ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਦਾ ਮਾਰਗ ਹੀ ਅਸਲ ਵਿਚ ‘ਗੁਰੂ ਨਾਨਕ ਮਾਰਗ ਹੈ’- ਪ੍ਰੋ: ਗੁਰਭਜਨ ਗਿੱਲ
ਬਾਬਾ ਬਕਾਲਾ ਸਾਹਿਬ, 21 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਦਾ ਮਾਰਗ ਹੀ ਅਸਲ ਵਿਚ ‘ਗੁਰੂ ਨਾਨਕ ਮਾਰਗ ਹੈ’ ਅਤੇ ਇਸ ਕੌਮੀ ਰਾਹ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੁਬਾਰਕ ਮੌਕੇ ਤੇ, ਦੇਸ਼ ਵਿਚ ਸਦੀਵੀਂ ਅਮਨ-ਸ਼ਾਂਤੀ-ਸਦਭਾਵਨਾ ਲਈ ਵਾਹਗਾ ਅਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਨੂੰ ਖੋਲ੍ਹਿਆ ਜਾਵੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਅਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.
ਪ
ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਫਾਇਲ ਤਸਵੀਰ
22-11-2026
ਬਾਬਾ ਬਕਾਲਾ ਸਾਹਿਬ, 21 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤੱਕ ਦਾ ਮਾਰਗ ਹੀ ਅਸਲ ਵਿਚ ‘ਗੁਰੂ ਨਾਨਕ ਮਾਰਗ ਹੈ’ ਅਤੇ ਇਸ ਕੌਮੀ ਰਾਹ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੁਬਾਰਕ ਮੌਕੇ ਤੇ, ਦੇਸ਼ ਵਿਚ ਸਦੀਵੀਂ ਅਮਨ-ਸ਼ਾਂਤੀ-ਸਦਭਾਵਨਾ ਲਈ ਵਾਹਗਾ ਅਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਨੂੰ ਖੋਲ੍ਹਿਆ ਜਾਵੇ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਜ਼ੁਬਾਨ ਦੇ ਨਾਮਵਰ ਸ਼ਾਇਰ ਅਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ। ਪ੍ਰੋ: ਗਿੱਲ ਨੇ ਦੱਸਿਆ ਕਿ 2005 ਵਿਚ ਸਥਾਪਤ ਅਤੇ 2008 ਤੋਂ ਲਗਾਤਾਰ ਕਰਤਾਰਪੁਰ ਸਾਹਿਬ ਲਈ ਸੁਰੱਖਿਅਤ ਲਾਂਘੇ ਲਈ ਯਤਨਸ਼ੀਲ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ ਪ੍ਰਧਾਨ ਸ: ਰਛਪਾਲ ਸਿੰਘ ਢੀਂਡਸਾ ਨੇ ਵੀ ਭਾਰਤ ਤੇ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਾਮੀ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਨੇਕ ਕਾਰਜ ਕੀਤਾ ਜਾਵੇ।