29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਫਤਿਆਬਾਦ ਵਿਖੇ ਬਾਜ਼ਾਰ ਦੇ ਦੁਕਾਨਦਾਰਾਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-02-2026
ਫਤਿਆਬਾਦ, 6 ਫਰਵਰੀ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਦਿਨੀਂ ਭਾਪਾ ਮੋਹਣ ਸਿੰਘ ਬਜਾਜ ਨੂੰ ਆਈ ਫਿਰੌਤੀ ਦੀ ਕਾਲ ਤੋਂ ਾਬਾਅਦ ਉਨ੍ਹਾਂ ਦੀ ਦੁਕਾਨ ਤੇ ਅਣਪਛਾਤਿਆਂ ਵਲੋਂ ਫਾਇਰਿੰਗ ਕਰਨ ਤੋ ਬਾਅਦ ਬਾਜ਼ਾਰ ਵਿਚ ਕਾਰੋਬਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਭਾਵੇ ਪੁਲਿਸ ਵਲੋ ਹਰ ਤਰ੍ਹਾਂ ਦੀ ਮਦਦ ਦੀ ਉਨ੍ਹਾਂ ਨੂੰ ਆਫਰ ਕੀਤੀ ਗਈ ਸੀ ਪਰ ਉਨ੍ਹਾਂ ਪਰਿਵਾਰ ਡਰ ਦੇ ਸਾਏ ਵਿਚ ਦਿਨ ਕੱਟ ਰਿਹਾ ਸੀ | ਇਸੇ ਹੀ ਸਬੰਧ ਵਿਚ ਦੁਕਾਨਦਾਰਾਂ ਦੀ ਮੀਟਿੰਗ ਰੱਖੀ ਗਈ, ਜਿਸ ਦੌਰਾਨ ਫੈਸਲਾ ਕੀਤਾ ਗਿਆ ਸਾਰੇ ਬਾਜ਼ਾਰਾਂ ਵਿਚ ਐਕਸ ਸਰਵਿਸ ਮੈਨ ਹਥਿਆਰਾਂ ਵਾਲੇ ਕਿਰਾਏ 'ਤੇ ਰੱਖੇ ਜਾਣ ਜੋ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਨੂੰ ਅੱਠ ਵਜੇ ਤੱਕ ਸੂਏ ਤੋੋਂ ਲੈ ਕੇ ਮੇਨ ਬਾਜ਼ਾਰ ਵਿਚ ਅਤੇ ਅੰਦਰਲੇ ਬਾਜ਼ਾਰ ਵਿਚ ਡਿਊਟੀ ਦੇਣ | ਹਾਲ ਦੀ ਛੇ ਬੰਦੇ ਰੱਖਣ ਲਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ | ਜਿਸ ਨੂੰ ਸਾਰੀਆਂ ਯੂਨੀਅਨ ਦੇ ਦੁਕਾਨਦਾਰਾਂ ਨੇ ਹਾਮੀ ਭਰੀ ਹੈ | ਇਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਖੁਰਾਣਾ ਵਰਲਡ, ਜਸਵੰਤ ਸਿੰਘ ਕਰਿਆਨੇ ਵਾਲਿਆਂ, ਦਾਰਾ ਚੋਪੜਾ ਦੇ ਘਰ ਅਤੇ ਚੋਪੜਾ ਬੀਜ ਸਟੋਰ ਦੇ ਸ਼ਟਰਾਂ 'ਚ ਗੋਲੀਆਂ ਮਾਰ ਗਏ ਹਨ, ਜਿਸ ਨਾਲ ਬਾਜ਼ਾਰ ਵਿਚ ਦਹਿਸ਼ਤ ਦਾ ਮਾਹੌਲ ਹੈ, ਕੋਈ ਵੀ ਕਾਰੋਬਾਰੀ ਖੱੁਲ ਕੇ ਕੰਮ ਨਹੀਂ ਕਰ ਰਿਹਾ | ਇਸ ਮੀਟਿੰਗ ਵਿਚ ਸਰਪੰਚ ਜਗਵਿੰਦਰ ਸਿੰਘ ਮੱਣਕੂ, ਮਹਿੰਦਰ ਸਿੰਘ ਕੰਬੋਜ, ਕਸ਼ਮੀਰ ਸਿੰਘ ਸਹੋਤਾ ਮਾਬਰ ਜਸਬੀਰ ਸਿੰਘ ਸਾਬੀ ਤੋਂ ਇਲਾਵਾ ਵੱਖ-ਵੱਖ ਯੂਨੀਅਨਾਂ ਦੇ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮੂੰਹ 'ਚ ਵਾਰ-ਵਾਰ ਛਾਲੇ ਹੋਣ 'ਤੇ ਤੁਰੰਤ ਚੈੱਕਅੱਪ ਜ਼ਰੂਰੀ-ਡਾ. ਰੰਧਾਵਾ <br/> ਅਗਲੀ ਖ਼ਬਰ ਮਨਜੀਤ ਸਿੰਘ ਮੰਨਾ ਵਲੋਂ ਜਲਾਲਾਬਾਦ ਪਰਿਵਾਰ ਨਾਲ ਦੁੱਖ ਪ੍ਰਗਟ <br/>
Ad Position 24