਆਫ ਰੇਡੀਓਲੋਜਿਸਟ ਦੇ ਕੌਮਾਂਤਰੀ ਸੰਮੇਲਨ ’ਚ ਕੀਤੀ ਭਾਰਤ ਦੀ ਨੁਮਾਇੰਦਗੀ

ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਅਤੇ ਸਮੁੱਚੇ ਭਾਰਤੀ ਡਾਕਟਰੀ ਜਗਤ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰੋ. ਡਾ.

Ad Position 21
No active advertisement
ਪ੍ਰੋ: ਡਾ: ਅਮਨਦੀਪ ਸਿੰਘ ਸੰਮੇਲਨ ’ਚ ਭਾਰਤ ਦੀ ਤਰਫੋਂ ਆਪਣਾ ਭਾਸ਼ਣ ਦਿੰਦੇ ਹੋਏ। ਅਜੀਤ ਤਸਵੀਰ 13-11-2026
ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਅਤੇ ਸਮੁੱਚੇ ਭਾਰਤੀ ਡਾਕਟਰੀ ਜਗਤ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰੋ. ਡਾ. ਅਮਨਦੀਪ ਸਿੰਘ ਪ੍ਰੋਫੈਸਰ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਅਤੇ ਡਾਇਰੈਕਟਰ ਏ.ਸੀ.ਐੱਸ. ਡਾਇਗਨੌਸਟਿਕਸ ਵਲੋਂ ਬ੍ਰਿਟੇਨ ਦੀ ਪ੍ਰਸਿੱਧ ਸੰਸਥਾ ਰਾਇਲ ਕਾਲਜ ਆਫ਼ ਰੇਡੀਓਲੋਜਿਸਟਸ ਵੱਲੋਂ ਆਯੋਜਿਤ 2026-ੇ ਕੌਮਾਂਤਰੀ ਵਿਗਿਆਨਕ ਸੰਮੇਲਨ ਵਿੱਚ ਅੰਤਰਰਾਸ਼ਟਰੀ ਬੁਲਾਰੇ ਭਾਰਤੀ ਦੀ ਨੁਮਾਇੰਦਗੀ ਕੀਤੀ ਹੈ। ਇਹ ਸੰਮੇਲਨ ਬੀਤੇ 10 ਅਤੇ 11 ਨਵੰਬਰ ਨੂੰ ਲਿਵਰਪੂਲ ਯੂਨਾਈਟਿਡ ਕਿੰਗਡਮ ਦੇ ਇਤਿਹਾਸਕ ਸੇਂਟ ਜਾਰਜ ਹਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਵੱਕਾਰੀ ਕੌਮਾਂਤਰੀ ਅਕਾਦਮਿਕ ਮੰਚ ‘ਤੇ ਭਾਰਤ ਅਤੇ ਇੰਡੀਅਨ ਰੇਡੀਓਲੋਜੀਕਲ ਐਂਡ ਇਮੇਜਿੰਗ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦਿਆਂ ਪ੍ਰੋ. ਡਾ. ਸਿੰਘ ਨੇ 11 ਨਵੰਬਰ ਨੂੰ ਦੁਨੀਆ ਭਰ ਦੇ ਚੁਣੌਤੀਪੂਰਨ ਕੇਸ ਵਿਸ਼ੇ ਅਧੀਨ ਵਿਸ਼ੇਸ਼ ਵਿਗਿਆਨਕ ਸੈਸ਼ਨ ਵਿੱਚ ਭਾਰਤ ਦੇ ਚੁਣੌਤੀਪੂਰਨ ਕੇਸ ਵਿਸ਼ੇ ‘ਤੇ ਆਪਣਾ ਭਾਸ਼ਣ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਵਿੱਚ ਭਾਰਤ ਦੇ ਦਿਲਚਸਪ ਅਤੇ ਵੱਖ-ਵੱਖ ਚੁਣੌਤੀਪੂਰਨ ਰੇਡੀਓਲੋਜੀਕਲ ਕੇਸਾਂ ਨੂੰ ਦਰਸਾਇਆ ਗਿਆ। ਇਸ ਰਾਹੀਂ ਦੇਸ਼ ਵਿੱਚ ਡਾਕਟਰੀ ਅਭਿਆਸ ਦੀ ਵਿਭਿੰਨਤਾ, ਰੋਗਾਂ ਦੀ ਸਹੀ ਪਛਾਣ ਕਰਨ ਦੀ ਮਾਹਿਰਤਾ ਅਤੇ ਰੇਡੀਓਲੋਜੀ ਦੇ ਖੇਤਰ ਵਿੱਚ ਹੋ ਰਹੇ ਵਿਕਾਸ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਦੇ ਭਾਸ਼ਣ ਨੂੰ ਰਾਇਲ ਕਾਲਜ ਆਫ਼ ਰੇਡੀਓਲੋਜਿਸਟਸ ਅਤੇ ਅੰਤਰਰਾਸ਼ਟਰੀ ਸਰੋਤਿਆਂ ਵੱਲੋਂ ਭਰਪੂਰ ਸ਼ਲਾਘਾ ਮਿਲੀ ਜੋ ਵਿਸ਼ਵ ਪੱਧਰ ’ਤੇ ਭਾਰਤੀ ਰੇਡੀਓਲੋਜੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਵਿਗਿਆਨਕ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਸਟੀਫਨ ਹਾਰਡਨ, ਪ੍ਰਧਾਨ, ਰਾਇਲ ਕਾਲਜ ਆਫ਼ ਰੇਡੀਓਲੋਜਿਸਟਸ ਬ੍ਰਿਟੇਨ ਵਲੋਂ ਕੀਤੀ ਗਈ, ਜਿਸ ਨਾਲ ਇਹ ਮੌਕਾ ਹੋਰ ਵੀ ਵਿਸ਼ੇਸ਼ ਅਤੇ ਮਹੱਤਵਪੂਰਨ ਬਣ ਗਿਆ। ਦਸਣਯੋਗ ਹੈ ਕਿ ਇਸ ਵੱਕਾਰੀ ਸੰਮੇਲਨ ਵਿੱਚ ਭਾਰਤ ਤੋਂ ਕਿਸੇ ਰੇਡੀਓਲੋਜਿਸਟ ਨੂੰ ਸੱਦੇ ਗਏ ਬੁਲਾਰੇ ਵਜੋਂ ਸ਼ਾਮਲ ਕੀਤੇ ਜਾਣ ਦਾ ਇਹ ਪਹਿਲਾ ਮੌਕਾ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਨੇ ਇੰਟਰਨਸ਼ਿਪ ਕੀਤੀ ਮੁਕੰਮਲ ਅਗਲੀ ਖ਼ਬਰ ਕੌਮਾਂਤਰੀ ਕਬੱਡੀ ਖਿਡਾਰੀ ਅੰਬਾ ਸੁਰ ਸਿੰਘ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ
Ad Position 24