12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਚੋਰਾਂ ਵਲੋਂ ਘਰ ਦੇ ਅੱਗੇ ਖੜ੍ਹੀ ਕਾਰ ਚੋਰੀ

Ad Position 21
No active advertisement
ਅਜੀਤ ਡੈਸਕ 26-01-2026
ਤਰਨ ਤਾਰਨ, 25 ਜਨਵਰੀ (ਇਕਬਾਲ ਸਿੰਘ ਸੋਢੀ)-ਚੋਰਾਂ ਵਲੋਂ ਰਾਤ ਸਮੇਂ ਇਕ ਘਰ ਦੇ ਅੱਗੇ ਖੜੀ ਕਾਰ ਚੋਰੀ ਕਰ ਲਈ ਗਈ | ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਨਵਦੀਪ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਰੇਲਵੇ ਰੋਡ ਨੇੜ੍ਹੇ ਗਲੀ ਦਰਸ਼ਨ ਸਿੰਘ ਵਾਲੀ ਤਰਨ ਤਾਰਨ ਨੇ ਦੱਸਿਆ ਕਿ ਉਹ ਤੁਰ ਫਿਰ ਕੇ ਮੋਬਾਈਲ ਵੇਚਣ ਅਤੇ ਅੱਗੇ ਸਪਲਾਈ ਕਰਦਾ ਹਾਂ | ਉਸ ਦਾ ਘਰ ਰੇਲਵੇ ਰੋਡ ਦੇ ਉਪਰ ਹੀ ਹੈ ਅਤੇ ਉਸ ਦੇ ਘਰ ਦੀ ਜਗ੍ਹਾ 2 ਮਰਲੇ ਹੈ, ਜੋ ਰੇਲਵੇ ਰੋਡ ਦੇ ਉਪਰ ਹੀ ਹੈ | ਮੈਂ ਮਿਤੀ 10 ਜਨਵਰੀ 2026 ਵਕਤ ਕਰੀਬ 4 ਵਜੇ ਸ਼ਾਮ ਆਪਣੇ ਗੱਡੀ ਨੰਬਰੀ ਪੀ.ਬੀ 18 ਐਚ 3557 ਮਾਰਕਾ ਜਿੰਨ ਸੜਕ ਉਪਰ ਘਰ ਦੇ ਬਾਹਰ ਖੜੀ ਕੀਤੀ ਸੀ | ਜਦ ਅਗਲੀ ਸਵੇਰ 11 ਜਨਵਰੀ 2026 ਵੇਖਿਆ ਤਾਂ ਮੇਰੀ ਗੱਡੀ ਸੜਕ 'ਤੇ ਨਹੀਂ ਸੀ | ਮੇਰੀ ਗੱਡੀ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ, ਜੋ ਹੁਣ ਤੱਕ ਮੈਂ ਗੱਡੀ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਆਪਣੇ ਤੌਰ 'ਤੇ ਭਾਲ ਕਰਦਾ ਰਿਹਾ ਹਾਂ, ਪਰ ਗੱਡੀ ਚੋਰੀ ਕਰਨ ਵਾਲੇ ਵਿਅਕਤੀਆਂ ਦਾ ਪਤਾ ਨਹੀ ਚੱਲ ਸਕਿਆ | ਇਸ ਸੰਬੰਧੀ ਏ.ਐਸ.ਆਈ. ਸਤਨਾਮ ਸਿੰਘ ਨੇ ਮਾਮਲਾ ਦਰਜ ਕਰਕੇ ਕਾਰ ਚੋਰੀ ਕਰਨ ਵਾਲੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਕਟਿਵਾ ਮਾਰ ਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਕਈਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਮਾਝੇ ਦੇ ਪ੍ਰਵੇਸ਼ ਦੁਆਰ ਹਰੀਕੇ ਪੱਤਣ ਨੂੰ ਵਿਕਾਸ ਕਾਰਜਾਂ ਨਾਲ ਨਵੀਂ ਦਿੱਖ ਦਿੱਤੀ ਜਾਵੇਗੀ-ਸਰਪੰਚ ਇਕਬਾਲ ਸਿੰਘ ਸਿੱਧੂ...
Ad Position 24