21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅੰਮ੍ਰਿਤਸਰ ’ਚ ਲੱਗੀ ਵਿਸੇਸ਼ ਲੋਕ ਅਦਾਲਤ ’ਚ 126 ਗੁੰਝਲਦਾਰ ਕੇਸਾਂ ਦਾ ਨਿਪਟਾਰਾ

ਅੰਮ੍ਰਿਤਸਰ, 21 ਨਵੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਸ਼ੈਸਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਜਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਬੇਮਿਸਾਲ ਨਿਆਇਕ ਪ੍ਰਭਾਵਸ਼ੀਲਤਾ ਅਤੇ ਲੋਕ ਭਲਾਈ ਪ੍ਰਤੀ ਡੂੰਘੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਅੱਜ ਇਥੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜ਼ਨ ਕੀਤਾ ਗਿਆ। ਜਿਸ ’ਚ ਜਿਥੇ 126 ਗੁੰਝਲਦਾਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਉਥੇ ਇਕੋ ਦਿਨ ’ਚ 6.

Ad Position 21
No active advertisement
ਅਜੀਤ ਡੈਸਕ 22-11-2026
ਅੰਮ੍ਰਿਤਸਰ, 21 ਨਵੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਸ਼ੈਸਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਜਤਿੰਦਰ ਕੌਰ ਦੀ ਪ੍ਰਧਾਨਗੀ ਹੇਠ ਬੇਮਿਸਾਲ ਨਿਆਇਕ ਪ੍ਰਭਾਵਸ਼ੀਲਤਾ ਅਤੇ ਲੋਕ ਭਲਾਈ ਪ੍ਰਤੀ ਡੂੰਘੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਅੱਜ ਇਥੇ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜ਼ਨ ਕੀਤਾ ਗਿਆ। ਜਿਸ ’ਚ ਜਿਥੇ 126 ਗੁੰਝਲਦਾਰ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਉਥੇ ਇਕੋ ਦਿਨ ’ਚ 6.7 ਰਕੋੜ ਰੁਪਏ ਤੋਂ ਵੱਧ ਰਕਮਾਂ ਦੇ ਲੈਣ ਦਾ ਨਿਪਟਾਰਾ ਕੀਤਾ ਗਿਆ। ਪੂਰੀ ਤਰ੍ਹਾਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਦੇ ਤਹਿਤ ਲੰਬਿਤ ਵਿਵਾਦਾਂ ਨੂੰ ਸਮਰਪਿਤ ਇਸ ਅਹਿਮ ਲੋਕ ਅਦਾਲਤ ’ਚ ਅਜਨਾਲਾ ਅਤੇ ਬਾਬਾ ਬਕਾਲਾ ਸਾਹਿਬ ਦੇ ਅਧਿਕਾਰ ਖੇਤਰਾਂ ਦੇ ਕਈ ਨਾਗਰਿਕਾਂ ਨੂੰ ਤੁਰੰਤ ਵਿੱਤੀ ਰਾਹਤ ਅਤੇ ਹੱਲ ਪ੍ਰਦਾਨ ਕੀਤਾ। ਸ: ਅਮਰਦੀਪ ਸਿੰਘ ਬੈਂਸ ਸਿਵਲ ਜੱਜ (ਸੀਨੀਅਰ ਡਿਵੀਜ਼ਨ)-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਦਸਿਆ ਕਿ ਇਸ ਮੌਕੇ 562 ਕੇਸਾਂ ਦੇ ਮੁਲਾਕਣ ਕੀਤਾ ਗਿਆ ਜਿਸ ’ ਚ 10 ਕਰੋੜ 78 ਹਜ਼ਾਰ ਦੇ ਕਰੀਬ ਵਿਸ਼ਾਲ ਦਾਅਵਾ ਪੂਲ ਸ਼ਾਮਿਲ ਸੀ। ਇਸ ਮੌਕੇ ਪ੍ਰਭਾਵਸ਼ਾਲੀ ਅਤੇ ਹਮਦਰਦੀ ਭਰੀ ਵਿਚੋਲਗੀ ਦੁਆਰਾ 126 ਗੁੰਝਲਦਾਰ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਬੰਦ ਕੀਤਾ ਗਿਆ ਅਤੇ 6 ਕਰੋੜ 77 ਲੱਖ ਦੀ ਅਸਧਾਰਨ ਰਾਸ਼ੀ ਨਿਪਟਾਰਾ ਹੋਇਆ। ਇਹ ਵਿਸੇਸ਼ ਲੋਕ ਅਦਾਲਤ ’ਚ ਸ੍ਰੀ ਸੰਜੀਵ ਕੁੰਦੀ ਵਧੀਕ ਜਿਲ੍ਹਾ ਸ਼ੈਸਨ ਜੱਜ, ਸ: ਅਮਨਦੀਪ ਸਿੰਘ ਘੁੰਮਣ ਜੇ.ਐਮ.ਆਈ.ਸੀ., ਸ: ਗਗਨਦੀਪ ਸਿੰਘ ਕੈਂਥ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ਼੍ਰੀਮਤੀ ਸਤਵਿੰਦਰਜੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਜਨਾਲਾ, ਸ਼੍ਰੀਮਤੀ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਾਬਾ ਬਕਾਲਾ ਸਾਹਿਬ ਦੇ ਬੈਂਚ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ 26 ਦੀ ਮੋਗਾ ਰੈਲੀ ਲਈ ਅੰਮ੍ਰਿਤਸਰ ਈਸਟ ਦੇ ਵਰਕਰਾਂ ਨੇ ਕੱਸੇ ਕਮਰਕੱਸੇ- ਬੱਲ ਅਗਲੀ ਖ਼ਬਰ ਆਲ ਇੰਡੀਆ ਅੰਤਰ-ਯੂਨੀਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24