15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੋਲਾ ਵਪਾਰੀਆਂ ਦੀ 'ਮਨਮਾਨੀ' ਇੱਟ ਭੱਠਾਂ ਮਾਲਕਾਂ ਲਈ ਬਣੀ ਮੁਸੀਬਤ <br/>

Ad Position 21
No active advertisement
ਮੁਕੇਸ਼ ਨੰਦਾ, ਅਨਿਲ ਅਗਰਵਾਲ ਅਤੇ ਆਸ਼ੀਸ਼ ਭੱਲਾ | (ਸੱਜੇ) ਇੱਟ ਭੱਠੇ ਦੀ ਤਸਵੀਰ | ਤਸਵੀਰ : ਨਿਰਮਲ ਸਟੂਡੀਓ <br/> 03-03-2026
ਅੰਮਿ੍ਤਸਰ, 2 ਮਾਰਚ (ਸੁਰਿੰਦਰ ਕੋਛੜ)-ਕੋਲਾ ਵਪਾਰੀਆਂ ਵਲੋਂ ਮਨਮਾਨੇ ਢੰਗ ਨਾਲ ਸੀਜ਼ਨ ਦੌਰਾਨ ਕੋਲੇ ਦੇ ਮੁੱਲ 'ਚ ਕੀਤੇ ਗਏ ਭਾਰੀ ਵਾਧੇ ਨਾਲ ਇੱਟ ਭੱਠਾਂ ਮਾਲਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ | ਆਲ ਇੰਡੀਆ ਬਿ੍ਕਸ ਐਂਡ ਟਾਈਲਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਵਲੋਂ ਇਸ ਮਾਮਲੇ ਨੂੰ ਲੈ ਕੇ ਕੋਲਾ ਮੰਤਰਾਲੇ ਦੇ ਸਕੱਤਰ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ | ਇਸ ਬਾਰੇ 'ਅਜੀਤ' ਨਾਲ ਗੱਲਬਾਤ ਕਰਦਿਆਂ ਅੰਮਿ੍ਤਸਰ ਕੀਲਣ ਐਂਡ ਬਿ੍ਕ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਨੰਦਾ ਨੇ ਦੱਸਿਆ ਕਿ ਕੁਝ ਕੋਲਾ ਵਪਾਰੀਆਂ ਵਲੋਂ ਬੀਤੇ ਮਹੀਨਿਆਂ ਦੌਰਾਨ ਲੋਅ ਸੀ. ਵੀ. 5000 (ਕੈਲੋਰੀਫਿਕ ਵੈਲਯੂ) ਭਾਵ ਘੱਟ ਸੇਕ ਵਾਲਾ ਕੋਲਾ ਅਤੇ ਹਾਈ ਸੀ. ਵੀ. 7000 ਵਾਲਾ ਕੋਲਾ ਰਲਾ ਕੇ 10,400 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਸਪਲਾਈ ਕੀਤਾ ਜਾਂਦਾ ਰਿਹਾ | ਸੇਕ ਸਹੀ ਨਾ ਮਿਲਣ ਕਰਕੇ ਜਦੋਂ ਭੱਠਾਂ ਮਾਲਕਾਂ ਨੇ ਇਸ ਦੀ ਜਾਂਚ ਕਰਵਾਈ ਤਾਂ ਸੱਚ ਸਾਹਮਣੇ ਆਉਣ 'ਤੇ ਉਨ੍ਹਾਂ ਵਲੋਂ ਕੋਲਾ ਕਾਰੋਬਾਰੀਆਂ ਸਾਹਮਣੇ ਇਤਰਾਜ਼ ਜਤਾਇਆ ਗਿਆ | ਹਾਲਾਂਕਿ, ਉਨ੍ਹਾਂ ਨੇ ਸੁਧਾਰ ਕਰਨ ਦੀ ਬਜਾਇ ਮਨਮਾਨੇ ਢੰਗ ਨਾਲ ਕੋਲੇ ਦਾ ਭਾਅ ਵਧਾ ਕੇ 16,700 ਰੁਪਏ ਪ੍ਰਤੀ ਟਨ ਕਰ ਦਿੱਤਾ | ਇਸ ਤੋਂ ਇਲਾਵਾ ਫਰਵਰੀ, ਮਾਰਚ ਅਤੇ ਅਪ੍ਰੈਲ 'ਚ ਸੀਜ਼ਨ ਸਿਖਰ 'ਤੇ ਹੋਣ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਸਪਲਾਈ ਵੀ ਘੱਟ ਕਰ ਦਿੱਤੀ, ਜਿਸ ਨਾਲ ਹੋਰਨਾ ਸੂਬਿਆਂ ਵਾਂਗ ਅੰਮਿ੍ਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿ੍ਹਆਂ ਦੇ ਇੱਟ ਭੱਠਾ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਧਾਨ ਮੁਕੇਸ਼ ਨੰਦਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਤੱਕ ਦੇਸ਼ 'ਚ ਲਗਭਗ 1.5 ਲੱਖ ਅਤੇ ਇਕੱਲੇ ਪੰਜਾਬ 'ਚ 2700 ਇੱਟਾਂ ਦੇ ਭੱਠੇ ਕੰਮ ਕਰ ਰਹੇ ਸਨ, ਪਰ ਸਰਕਾਰੀ ਮਾਰੂ-ਨੀਤੀਆਂ ਦੇ ਕਾਰਨ ਪੰਜਾਬ 'ਚ ਭੱਠਿਆਂ ਦੀ ਗਿਣਤੀ ਘੱਟ ਕੇ 1400-1500 ਹੀ ਰਹਿ ਗਈ ਹੈ | ਸੂਬਾ ਅਤੇ ਕੇਂਦਰ ਸਰਕਾਰ ਦੀਆਂ ਇੱਟ ਭੱਠਾ ਕਾਰੋਬਾਰ ਵਿਰੋਧੀ ਨੀਤੀਆਂ ਨਾਲ ਇਹ ਕਾਰੋਬਾਰ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਹੈ | ਅੰਮਿ੍ਤਸਰ ਕਿਲਨ ਐਂਡ ਬਿ੍ਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਅਗਰਵਾਲ ਅਤੇ ਖ਼ਜ਼ਾਨਚੀ ਆਸ਼ੀਸ਼ ਭੱਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਇੱਟਾਂ 'ਤੇ ਜੀ. ਐੱਸ. ਟੀ. ਦਰ 5 ਫ਼ੀਸਦੀ ਤੋਂ ਵਧਾ ਕੇ 12 ਫ਼ੀਸਦੀ ਅਤੇ ਕੋਲੇ 'ਤੇ 6 ਫ਼ੀਸਦੀ ਤੋਂ ਵਧਾ ਕੇ 18 ਫ਼ੀਸਦੀ ਕੀਤੇ ਜਾਣ ਨਾਲ ਵੀ ਇੱਟਾਂ ਦੇ ਭਾਅ 'ਚ ਵਾਧਾ ਹੋਇਆ ਹੈ | ਇਸ ਤੋਂ ਇਲਾਵਾ ਸਰਕਾਰ ਵਲੋਂ ਲਈ ਜਾਣ ਵਾਲੀ ਰਿਆਲਟੀ ਵੀ 60 ਹਜ਼ਾਰ ਰੁਪਏ ਤੋਂ ਵਧਾ ਕੇ ਘੱਟੋ-ਘੱਟ 2 ਲੱਖ 18 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ | ਜਿਸ ਦਾ ਸਿੱਧਾ ਅਸਰ ਇੱਟਾਂ ਦੇ ਭਾਅ 'ਤੇ ਪਿਆ ਹੈ | ਉਕਤ ਭੱਠਾ ਮਾਲਕਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਇੱਟ ਭੱਠਾ ਕਾਰੋਬਾਰ ਵਿਰੋਧੀ ਨੀਤੀਆਂ ਨਾਲ ਇਹ ਕਾਰੋਬਾਰ ਖ਼ਤਮ ਹੋਣ ਦੀ ਕਗਾਰ 'ਤੇ ਪਹੁੰਚ ਜਾਵੇਗਾ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਰਤ 'ਚ ਕੋਲਾ ਆਯਾਤ ਕਰਨ ਵਾਲੇ 4-5 ਵੱਡੇ ਘਰਾਨਿਆਂ ਨੇ ਸਾਰੇ ਭਾਰਤ ਦੀ ਕੋਲਾ ਮਾਰਕੀਟ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਮਨਮਾਨੇ ਢੰਗ ਨਾਲ ਕੋਲੇ ਦੀ ਕਾਲਾਬਾਜ਼ਾਰੀ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਇਕ ਤਿਹਾਈ ਆਬਾਦੀ ਹੋਈ ਮੋਟਾਪੇ ਦਾ ਸ਼ਿਕਾਰ : ਡਾ. ਅਰੁਣ ਕੁਮਾਰ ਸ਼ਰਮਾ <br/> ਅਗਲੀ ਖ਼ਬਰ ਬੱਚਿਆਂ ਨੂੰ ਹੋਲੀ ਦੇ ਸਿੰਥੈਟਿਕ ਰੰਗਾਂ ਤੋਂ ਬਚਾਓ-ਡਾ. ਸੁਪਿ੍ਯਾ
Ad Position 24