ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਦੇਸ਼ ਦੀ ਆਰਥਿਕ ਖੁਸ਼ਹਾਲੀ ਲਈ ਲਾਹੇਵੰਦ ਹੋਵੇਗਾ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਮੁੱਖ ਦਫਤਰ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪ੍ਰਮੁੱਖ ਆਗੂਆਂ ਦੀ ਇਕੱਤਰਤਾ ਮੌਕੇ ਕੀਤਾ | ਸਾਲ 2026-27 ਲਈ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਐਤਵਾਰ ਨੂੰ ਬਜਟ ਦਾ ਸਿੱਧਾ ਪ੍ਰਸਾਰਨ ਤਰਨ ਤਾਰਨ ਮੁੱਖ ਦਫ਼ਤਰ ਵਿਖੇ ਭਾਜਪਾ ਵਰਕਰਾਂ ਵਲੋਂ ਸੁਣਿਆ ਗਿਆ | ਬਜਟ ਮਗਰੋਂ ਇਸ ਦੇ ਉੱਪਰ ਆਪਣੀ ਪ੍ਰਤਿਕਿਰਿਆ ਦਿੰਦਿਆਂ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਬਜਟ ਵਿਚ ਗਰੀਬ ਅਤੇ ਮੱਧ ਵਰਗ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਦੇਸ਼ ਵਿਚ ਬਿਮਾਰੀਆਂ ਦਾ ਬੋਝ ਗੈਰ-ਸੰਚਾਰੀ ਬਿਮਾਰੀਆਂ ਵੱਲ ਲਗਾਤਾਰ ਵੱਧ ਰਿਹਾ ਹੈ, ਜਿਵੇਂ ਕਿ ਸ਼ੂਗਰ, ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ | 7 ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਕੀਤੀਆਂ ਗਈਆਂ ਹਨ, ਇਸ ਦੇ ਨਾਲ ਸੋਲਰ ਐਨਰਜੀ ਦਾ ਸਾਮਾਨ, ਕੈਂਸਰ ਦੀਆਂ 17 ਦਵਾਈਆਂ, ਸ਼ੂਗਰ ਦੀਆਂ ਦਵਾਈਆਂ, ਚਮੜੇ ਦਾ ਸਾਮਾਨ, ਮੋਬਾਈਲ, ਈ.ਵੀ. ਬੈਟਰੀਆਂ, ਮਾਈਕਰੋਵੇਵ ਓਵਨ, ਸੂਤੀ ਕੱਪੜੇ, ਜੁੱਤੀਆਂ ਸਸਤੀਆਂ ਕੀਤੀਆਂ ਗਈਆਂ ਹਨ | ਤਿੰਨ ਨਵੇਂ ਆਲ ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ ਸਥਾਪਿਤ ਕੀਤੇ ਜਾਣਗੇ | ਮੋਦੀ ਸਰਕਾਰ ਨੇ 16ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਕਿ ਟੈਕਸਾਂ ਦੀ ਵੰਡ ਵਿਚ ਰਾਜਾਂ ਦਾ ਹਿੱਸਾ 41 ਫ਼ੀਸਦੀ 'ਤੇ ਬਰਕਰਾਰ ਰੱਖਿਆ ਜਾਵੇਗਾ | ਲੜਕੀਆਂ ਦੇ ਲਈ ਖਾਸ ਤੋਹਫ਼ਾ ਦਿੱਤਾ ਗਿਆ ਹੈ | ਦੇਸ਼ ਦੇ ਹਰ ਜ਼ਿਲ੍ਹੇ ਵਿਚ ਇਕ ਗਰਲਜ਼ ਹੋਸਟਲ ਬਣਾਇਆ ਜਾਵੇਗਾ | ਭਾਜਪਾ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਬਜਟ ਵਿਚ ਕਈ ਅਜਿਹੀਆਂ ਤਜਵੀਜਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਗਰੀਬ ਅਤੇ ਮੱਧ ਵਰਗ ਨੂੰ ਰਾਹਤ ਮਿਲੇਗੀ | ਇਸ ਮੌਕੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਜਸਕਰਨ ਸਿੰਘ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਪੂਈ, ਐਸ.ਸੀ. ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਓ.ਬੀ.ਸੀ. ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸਕੱਤਰ ਸਵਿੰਦਰ ਸਿੰਘ ਪੰਨੂ, ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ, ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਮੰਡਲ ਪ੍ਰਧਾਨ ਰੋਹਿਤ ਸ਼ਰਮਾ, ਮੰਡਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ, ਸੁਭਾਸ਼ ਬਾਠ, ਪ੍ਰਗਟ ਸਿੰਘ ਬਾਠ, ਡਾ. ਸੁਖਦੇਵ ਸਿੰਘ ਮੂਸੇ, ਜੱਸਾ ਸਿੰਘ ਪੰਜਵੜ, ਜੇ.ਈ. ਗੁਰਬਚਨ ਸਿੰਘ, ਚਰਨਜੀਤ ਸਿੰਘ ਖਾਲਸਾ, ਸਾਬਕਾ ਸਰਪੰਚ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਜੱਬਰ ਸਿੰਘ, ਬਲਦੇਵ ਸਿੰਘ, ਜਸਬੀਰ ਸਿੰਘ ਮੁਗਲਚੱਕ, ਰਣਜੀਤ ਸਿੰਘ ਗਿੱਲ ਵੜੈਚ, ਬਾਬਾ ਸਵਰਨ ਸਿੰਘ ਮਾਲਚੱਕ, ਹਰਪ੍ਰੀਤ ਸਿੰਘ ਖਾਲਸਾ, ਜਗਜੀਤ ਸਿੰਘ ਕੋਟ ਧਰਮ ਚੰਦ, ਗੁਰਜੰਟ ਸਿੰਘ ਨੂਰਪੁਰ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਮੌਜੂਦ ਸਨ |