13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਮੁੰਡਾ ਪਿੰਡ ਨਮਿਤ ਭੋਗ ਤੇ ਅੰਤਿਮ ਅਰਦਾਸ <br/>

Ad Position 21
No active advertisement
ਅਜੀਤ ਡੈਸਕ 26-01-2026
ਫਤਿਆਬਾਦ 25 ਜਨਵਰੀ (ਹਰਵਿੰਦਰ ਸਿੰਘ ਧੂੰਦਾ)-ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਤੇ 45. ਸਾਲਾਂ ਤੱਕ ਪਿੰਡ ਦੇ ਸਰਪੰਚ ਰਹੇ ਗੁਰਦਿਆਲ ਸਿੰਘ ਮੁੰਡਾ ਪਿੰਡ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਕਲ ਗੋਇੰਦਵਾਲ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਦਿਆਲ ਸਿੰਘ ਮੁੰਡਾ ਪਿੰਡ ਜੋ ਸਦੀਵੀ ਵਿਛੋੜਾ ਦੇ ਗਏ ਹਨ | ਉਨ੍ਹਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਤੋਂ ਉਪਰੰਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਇਸ ਦੌਰਾਨ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਗੁਰਿੰਦਰ ਸਿੰਘ ਟੋਨੀ ਬ੍ਰਹਮਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਇੱਕਬਾਲ ਸਿੰਘ ਸੰਧੂ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ, ਚੇਅਰਮੈਨ ਗੁਰਸੇਵਕ ਸਿੰਘ ਸ਼ੇਖ, ਸੀਨੀਅਰ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ ਤੋਂ ਇਲਾਵਾ ਪਿੰਡਾ ਦੇ ਸਰਪੰਚ ਪੰਚ ਅਤੇ ਮੋਹਤਬਰ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਬਾਬਾ ਨੰਦ ਸਿੰਘ ਮੁੰਡਾ ਪਿੰਡ, ਬੰਤਾ ਸਿੰਘ ਮੁੰਡਾ ਪਿੰਡ, ਨੰਬਰਦਾਰ ਜਤਿੰਦਰ ਸਿੰਘ ਮੁੰਡਾ ਪਿੰਡ, ਜਥੇ. ਅਮਰਜੀਤ ਸਿੰਘ ਭਲਾਈਪੁਰ, ਜਥੇ. ਦਲਬੀਰ ਸਿੰਘ ਜਹਾਂਗੀਰ, ਇਕਬਾਲ ਸਿੰਘ ਸੰਧੂ, ਚੇਅਰਮੈਨ ਹਰਜੀਤ ਸਿੰਘ, ਚੇਅਰਮੈਨ ਸੁਬੇਗ ਸਿੰਘ ਧੁੰਨ, ਕੁਲਦੀਪ ਸਿੰਘ ਸਰਪੰਚ ਡੀ.ਐਸ.ਪੀ., ਪਿ੍ਥੀਪਾਲ ਸਿੰਘ ਜਾਮਾਰਾਏ, ਅਮਰਪਾਲ ਸਿੰਘ ਖਹਿਰਾ, ਬਰਿੰਦਰਜੀਤ. ਸਿੰਘ ਟਿੱਕਾ ਝੰਡੇਰ, ਗੁਰਦੀਪ ਸਿੰਘ ਮੈਂਬਰ ਬਲਾਕ ਸੰਮਤੀ, ਗੁਰਦਿਆਲ ਸਿੰਘ ਸਰਪੰਚ ਭੈਲ, ਪਿਛੌਰਾ ਸਿੰਘ ਗੁੱਜਰਪੁਰਾ, ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਐਸ.ਜੀ.ਪੀ.ਸੀ., ਹਰਦੇਵ ਸਿੰਘ ਨਾਗੋਕੇ, ਪ੍ਰੇਮ ਸਿੰਘ ਗੋਇੰਦਵਾਲ, ਪਰਮਜੀਤ ਸਿੰਘ ਢੋਟੀਆਂ, ਨਿਸ਼ਾਨ ਸਿੰਘ ਸਰਪੰਚ ਰਾਣੀਵਲਾਹ, ਗਿਆਨੀ ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਮਿੰਨਾ ਗੋਇੰਦਵਾਲ ਸਾਹਿਬ, ਨਿਸ਼ਾਨ ਸਿੰਘ ਸਰਪੰਚ ਸਖੀਰ, ਸੁਖਦੇਵ ਸਿੰਘ ਜੰਡੋਕੇ, ਦਲੇਰ ਸਿੰਘ ਸੰਮਤੀ ਮੈਂਬਰ ਗੁਰਦੀਪ ਸਿੰਘ, ਸਰਬਜੀਤ ਸਿੰਘ ਮੈਨੇਜਰ, ਗੁਲਸ਼ੇਰ ਸਿੰਘ ਸਾ. ਸਰਪੰਚ ਬਲਦੇਵ ਸਿੰਘ ਮੁੰਡਾ ਪਿੰਡ, ਮਾ. ਅਜਾਇਬ ਸਿੰਘ, ਸੁਰਜੀਤ ਸਿੰਘ ਮੁੰਡਾ ਪਿੰਡ ਅਤੇ ਹੋਰ ਸ਼ਾਮਿਲ | ਇਸ ਦੌਰਾਨ ਗਿਆਨੀ ਜੋਧ ਸਿੰਘ ਨੇ ਸਟੇਜ ਸੇਵਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਲਹਿਰਾਉਣਗੇ ਤਿਰੰਗਾ ਝੰਡਾ-ਐੱਸ.ਡੀ.ਐੱਮ. ਗੁਰਮੀਤ ਸ... ਅਗਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸਮੂਹ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24