ਤਰਨ ਤਾਰਨ, 5 ਫਰਵਰੀ (ਇਕਬਾਲ ਸਿੰਘ ਸੋਢੀ)ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾਂਦੇ ਜ਼ਿਲ੍ਹਾ ਪੱਧਰੀ ਕਿ੍ਕਟ ਮੁਕਾਬਲਿਆਂ ਲਈ ਤਰਨ ਤਾਰਨ ਜ਼ਿਲੇ ਦੀ ਮੁੰਡਿਆਂ ਵਰਗ16 ਅਤੇ ਕੁੜੀਆਂ ਵਰਗ15 ਟੀਮ ਦੀ ਚੋਣ ਵਾਸਤੇ ਟਰਾਇਲ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ, ਪ੍ਰਧਾਨ ਅਭੇਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਾਲ 2026-27 ਲਈ ਮੁੰਡਿਆਂ ਦੀ ਅੰਡਰ16 ਦੀ ਟੀਮ ਵਾਸਤੇ ਅਤੇ ਕੁੜੀਆਂ ਦੀ ਅੰਡਰ15 ਦੀ ਟੀਮ ਲਈ ਟਰਾਇਲ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸੇਂਟ ਰਾਮਾ ਮੈਰੀਡੀਅਨ ਅਕੈਡਮੀ ਪੱਟੀ ਰੋਡ ਤਰਨ ਤਾਰਨ ਵਿਖੇ ਰੱਖੇ ਗਏ ਹਨ | ਇਨਾਂ ਟਰਾਇਲਾਂ ਲਈ ਲੜਕੇ ਜਿਹੜੇ ਇਕ ਸਤੰਬਰ 2010 ਨੂੰ ਜਾਂ ਉਸ ਤੋਂ ਬਾਅਦ ਜਨਮੇ ਤੇ ਕੁੜੀਆਂ ਲਈ 1 ਸਤੰਬਰ 2011 ਨੂੰ ਜਾਂ ਉਸ ਤੋਂ ਬਾਅਦ ਜੰਮੇ ਖਿਡਾਰੀ ਹਿੱਸਾ ਲੈ ਸਕਦੇ ਹਨ | ਖਿਡਾਰੀ ਕਿ੍ਕਟ ਦੀ ਸਫੇਦ ਵਰਦੀ ਪਾ ਕੇ ਆਉਣ 'ਤੇ ਆਪਣੇ ਨਾਲ ਆਧਾਰ ਕਾਰਡ, ਡਿਜੀਟਲ ਜਨਮ ਸਰਟੀਫਿਕੇਟ ਅਤੇ ਰਿਹਾਇਸ਼ੀ ਸਬੂਤ ਲੈ ਕੇ ਆਉਣ | ਇਸ ਮੌਕੇ 'ਤੇ ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਜੁਆਇੰਟ ਸੈਕਟਰੀ ਰੋਜ਼ਦੀਪ ਸਿੰਘ, ਖਜਾਨਚੀ ਕਿਰਨਦੀਪ ਕੌਰ, ਸ਼ੇਰ ਜੰਗ ਸਿੰਘ ਹੁੰਦਲ ਅਤੇ ਕੋਚ ਲਵਪ੍ਰੀਤ ਸਿੰਘ ਹਾਜ਼ਰ ਸਨ |