ਬਾਬਾ ਬਕਾਲਾ ਸਾਹਿਬ, 4 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਿਵਲ ਹਸਪਤਾਲ ਵਿਖੇ ਨਵੇਂ ਸਾਲ-2026 ਦੇ ਸ਼ੁੱਭ ਅਵਸਰ 'ਤੇ ਸਿਹਤ ਵਿਭਾਗ ਵਿਚ ਕੰਮ ਕਰਦੇ ਐੱਮ. ਪੀ. ਐੱਚ. ਡਬਲਿਊ. ਅਤੇ ਐੱਸ. ਆਈ. ਅਤੇ ਏ. ਐੱਨ. ਯੂ. ਯੂਨੀਅਨ ਵਲੋਂ ਨਵੇਂ ਸਾਲ-2026 ਦੀ ਸਾਲਾਨਾ ਡਾਇਰੀ ਰਿਲੀਜ਼ ਕੀਤੀ ਗਈ | ਇਸ ਮੌਕੇ ਸੂਬਾਈ ਪ੍ਰਧਾਨ ਡਗੁਰਦੇਵ ਸਿੰਘ ਢਿੱਲੋਂ ਨੇ ਦੱਸਿਆ ਗਿਆ ਕਿ ਸਿਹਤ ਵਿਭਾਗ ਦੀ ਰੀੜ ਦੀ ਹੱਢੀ ਵਜੋਂ ਕੰਮ ਕਰਦੇ ਹੋਏ, ਸੰਸਥਾ ਵਲੋਂ ਕੋਰੋਨਾ ਦੌਰਾਨ ਆਪਣੀ ਡਿਊਟੀ ਸੇਵਾ-ਭਾਵਨਾ ਵਜੋਂ ਨਿਭਾਈ ਹੈ ਅਤੇ ਹੁਣ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਸ਼ਲਾਘਾਯੋਗ ਸੇਵਾ ਵਜੋਂ ਨਿਭਾਅ ਰਹੇ ਹਨ | ਨਵੇਂ ਸਾਲ ਵਿਚ ਸੰਸਥਾ ਵਲੋਂ ਇਹ ਡਾਇਰੀ ਰਿਲੀਜ ਕਰਕੇ ਆਪਣੇ ਸੁਹਿਰਦ ਮਿੱਤਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਨਵਦੀਪ ਸਿੰਘ ਚੀਮਾ ਐੱਸ. ਐੱਮ. ਆਈ., ਡਾ: ਲਖਵਿੰਦਰ ਸਿੰਘ, ਡਾ: ਬਿਕਰਮਜੀਤ ਸਿੰਘ, ਭੁਪਿੰਦਰ ਸਿੰਘ ਬੁਤਾਲਾ, ਵਰਿੰਦਰਜੀਤ ਸਿੰਘ ਰਈਆ, ਸਤਨਾਮ ਸਿੰਘ ਜੋਧੇ, ਸੁਖਜਿੰਦਰ ਸਿੰਘ ਲਵਲੀ, ਬਿਕਰਮਜੀਤ ਸਿੰਘ, ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ ਬੱਲ, ਬਲਜਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ ਬੱਲ, ਮਨਦੀਪ ਕੌਰ ਬੀ. ਈ. ਈ. ਅਤੇ ਹੋਰ ਹਾਜ਼ਰ ਸਨ |