24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੰਜਾਬ ਦੀਆਂ ਧੀਆਂ ਨੇ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ

ਅੰਮ੍ਰਿਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਟੀਮ ‘ਪੰਜਾਬ ਖਾਲਸਾ’ ਨੇ ਉੱਤਰਾਖੰਡ ਦੇ ਦੇਵਪ੍ਰਯਾਗ ਵਿਖੇ ਹੋਈ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ‘ਚ ਸੁਨਹਿਰਾ ਇਤਿਹਾਸ ਰਚਦੇ ਹੋਏ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਪੰਜਾਬ ਐਸੋਸੀਏਸ਼ਨ ਫਾਰ ਰਾਫਟਿੰਗ ਐਂਡ ਐਡਵੈਂਚਰ ਸਪੋਰਟਸ ਦੀ ਸਰਪ੍ਰਸਤੀ ਹੇਠ ਸਿਖਲਾਈ ਪ੍ਰਾਪਤ ਇਕ ਨਵੀਂ ਟੀਮ ਨੇ ਜੰਮੂ-ਕਸ਼ਮੀਰ, ਫੌਜ, ਆਈ.

Ad Position 21
No active advertisement
ਅਜੀਤ ਡੈਸਕ 25-11-2026
ਅੰਮ੍ਰਿਤਸਰ, 24 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)- ਟੀਮ ‘ਪੰਜਾਬ ਖਾਲਸਾ’ ਨੇ ਉੱਤਰਾਖੰਡ ਦੇ ਦੇਵਪ੍ਰਯਾਗ ਵਿਖੇ ਹੋਈ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ‘ਚ ਸੁਨਹਿਰਾ ਇਤਿਹਾਸ ਰਚਦੇ ਹੋਏ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਪੰਜਾਬ ਐਸੋਸੀਏਸ਼ਨ ਫਾਰ ਰਾਫਟਿੰਗ ਐਂਡ ਐਡਵੈਂਚਰ ਸਪੋਰਟਸ ਦੀ ਸਰਪ੍ਰਸਤੀ ਹੇਠ ਸਿਖਲਾਈ ਪ੍ਰਾਪਤ ਇਕ ਨਵੀਂ ਟੀਮ ਨੇ ਜੰਮੂ-ਕਸ਼ਮੀਰ, ਫੌਜ, ਆਈ. ਟੀ. ਬੀ. ਪੀ., ਐਨ. ਆਈ. ਐਮ. ਏ. ਐਸ. ਆਦਿ ਦੀਆਂ ਟੀਮਾਂ ਨਾਲ ਮੁਕਾਬਲਾ ਕੀਤਾ। ਟੀਮ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਤੋਂ ਬਣਾਈ ਗਈ ਸੀ ਅਤੇ ਰੋਇੰਗ ਅਤੇ ਵਾਟਰ ਸਪੋਰਟਸ ‘ਚ ਤਜਰਬਾ ਸੀ, ਪਰ ਵਹਾਈਟ ਵਾਟਰ ਰਾਫਟਿੰਗ ‘ਚ ਪਹਿਲੀ ਵਾਰ ਪ੍ਰਤੀਯੋਗੀ ਸੀ। ਪੰਜਾਬ ਖਾਲਸਾ ਮਹਿਲਾਵਾਂ ਨੇ ਕੁੱਲ ਮਹਿਲਾ ਵਰਗਾਂ ‘ਚ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਉਨ੍ਹਾਂ ਨੇ ਸਲੈਲੋਮ ਅਤੇ ਮੈਰਾਥਨ ਦੋਵਾਂ ਸ਼੍ਰੇਣੀਆਂ ਲਈ ਸੋਨੇ ਦਾ ਤਗਮਾ, ਸਪ੍ਰਿੰਟ ਅਤੇ ਆਰ.ਐਕਸ. ਸ਼੍ਰੇਣੀਆਂ ਲਈ ਚਾਂਦੀ ਦੇ ਤਗਮੇ ਅਤੇ ਜੰਮੂ-ਕਸ਼ਮੀਰ ਨਾਲ ਮਿਕਸਡ ਟੀਮ ਈਵੈਂਟ ਲਈ ਕਾਂਸੀ ਦੇ ਤਗਮੇ ਜਿੱਤੇ। ਟੀਮ ਨੂੰ ਵੱਖ-ਵੱਖ ਸ਼੍ਰੇਣੀਆਂ ‘ਚ ਉਪ ਜੇਤੂ ਐਲਾਨਿਆ ਗਿਆ। ਜਿਨ੍ਹਾਂ ਨੂੰ ਲੈਫਟੀਨੈਂਟ ਜਨਰਲ ਐਸ.ਐਸ. ਦਹੀਆ ਦੁਆਰਾ ਪੁਰਸਕਾਰ ਪ੍ਰਦਾਨ ਕੀਤੇ ਗਏ। ਪੰਜਾਬ ਐਸੋਸੀਏਸ਼ਨ ਫਾਰ ਰਾਫਟਿੰਗ ਐਂਡ ਐਡਵੈਂਚਰ ਸਪੋਰਟਸ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਮਹਿਲਾ ਟੀਮ ਨੇ ਸਾਨੂੰ ਸਾਰਿਆਂ ਨੂੰ ਮਾਣ ਦਿਵਾਇਆ ਹੈ। ਇਹ ਸੱਚਮੁੱਚ ਸਮਾਂ ਹੈ ਕਿ ਰਾਜ ਰਾਸ਼ਟਰੀ ਪੱਧਰ ਤੇ ਇਸ ਬੇਮਿਸਾਲ ਪ੍ਰਾਪਤੀ ਦਾ ਨੋਟਿਸ ਲਵੇ। ਪੰਜਾਬ ਦੇ ਨੌਜਵਾਨ ਭਵਿੱਖ ਦੇ ਊਰਜਾਵਾਨ ਅਖਾੜਿਆਂ ‘ਚ ਮਾਰਗ ਦਰਸ਼ਕ ਬਣਨਗੇ। ਇਸ ਮੌਕੇ ਇਕ ਸਨਮਾਨ ਸਮਾਰੋਹ ‘ਚ ਸਕੱਤਰ ਜਨਰਲ ਰਿਸ਼ੀ ਰਾਜ ਸਿੰਘ ਆਹੂਜਾ, ਬੋਰਡ ਮੈਂਬਰ ਕੈਪਟਨ ਅਜੈ ਵਰਮਾ ਅਤੇ ਟੀਮ ਕੋਆਰਡੀਨੇਟਰ ਸੋਨਮ ਸਮੇਤ ਹੋਰਾਂ ਨੇ ਸ਼ਿਰਕਤ ਕਰਦਿਆਂ ਖਾਲਸਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਖਾਸ ਤੌਰ ’ਤੇ ਡੀਨ ਡਾ. ਕੰਵਲਜੀਤ ਸਿੰਘ ਅਤੇ ਡਾ. ਸੁਰਿੰਦਰ ਕੌਰ ਦੁਆਰਾ ਦਿੱਤੇ ਗਏ ਪੂਰਨ ਸਹਿਯੋਗ ਦੀ ਦਿਲੋਂ ਸ਼ਲਾਘਾ ਕੀਤੀ। ਕੈਪਟਨ ਸ਼੍ਰੇਯਾ ਚੰਦੇਲ ਅਤੇ ਟੀਮ ਮੈਂਬਰਾਂ ਮਹਿਕਦੀਪ ਕੌਰ, ਨਮਰਤਾ, ਨਵਿਆ ਅਤੇ ਕੰਗਨਾ ਕੌਂਡਲ ਨੂੰ ਉਨ੍ਹਾਂ ਦੀ ਜਿੱਤ ਅਤੇ ਸ਼ਾਨਦਾਰ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਦੀ ਅੰਮ੍ਰਿਤਸਰ ਫੇਰੀ ਕੀ ਕਾਂਗਰਸੀਆਂ ਨੂੰ ਇਕਜੁੱਟ ਕਰ ਸਕੇਗੀ ? * ਹਰੇਕ ਹਲਕੇ ’ਚ ਕਾਂਗਰਸੀ ਟਿਕਟ ਦੇ ਚਾਹਵ... ਅਗਲੀ ਖ਼ਬਰ ਪਾਕਿਸਤਾਨੀਆਂ ਦਾ ਗ਼ੁੱਸਾ ਸ਼ਾਂਤ ਕਰਨ ਲਈ ਨਵੇਂ ਸੂਬਿਆਂ ਨੂੰ ਕਿਹਾ ਜਾਵੇ ‘ਪ੍ਰਸ਼ਾਸਕੀ ਇਕਾਈਆਂ’: ਖ਼ਵਾਜਾ ਆਸਿਫ਼ * ਕਰਾਚੀ ਅਤ...
Ad Position 24