ਪੱਟੀ, 3 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਅਧੀਨ ਚੱਲ ਰਹੇ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਮੈਨੇਜਿੰਗ ਡਾਇਰੈਕਟਰ ਕਮ ਪਿ੍ੰਸੀਪਲ ਡਾਕਟਰ ਮਰਿਦੁਲਾ ਭਾਰਦਵਾਜ ਅਤੇ ਡਾਇਰੈਕਟਰ ਸੁਭੀ ਭਾਰਦਵਾਜ ਦੀ ਅਗਵਾਈ 'ਚ ਭਾਰਤ ਦਾ ਰੰਗਾਂ ਦਾ ਤਿਉਹਾਰ ਹੋਲੀ ਬਹੁਤ ਹੀ ਚਾਅ ਅਤੇ ਉਮੰਗ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਮੰਦਰ 'ਚ ਭਗਵਾਨ ਦੀ ਅਰਾਧਨਾ ਕਰਨ ਉਪਰੰਤ ਪਿ੍ੰਸੀਪਲ ਅਤੇ ਸੁਭੀ ਭਾਰਦਵਾਜ ਨੇ ਪੂਰੇ ਸਟਾਫ ਨੂੰ ਗੁਲਾਲ ਲਗਾਇਆ ਅਤੇ ਸਭ ਸਟਾਫ ਮੈਂਬਰ ਅਤੇ ਉਹਨਾਂ ਦੇ ਪਰਿਵਾਰਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ | ਇਸ ਉਪਰੰਤ ਪੂਰੇ ਸਟਾਫ ਨੇ ਵੀ ਪਿ੍ੰਸੀਪਲ ਅਤੇ ਸ਼ੁਭੀ ਨੂੰ ਗੁਲਾਲ ਲਗਾਇਆ ਅਤੇ ਹੋਲੀ ਦੀ ਮੁਬਾਰਕਬਾਦ ਕਹੀ | ਸ਼ਹੀਦ ਭਗਤ ਸਿੰਘ ਗਰੁੱਪ ਅਤੇ ਸੈਂਟਰਲ ਕਾਨਵੈਂਟ ਸਕੂਲ ਦੀ ਉੱਨਤੀ ਲਈ ਭਗਵਾਨ ਅੱਗੇ ਪ੍ਰਾਰਥਨਾ ਕੀਤੀ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਡਾਇਰੈਕਟਰ ਸੱਤਿਅਮ ਭਾਰਦਵਾਜ ਨੇ ਵੀ ਸਭ ਸਟਾਫ ਮੈਂਬਰਾਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਹੈਪੀ ਹੋਲੀ ਕਿਹਾ | ਸੰਸਥਾਵਾਂ ਦੇ ਚੇਅਰਮੈਨ ਡਾਇਰੈਕਟਰ ਰਾਜੇਸ਼ ਭਾਰਦਵਾਜ ਨੇ ਵੀ ਪੂਰੇ ਸਟਾਫ ਨੂੰ ਹੋਲੀ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਪ੍ਰਬੰਧਕ ਨਰਿੰਦਰ ਸਿੰਘ, ਵਾਇਸ ਪਿ੍ੰਸੀਪਲ ਸੋਨੀਆ ਸ਼ਰਮਾ, ਕਿ੍ਸ਼ਨਾ ਕੁਮਾਰੀ, ਮਨਿੰਦਰ ਕੌਰ, ਰੁਪਿੰਦਰ ਕੌਰ, ਮੰਜੂ ਅਤੇ ਪੂਰਾ ਸਟਾਫ ਵੀ ਮੌਜੂਦ ਸੀ |