15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਚਾਈਨਾ ਦੀਆਂ ਬਿਜਲਈ ਪਿਚਕਾਰੀਆਂ ਨਾਲ ਬੱਚੇ ਅਤੇ ਦੂਰ ਤੱਕ ਰੰਗ ਸੁੱਟਣ ਵਾਲੇ ਵੱਡੇ ਸਿਲੰਡਰਾਂ ਨਾਲ ਹੋਲੀ ਖੇਡਣਗੇ ਲੋਕ <br/>

Ad Position 21
No active advertisement
ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਮੂੰਹ 'ਤੇ ਰੰਗ ਲਗਾਉਂਦੀਆਂ ਹੋਈਆਂ ਮੁਟਿਆਰਾਂ | ਤਸਵੀਰਾਂ : ਹਰਜੀਤ ਸਿੰਘ <br/> 03-03-2026
ਅੰਮਿ੍ਤਸਰ, 2 ਮਾਰਚ (ਹਰਮਿੰਦਰ ਸਿੰਘ)-ਦੇਸ਼ ਭਰ 'ਚ ਚਾਈਨਾ ਨੂੰ ਪਿੱਛੇ ਕਰਨ ਲਈ ਭਾਰਤੀ ਮੰਡੀ 'ਚ ਸਵਦੇਸ਼ੀ ਵਸਤੂਆਂ ਨੂੰ ਉਭਾਰਿਆ ਜਾ ਰਿਹਾ ਹੈ | ਪਰ ਇਸ ਦੇ ਬਾਵਜੂਦ ਚਾਈਨਾ ਦੀ ਬਣੀਆਂ ਵਸਤੂਆਂ ਦੀ ਵਿਕਰੀ ਵੱਡੇ ਪੱਧਰ 'ਤੇ ਭਾਰਤੀ ਬਾਜ਼ਾਰਾਂ 'ਚ ਹੋ ਰਹੀ ਹੈ | ਇੱਥੋਂ ਤੱਕ ਭਾਰਤੀ ਤਿਉਹਾਰਾਂ ਦੌਰਾਨ ਵੀ ਵੱਡੇ ਪੱਧਰ 'ਤੇ ਚਾਈਨਾਂ ਦੀਆਂ ਬਣੀਆਂ ਵਸਤੂਆ ਬਾਜ਼ਾਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ | ਭਾਰਤ ਵਿਚ ਹੋਲੀ ਦਾ ਤਿਉਹਾਰ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | ਦੀਵਾਲੀ ਤੋਂ ਬਾਅਦ ਹੋਲੀ ਅਜਿਹਾ ਤਿਉਹਾਰ ਹੈ ਜੋ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ | ਇਸ ਦਿਨ ਆਪਸੀ ਗਿਲੇ ਸ਼ਿਕਵੇ ਖ਼ਤਮ ਕਰਨ ਅਤੇ ਸਾਂਝ ਨੂੰ ਮਜ਼ਬੂਤ ਕਰਨ ਲਈ ਇਕ ਦੂਸਰੇ 'ਤੇ ਰੰਗ ਸੁੱਟ ਕੇ ਪਿਆਰ ਦਾ ਸਨੇਹਾ ਦਿੱਤਾ ਜਾਂਦਾ ਹੈ | ਇਹ ਰੰਗ ਸੁੱਟਣ ਲਈ ਵੰਨ ਸੁਵੰਨੀਆਂ ਪਿਚਕਾਰੀਆਂ ਬਾਜ਼ਾਰ 'ਚ ਆ ਗਈਆਂ ਹਨ ਜਿਨ੍ਹਾਂ ਦੀ ਕੀਮਤ 10 ਰੁਪਏ ਤੋਂ ਸ਼ੁਰੂ ਹੋ ਕੇ 10 ਹਜ਼ਾਰ ਰੁਪਏ ਤੱਕ ਹੈ | ਇਨ੍ਹਾਂ 'ਚੋਂ ਸੈੱਲਾਂ ਨਾਲ ਚੱਲਣ ਵਾਲੀ ਬਿਜਲਈ ਪਿਚਕਾਰੀ ਅਤੇ ਹਵਾ 'ਚ ਦੂਰ ਤੱਕ ਰੰਗ ਸੁੱਟਣ ਵਾਲਾ ਸਿਲੰਡਰ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਆਕਰਸ਼ਿਤ ਕਰਦਾ ਹੈ | ਇਸ ਸਾਲ ਛੋਟੇ ਬੱਚਿਆਂ ਲਈ ਚਾਈਨਾ ਦੀ ਬਣੀ ਬਿਜਲਈ ਪਿਚਕਾਰੀ ਅਤੇ ਵੱਡਿਆਂ ਲਈ ਹਵਾ 'ਚ ਰੰਗ ਸੁੱਟਣ ਵਾਲਾ ਸਿਲੰਡਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਚਾਈਨਾ ਦੀਆਂ ਬਣੀਆਂ ਪਲਾਸਟਿਕ ਦੀਆਂ ਪਿਚਕਾਰੀਆਂ, ਪਾਣੀ ਭਰਨ ਵਾਲੇ ਗ਼ੁਬਾਰੇ ਵੀ ਬਾਜ਼ਾਰ 'ਚ ਬਹੁਤ ਵਿਕ ਰਹੇ ਹਨ | ਝੱਗ ਵਾਲੇ ਰੰਗ ਵਾਲੀਆਂ ਸਪਰੇਅ ਦੀ ਵੀ ਬਾਜ਼ਾਰ ਵਿਚ ਬਹੁਤ ਮੰਗ ਹੈ | ਇਸ ਸਬੰਧ ਵਿਚ ਦੁਕਾਨਦਾਰ ਰਾਜੂ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਵਧੇਰੇ ਕਰਕੇ ਮਾਲ ਚਾਈਨਾ ਤੋਂ ਆਉਂਦਾ ਹੈ ਅਤੇ ਇਸ ਦੀ ਪੈਕਿੰਗ ਇੱਥੇ ਹੁੰਦੀ ਹੈ | ਇਸ ਦੌਰਾਨ ਦੁਕਾਨਦਾਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਹਵਾ 'ਚ ਰੰਗ ਬਖੇਰਣ ਵਾਲੇ ਛੋਟੇ ਅਤੇ ਵੱਡੇ ਪਟਾਕੇ ਵੀ ਬਾਜ਼ਾਰ ਵਿਚ ਬਹੁਤ ਵਿਕ ਰਹੇ ਹਨ | ਜਿਨ੍ਹਾਂ ਨੂੰ ੂ ਅੱਗ ਲਗਾਉਣ 'ਤੇ ਹਵਾ ਵਿਚ ਰੰਗ ਉਡਾਉਂਦੇ ਹਨ | ਇਸ ਤੋਂ ਇਲਾਵਾ 1 ਲੀਟਰ ਤੋਂ ਲੈ ਕੇ 10 ਲੀਟਰ ਰੰਗ ਵਾਲੇ ਸਿਲੰਡਰਾਂ ਦੀ ਵੀ ਬਹੁਤ ਮੰਗ ਹੈ | ਪਾਣੀ ਭਰਨ ਵਾਲੇ ਗ਼ੁਬਾਰੇ ਜੋ ਚਾਈਨਾ ਤੋਂ ਆਉਂਦੇ ਹਨ ਉਨ੍ਹਾਂ ਦੀ ਵੀ ਬਹੁਤ ਮੰਗ ਹੈ | ਆਪਣੇ ਦੇਸ਼ ਵਿਚ ਬਣੇ ਵੱਖ ਵੱਖ ਕੰਪਨੀਆਂ ਦੇ ਪੈਕਿੰਗ ਵਾਲੇ ਰੰਗ ਲੋਕਾਂ ਵਲੋਂ ਪਸੰਦ ਕੀਤੇ ਜਾ ਰਹੇ ਹਨ | ਜੋ ਮਨੁੱਖੀ ਚਮੜੀ ਲਈ ਵੀ ਸੁਰੱਖਿਅਤ ਹਨ |

Ad Position 22
No active advertisement
ਪਿਛਲੀ ਖ਼ਬਰ ਆਟੋ ਰਿਕਸ਼ਾ 'ਚ ਜਾ ਰਹੇ ਵਿਅਕਤੀ ਦੇ ਕਤਲ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ ਅਗਲੀ ਖ਼ਬਰ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢਣ ਦਾ ਕੰਮ ਪਛੜਿਆ <br/>
Ad Position 24