22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਧਾਇਕ ਧਾਲੀਵਾਲ ਵਲੋਂ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਭੇਟ <br/>

Ad Position 21
No active advertisement
ਅਜੀਤ ਡੈਸਕ 04-03-2026
ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿਚ ਜਾਨ ਗਵਾਉਣ ਵਾਲੇ ਪਿੰਡ ਜੱਸੜ ਦੇ ਨੌਜਵਾਨ ਗਗਨਦੀਪ ਸਿੰਘ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ | ਇਸ ਦੌਰਾਨ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਮੈਂ ਆਪਣੇ ਪਿੰਡ ਤੋਂ ਰਮਦਾਸ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਕਾਰ ਦਰੱਖਤ 'ਚ ਜਾ ਵੱਜੀ ਦੇਖੀ, ਜਿਸ ਵਿਚ ਸਵਾਰ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਉਨਾਂ ਨੂੰ ਮੈਂ ਤੁਰੰਤ ਫਤਿਹਗੜ੍ਹ ਚੂੜੀਆਂ ਦੇ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਿਆ ਸੀ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮਾਪਿਆਂ ਦਾ ਇਕਲੌਤਾ ਪੁੱਤ ਗਗਨਦੀਪ ਸਿੰਘ ਵਾਸੀ ਪਿੰਡ ਜੱਸੜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਕੀਤੇ ਵਾਅਦੇ ਅਨੁਸਾਰ ਅੱਜ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ ਹੈ | ਇਸ ਮੌਕੇ ਓ.ਐੱਸ.ਡੀ. ਗੁਰਜੰਟ ਸਿੰਘ ਸੋਹੀ, ਸਰਪੰਚ ਅਮਰਜੀਤ ਕੌਰ ਜੱੱਸੜ, ਸਾਬਕਾ ਸਰਪੰਚ ਕੰਵਰਜੀਤ ਸਿੰਘ ਜੱਸੜ, ਬਲਾਕ ਸੰਮਤੀ ਮੈਂਬਰ ਪਲਵਿੰਦਰ ਕੌਰ, ਐੱਸ.ਐੱਚ.ਓ. ਰਮਦਾਸ ਸਬ-ਇੰਸਪੈਕਟਰ ਅਰਜਨ ਕੁਮਾਰ, ਪੰਚ ਸਿਕੰਦਰ ਸਿੰਘ, ਪੰਚ ਪ੍ਰਭਪਾਲ ਸਿੰਘ, ਪੀ.ਏ. ਮੁਖਤਿਆਰ ਸਿੰਘ, ਜਸਵੰਤ ਸਿੰਘ, ਸੁਖਦੇਵ ਸਿੰਘ ਪੰਚ, ਬਲਰਾਜ ਸਿੰਘ, ਬਾਬਾ ਤਰਸੇਮ ਸਿੰਘ ਅਤੇ ਹਰਬੰਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਮਨਜੀਤ ਸਿੰਘ ਸਿੱਕੀ ਦੀ ਹਲਕੇ 'ਚ ਹਰਮਨ ਪਿਆਰਤਾ ਦਿਨੋਂ ਦਿਨ ਵਧ ਰਹੀ ਹੈ : ਪੱਖੋਕੇ <br/> ਅਗਲੀ ਖ਼ਬਰ ਸਫਾਈ ਮੁਲਾਜ਼ਮਾਂ ਦੇ ਹਾਦਸੇ ਸਮੇਂ ਐੱਸ.ਸੀ./ਐੱਸ.ਟੀ. ਅਤੇ ਐੱਮ. ਐੱਸ. 2013 ਐਕਟ ਲਗਾਇਆ ਜਾਵੇ : ਹਰਦੀਪ ਗਿੱਲ <br/>
Ad Position 24