ਹਰੀਕੇ ਪੱਤਣ, 4 ਜਨਵਰੀ (ਸੰਜੀਵ ਕੁੰਦਰਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਸਬਾ ਹਰੀਕੇ ਪੱਤਣ ਵਿਖੇ ਮੱਖੂ ਰੋਡ ਦੇ ਸਮੂਹ ਦੁਕਾਨਦਾਰਾਂ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਰੂਪਾ ਸਿੰਘ ਬੂਹ ਦੇ ਜਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ | ਸਮਾਗਮ ਦੌਰਾਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ | ਇਸ ਮੌਕੇ ਪ੍ਰਸ਼ੋਤਮ ਲਾਲ ਵੇਦੀ, ਰਮਨਦੀਪ ਸਿੰਘ, ਡਾ. ਹਰਪ੍ਰੀਤ ਸਿੰਘ ਹੈਪੀ, ਠੇਕੇਦਾਰ ਗੁਰਜੰਟ ਸਿੰਘ, ਸਾਜਨ ਸਿੰਘ, ਸੋਨੂੰ ਸਿੰਘ, ਨਿਸ਼ਾਨ ਸਿੰਘ, ਪਿ੍ੰਸ ਭਾਟੀਆ, ਕੁਲਦੀਪ ਸਿੰਘ ਕਿੜੀਆਂ ਵਾਲੇ, ਗੁਰਪ੍ਰੀਤ ਸਿੰਘ ਯੂ.ਕੇ., ਪ੍ਰਵੇਸ਼ ਵੇਦੀ, ਵਿਸ਼ੂ ਵੇਦੀ ਗੁਰਪ੍ਰੀਤ ਸਿੰਘ ਟੇਲਰ, ਸੋਨੂੰ ਮਾਲੂਵਾਲ ਵਾਲੇ ਆਦਿ ਹਾਜ਼ਰ ਸਨ |