15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬ ਸਰਕਾਰ ਵਲੋਂ 16 ਫ਼ੀਸਦੀ ਡੀ. ਏ. ਪੈਨਸ਼ਨਰ ਤੇ ਮੁਲਾਜ਼ਮ ਵਰਗ ਦੇ ਲਈ ਸਾਲ 2025 ਮੰਦਭਾਗਾ-ਬਲਦੇਵ ਸਿੰਘ ਕੱਲਾ <br/>

Ad Position 21
No active advertisement
ਅਜੀਤ ਡੈਸਕ 05-01-2026
ਤਰਨ ਤਾਰਨ, 4 ਜਨਵਰੀ (ਇਕਬਾਲ ਸਿੰਘ ਸੋਢੀ)-'ਦੀ ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਬਲਦੇਵ ਸਿੰਘ ਕੱਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਤਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਮਹਿੰਗਾਈ ਤੇਜ਼ੀ ਨਾਲ ਵੱਧ ਜਾਣ ਦੇ ਬਾਵਜੂਦ ਵੀ ਪੈਨਸ਼ਨਰ ਵਰਗ ਨੂੰ 16 ਫ਼ੀਸਦੀ ਡੀ.ਏ. ਦੀ ਕਿਸ਼ਤ ਨਹੀਂ ਦਿੱਤੀ | ਸਰਕਾਰ ਵਲੋਂ ਸਾਲ 2025 ਵਿਚ ਡੀ.ਏ. ਦੀ ਇਕ ਵੀ ਕਿਸ਼ਤ ਨਾ ਦੇਣਾ ਇਕ ਨਿਵੇਕਲਾ ਰਿਕਾਰਡ ਹੈ | ਪੰਜਾਬ ਸਰਕਾਰ ਆਰਥਿਕ ਸੰਕਟ ਦਾ ਸ਼ਿਕਾਰ ਹੋ ਚੁੱਕੀ ਹੈ, ਲਗਾਤਾਰ ਕਰਜ਼ਾ ਲੈ ਕੇ ਕੰਮ ਚਲਾ ਰਹੀ ਹੈ | 4 ਲੱਖ 17 ਹਜਾਰ ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ ਸਿਰ ਚੜ ਚੁੱਕਾ ਹੈ | ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਸਲ ਨੇ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਅਰਥ ਵਿਵਸਥਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੀ ਹੈ, ਇਸ ਦੀ ਤਾਜ਼ਾ ਮਿਸਾਲ ਮਨਰੇਗਾ ਐਕਟ ਦੇ ਨਾਂਅ ਬਦਲ ਕੇ ਜੀ ਰਾਮ ਜੀ ਐਕਟ ਲਿਆ ਕੇ ਮਜ਼ਦੂਰ ਜਮਾਤ ਨਾਲ ਵੱਡਾ ਖਿਲਵਾੜ ਕੀਤਾ ਹੈ | ਇਸ ਐਕਟ ਰਾਹੀਂ ਮਜ਼ਦੂਰਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ | ਬਿਜਲੀ ਐਕਟ 2025 ਅਤੇ ਬੀਜ ਐਕਟ ਲਾਗੂ ਕਰਕੇ ਦੇਸ਼ ਦੇ ਲੋਕਾਂ ਲਈ ਘਾਤਕ ਸਿੱਧ ਹੋਣਗੇ | ਕਸ਼ਮੀਰ ਸਿੰਘ ਅਤੇ ਦਲਬੀਰ ਸਿੰਘ ਚੋਹਲਾ ਸਾਹਿਬ ਨੇ ਸਾਂਝੇ ਰੂਪ ਵਿਚ ਕਿਹਾ ਕਿ ਅੱਜ ਮੋਦੀ ਸਰਕਾਰ ਮਨੁੱਖਤਾ ਲਈ ਮਾਰੂ ਸਾਬਤ ਹੋ ਰਹੀ ਹੈ, ਲੋਕਾਂ ਨੂੰ ਧਰਮ ਅਤੇ ਜਾਤਾਂ ਦੇ ਨਾਂਅ 'ਤੇ ਵੰਡ ਕੇ ਆਪਸੀ ਭਾਈਚਾਰਾ ਖਤਮ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਜ਼ਮੀਨਾਂ ਵੇਚ ਕੇ ਸਰਕਾਰ ਚਲਾ ਰਹੀ ਹੈ | ਇਸ ਮੌਕੇ ਮਲਕੀਅਤ ਸਿੰਘ ਪੱਟੀ, ਬਲਦੇਵ ਸਿੰਘ ਤਰਨ ਤਾਰਨ, ਅਸ਼ਵਨੀ ਕੁਮਾਰ, ਓਾਕਾਰ ਸਿੰਘ, ਸੁਖਦੇਵ ਸਿੰਘ ਮਰਹਾਣਾ, ਲੈਕਚਰਾਰ ਮਨਮੋਹਨ ਸਿੰਘ, ਧਰਮ ਸਿੰਘ ਪੱਟੀ, ਲੈਕਚਰਾਰ ਗੁਰਬਚਨ ਸਿੰਘ, ਦਵਿੰਦਰ ਸਿੰਘ ਬਿੱਟੂ, ਸ਼ਿੰਗਾਰਾ ਸਿੰਘ ਘੜਕਾ, ਬਖਸ਼ੀਸ਼ ਸਿੰਘ ਜਵੰਧਾ ਸੁਰਜੀਤ ਸਿੰਘ ਚੋਹਲਾ ਸਾਹਿਬ, ਗੁਰਨਾਮ ਸਿੰਘ ਚੋਹਲਾ ਸਾਹਿਬ, ਸਵਿੰਦਰ ਸਿੰਘ ਮਰਹਾਣਾ, ਅਵਤਾਰ ਸਿੰਘ, ਨਿਰੰਜਨ ਸਿੰਘ, ਚਾਨਣ ਸਿੰਘ ਪੱਟੀ, ਬਲਵਿੰਦਰ ਸਿੰਘ ਸਰਹਾਲੀ, ਕਸ਼ਮੀਰ ਸਿੰਘ, ਨਿਰਮਲ ਸਿੰਘ ਬੁਰਜ, ਸੁਖਦੇਵ ਸਿੰਘ, ਦਰਸ਼ਨ ਕੌਰ, ਰੌਸ਼ਨ ਲਾਲ, ਜਗਤਾਰ ਸਿੰਘ ਗੋਪਾਲਾ, ਅਮਰਜੀਤ ਸਿੰਘ, ਹਰਬੰਸ ਸਿੰਘ, ਗੁਰਜੀਤ ਸਿੰਘ, ਸਰਬਜੀਤ ਸਿੰਘ, ਬਚਿੱਤਰ ਸਿੰਘ, ਬਿਕਰਮਜੀਤ ਸਿੰਘ, ਜਸਵੰਤ ਸਿੰਘ ਪਟਵਾਰੀ, ਅਮਰੀਕ ਸਿੰਘ ਸ਼ਕਤੀ ਸ਼ਰਮਾ ਆਦਿ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪੜਾਓ ਫਤਿਆਬਾਦ ਚੌਪਹਿਰਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਕਰਵਾਉਣ 'ਤੇ ਮਾਮਲਾ ਦਰਜ
Ad Position 24