15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਟਰੱਕ ਦੇ ਪਿੱਛੇ ਟਰੱਕ ਟਕਰਾਇਆ ਡਰਾਈਵਰ ਵਾਲ-ਵਲ ਬਚੇ <br/>

Ad Position 21
No active advertisement
ਟੋਲ ਪਲਾਜ਼ਾ ਵਰਿਆਮ ਨੰਗਲ ਦੇ ਨਜ਼ਦੀਕ ਟਰੱਕ ਟਿੱਪਰ ਮਗਰ ਵੱਜੇ ਟਿੱਪਰ ਵਿਚ ਫਸੇ ਡਰਾਈਵਰ ਹਾਈਡਰਾਂ ਦੀ ਮਦਦ ਨਾਲ ਨੂੰ ਬਾਹਰ ਕੱਢਦੇ ਹੋਏ ਲੋਕ | <br/> 03-03-2026
ਕੱਥੂਨੰਗਲ, 2 ਮਾਰਚ (ਦਲਵਿੰਦਰ ਸਿੰਘ ਰੰਧਾਵਾ)-ਸਥਾਨਕ ਕਸਬਾ ਵਿਖੇ ਸਥਿਤ ਟੋਲ ਪਲਾਜ਼ਾ ਵਰਿਆਮ ਨੰਗਲ ਦੇ ਅੰਮਿ੍ਤਸਰ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ੍ਹ ਟਰੱਕ ਪਿੱਛੇ ਟਿੱਪਰ ਟਕਰਾਇਆ ਜਿਸ ਕਾਰਨ ਦੋਵਾਂ ਟਰੱਕਾਂ ਦਾ ਭਾਰੀ ਨੁਕਸਾਨ ਹੋਇਆ ਪਰ ਡਰਾਈਵਰ ਦੇ ਵਾਲ ਵਾਲ ਬਚਅ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਕੀਤੇ ਗਏ ਵੇਰਵਿਆਂ ਅਨੁਸਾਰ ਅੱਜ ਸਵੇਰੇ ਟੋਲ ਪਲਾਜ਼ਾ ਵਰਿਆਮ ਨੰਗਲ ਦੇ ਨਜ਼ਦੀਕ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਦੇ ਸਾਹਮਣੇ ਖੜ੍ਹੇ ਟਰੱਕ ਟਿੱਪਰ ਜਿਸ ਦੇ ਪਿੱਛੇ ਟਰੱਕ ਟਿੱਪਰ ਨੰਬਰ ਪੀਬੀ 06 ਬੀ.ਕੇ. 9637 ਜੋ ਕਿ ਅੱਗੇ ਖੜੇ੍ਹ ਟਰੱਕ ਪਿੱਛੇ ਜਾ ਟਕਰਾਇਆ ਜਿਸ ਨਾਲ ਡਰਾਈਵਰ ਬੁਰੀ ਤਰ੍ਹਾਂ ਟਰੱਕ ਵਿਚ ਫਸ ਗਿਆ ਜਿਸ ਨੂੰ ਟੋਲ ਪਲਾਜ਼ਾ ਵਲੋਂ ਦੋ ਹਾਈਡਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਲੋਕਾਂ ਦੇ ਦੱਸਣ ਮੁਤਾਬਿਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਜਿਸ ਦਾ ਵਾਲ ਵਾਲ ਬਚਾਅ ਹੋ ਗਿਆ ਥਾਣਾ ਕੱਥੂਨੰਗਲ ਦੀ ਪੁਲਿਸ ਵਲੋਂ ਦੋਵਾਂ ਟਿੱਪਰਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਰਦੇ ਸਮੇਂ ਮਨੁੱਖਤਾ ਨੂੰ ਕੁਦਰਤ ਨਾਲ ਸੁਰ ਮਿਲਾ ਕੇ ਚੱਲਣਾ ਜ਼ਰੂਰੀ : ਪ੍ਰੋ. ਕਰਮਜੀਤ ਸਿੰਘ <br/> ਅਗਲੀ ਖ਼ਬਰ ਦੇਸ਼ ਦੀ ਇਕ ਤਿਹਾਈ ਆਬਾਦੀ ਹੋਈ ਮੋਟਾਪੇ ਦਾ ਸ਼ਿਕਾਰ : ਡਾ. ਅਰੁਣ ਕੁਮਾਰ ਸ਼ਰਮਾ <br/>
Ad Position 24