28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਬੀ. ਐੱਸ. ਐੱਫ. ਵਲੋਂ ਡਰੋਨ ਤੇ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ

Ad Position 21
No active advertisement
ਅਜੀਤ ਡੈਸਕ 07-01-2026
ਤਰਨ ਤਾਰਨ, 6 ਜਨਵਰੀ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਇਲਾਕੇ ਵਿਚ ਬੀ.ਐੱਸ.ਐੱਫ ਅਤੇ ਪੁਲਿਸ ਦੇ ਜਵਾਨਾਂ ਵਲੋਂ ਸਰਚ ਅਭਿਆਨ ਦੌਰਾਨ ਇਕ ਟੁੱਟਾ ਹੋਇਆ ਡਰੋਨ, ਇਕ ਪਿਸਟਲ 30 ਬੋਰ ਸਮੇਤ ਮੈਗਜੀਨ ਮੈਡ ਇਨ ਚਾਈਨਾ ਬਰਾਮਦ ਕੀਤਾ ਗਿਆ ਹੈ | ਇਸ ਮਾਮਲੇ ਵਿਚ ਥਾਣਾ ਖਾਲੜਾ ਪੁਲਿਸ ਨੇ ਅਮਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰ ਕਰ ਲਿਆ ਹੈ | ਇੰਸਪੈਕਟਰ ਜੀ ਧਵਨ ਕੰਪਨੀ ਕਮਾਡਰ ਬੀ. ਐੱਸ.ਐੱਫ਼ ਕੰਪਨੀ 115 ਬਟਾਲੀਅਨ ਨੇ ਥਾਣਾ ਖਾਲੜਾ ਪੁਲਿਸ ਨੂੰ ਸੂਚਨਾ ਦਿੱਤੀ ਕਿ ਦਲੇਰ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਥੇਹ ਕੱਲਾ ਦੇ ਖੇਤ ਕਣਕ ਵਿਚ ਇੱਕ ਡਰੋਨ ਡਿੱਗਾ ਪਿਆ ਹੈ, ਜਿਸ ਨਾਲ ਇਕ ਪੀਲੇ ਰੰਗ ਦਾ ਪੈਕਟ ਬੰਨਿਆ ਹੋਇਆ ਹੈ | ਬੀ.ਐੱਸ.ਐੱਫ ਅਤੇ ਪੁਲਿਸ ਦੇ ਜਵਾਨਾਂ ਵਲੋਂ ਜਦੋਂ ਜਾ ਕੇ ਖੇਤ ਵਿਚ ਸਰਚ ਕੀਤੀ ਗਈ ਤਾਂ ਉਥੋਂ ਇਕ ਟੁੱਟਾ ਹੋਇਆ ਡਰੋਨ ਬਰਾਮਦ ਹੋਇਆ, ਜਿਸ ਨਾਲ ਇਕ ਪੀਲੇ ਰੰਗ ਦਾ ਪੈਕੇਟ ਬੰਨਿਆ ਹੋਇਆ ਸੀ, ਨੂੰ ਜਦੋਂ ਖੋਲ ਕੇ ਚੈੱਕ ਕੀਤਾਂ ਤਾਂ ਉਸ ਵਿਚੋਂ ਇਕ ਪਿਸਟਲ 30 ਬੋਰ ਸਮੇਤ ਮੈਗਜੀਨ ਬਰਾਮਦ ਹੋਇਆ ਹੈ | ਥਾਣਾ ਖਾਲੜਾ ਪੁਲਿਸ ਵਲੋਂ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਧਰਨੇ ਵਿਚ ਸ਼ਾਮਿਲ ਹੋਣ ਲਈ ਝਬਾਲ ਤੋਂ ਮਜ਼ਦੂਰਾਂ ਦਾ ਕਾਫ਼ਲਾ ਰਵਾਨਾ
Ad Position 24