ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)-ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਤਰਨ ਤਾਰਨ ਦੇ ਆਗੂ ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਪੰਜਾਬ, ਗੁਰਿੰਦਰ ਸਿੰਘ ਬੱਬੂ (ਜ਼ਿਲ੍ਹਾ ਪ੍ਰਧਾਨ ਈ.ਟੀ.ਯੂ. ਪੰਜਾਬ) ਮਨਜਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਲੈਕਚਰਾਰ ਯੂਨੀਅਨ, ਜਨਰਲ ਸਕੱਤਰ ਸੁਖਦੇਵ ਰਾਜ, ਸੁਖਵਿੰਦਰ ਸਿੰਘ ਧਾਮੀ ਦੀ ਸਾਂਝੀ ਅਗਵਾਈ 'ਚ ਟੈੱਟ ਦੇ ਮਸਲੇ ਨੂੰ ਲੈ ਕੇ ਅਤੇ ਪੰਜਾਬ ਦੇ ਕਰਮਚਾਰੀਆਂ ਦੀ ਵਿੱਤੀ ਮੰਗਾਂ ਨੂੰ ਪੰਜਾਬ ਸਰਕਾਰ ਵਲੋਂ ਅੱਖੋਂ ਪਰੋਖੇ ਕਰਨ ਦੇ ਵਿਰੋਧ ਵਿਚ ਗਾਂਧੀ ਪਾਰਕ 'ਚ ਇਕੱਠੇ ਹੋ ਕੇ ਚਾਰ ਖੰਭਾ ਚੌਕ ਤਰਨ ਤਾਰਨ ਵਿਖੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ ਗਿਆ | ਗੁਰਮੀਤ ਸਿੰਘ ਭੁੱਲਰ, ਗੁਰਵਿੰਦਰ ਸਿੰਘ, ਸੁਖਵਿੰਦਰ ਧਾਮੀ, ਰਸ਼ਪਾਲ ਸਿੰਘ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵਲੋਂ ਜਲਦੀ ਹੀ ਟੈੱਟ ਨੂੰ ਲੈ ਕੋਈ ਯੋਗ ਹੱਲ ਨਾ ਕੱਢਿਆ ਗਿਆ ਜਾਂ ਸੁਪਰੀਮ ਕੋਰਟ 'ਚ ਬਣਦੀ ਰਿਵਿਊ ਪਟੀਸ਼ਨ ਨਾ ਪਾਈ ਅਤੇ 16 ਫੀਸਦੀ ਰਹਿੰਦਾ ਡੀ.ਏ. ਦਾ ਬਕਾਇਆ ਜਾਰੀ ਨਾ ਕੀਤਾ, ਪੁਰਾਣੀ ਪੈਨਸ਼ਨ ਜਲਦੀ ਬਹਾਲ ਨਾ ਕੀਤੀ, ਬੰਦ ਕੀਤੇ ਸਾਰੇ ਭੱਤੇ, ਪੇਂਡੂ ਭੱਤਾ ਏ.ਸੀ.ਪੀ. ਜਲਦੀ ਜਾਰੀ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਖਿਲਾਫ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਤਿੱਖੇ ਸੰਘਰਸ਼ ਵਿੱਢੇਗੀ | ਇਸ ਸਮੇਂ ਦਿਲਬਾਗ ਸਿੰਘ, ਜੁਗਰਾਜ ਸਿੰਘ, ਵਿਕਰਮ ਸਿੰਘ, ਜਗਰੂਪ ਕੌਰ, ਅਮਨਦੀਪ ਕੌਰ, ਨਵਪ੍ਰੀਤ ਕੌਰ,ਸ੍ਰੀ ਮਤੀ ਸਰਮੀਲੀ, ਪ੍ਰਭਜੋਤ ਸਿੰਘ, ਰਾਜਨ ਸੀ.ਐਚ.ਟੀ. ਬਿਕਰਮਜੀਤ ਸਿੰਘ ਪੱਟੀ, ਮਨਜੀਤ ਸਿੰਘ ਅਲੀਪੁਰ, ਗੁਰਪ੍ਰੀਤ ਸਿੰਘ ਨੱਥੂਪੁਰ, ਮਨਜੀਤ ਪਾਰਸ ਆਦਿ ਅਧਿਆਪਕ ਸਾਥੀ ਹਾਜ਼ਰ ਹੋਏ |