ਤਰਨ ਤਾਰਨ, 5 ਫਰਵਰੀ (ਹਰਿੰਦਰ ਸਿੰਘ)-ਸਾਬਕਾ ਸੈਨਿਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ 5 ਫਰਵਰੀ ਨੂੰ ਸੂਬਾ ਪ੍ਰਧਾਨ ਗੁਰਦੀਪ ਸਿੰਘ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਜਿਲਾ ਤਰਨ ਤਾਰਨ ਤੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਧਾਨ ਕੈਪਟਨ ਦਿਲਬਾਗ ਸਿੰਘ ਮੱਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਸਟੇਸ਼ਨ ਹੈਡ ਕੁਆਰਟਰ ਤਰਨ ਤਾਰਨ, ਰਾਜਪਾਲ ਪੰਜਾਬ ਅਤੇ ਵਿਰੋਧੀ ਧਿਰ ਦੇ ਨੇਤਾ ਲੋਕ ਸਭਾ ਮੈਂਬਰ, ਡਿਫੈਂਸ ਮਨਿਸਟਰ ਇੰਡੀਆ, ਪ੍ਰਧਾਨ ਮੰਤਰੀ ਇੰਡੀਆ ਦੇ ਨਾਂਅ 'ਤੇ ਮੰਗ ਪੱਤਰ ਦਿੱਤੇ ਗਏ | ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਉਕਤ ਮੰਗ ਪੱਤਰ ਸਬੰਧੀ ਅਫਸਰਾਂ ਨੂੰ ਭੇਜ ਦਿੱਤੇ ਜਾਣਗੇ ਅਤੇ ਸਾਬਕਾ ਸੈਨਿਕਾਂ ਦੇ ਪਹਿਲ ਦੇ ਅਧਾਰ 'ਤੇ ਕੰਮ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜਿਸ ਵੀ ਸ਼ਹੀਦ ਦਾ ਬੁੱਤ ਜਾਂ ਗੇਟ ਨਹੀਂ ਲੱਗਾ ਉਹ ਜਲਦੀ ਤੋਂ ਜਲਦੀ ਲਗਵਾ ਦਿੱਤਾ ਜਾਵੇਗਾ | ਇਸ ਮੌਕੇ ਜਰਨਲ ਸਕੱਤਰ ਗੁਰਵਿੰਦਰ ਸਿੰਘ ਬੁਲਟੋਹਾ ਨੇ ਆਏ ਹੋਏ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇੰਸਪੈਕਟਰ ਸਰਦੂਲ ਸਿੰਘ ਚੇਅਰਮੈਨ, ਖਜਾਨ ਸਿੰਘ, ਸੂਬੇਦਾਰ ਜਸਪਾਲ ਸਿੰਘ ਤੁੜ, ਜ਼ਿਲ੍ਹਾ ਖਜਾਨਚੀ ਬਾਪੂ ਨਿੰਦਰ ਸਿੰਘ, ਸਲਵਿੰਦਰ ਸਿੰਘ ਮੀਡੀਆ ਇੰਚਾਰਜ ਤਰਨ ਤਰਨ, ਗੁਰਪ੍ਰਤਾਪ ਸਿੰਘ, ਦਲਬੀਰ ਸਿੰਘ ਮਲੀਆ, ਬਲਵਿੰਦਰ ਸਿੰਘ ਪ੍ਰਧਾਨ ਤਹਿਸੀਲ ਪੱਟੀ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ , ਕੁਲਬੀਰ ਸਿੰਘ ਢੋਟੀਆਂ, ਏ.ਐੱਸ.ਆਈ. ਨਿਰਵੈਲ ਸਿੰਘ, ਸੀ.ਆਈ.ਐੱਸ.ਐੱਫ. ਕੱਥਾ ਸਿੰਘ, ਜੋਰਾ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ ਮੁਗਲ ਚੱਕ ਪੰਨੂਆਂ, ਸਤਪਾਲ ਸਿੰਘ ਪਿੰਡੀਆਂ, ਹੌਲਦਾਰ ਰਸ਼ਪਾਲ ਸਿੰਘ ਬੱਚੜੇ ਆਦਿ ਹਾਜ਼ਰ ਸਨ |