ਤਰਸਿੱਕਾ, 3 ਮਾਰਚ (ਅਤਰ ਸਿੰਘ ਤਰਸਿੱਕਾ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਭੱਟੀਕੇ 'ਚ ਸਾਇੰਸ ਦਿਵਸ ਮਨਾਇਆ ਗਿਆ | ਜਿਸ ਵਿਚ ਤੀਸਰੀ ਜਮਾਤ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਮਾਡਲ, ਚਾਰਟ ਪ੍ਰਾਜੈਕਟ ਆਦਿ ਤਿਆਰ ਕੀਤੇ ਗਏ | ਇਸ ਦੌਰਾਨ ਹੀ ਬੱਚਿਆਂ ਦਾ ਪੋਸਟਰ ਬਣਾਉਣ ਤੋਂ ਸਾਇੰਸ ਦੇ ਮਾਡਲ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ | ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਇਨ੍ਹਾਂ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਕੋਆਰਡੀਨੇਟਰ ਸੁਖਵਿੰਦਰ ਸਿੰਘ ਸਰਕਾਰੀ ਸਕੂਲ ਦੇ ਅਧਿਆਪਕ ਦਿਨੇਸ਼ਵਰ ਰਾਏ, ਵਿਸ਼ਾਲ ਅਲੂਨਾ, ਸਕੂਲ ਦੇ ਪਿ੍ੰ: ਦਲਜਿੰਦਰ ਕੌਰ ਸਮੂਹ ਸਟਾਫ਼ ਪ੍ਰਭਜੀਤ ਕੌਰ, ਰਜਵੰਤ ਕੌਰ, ਦਿਪਤੀ ਸ਼ਰਮਾ, ਪ੍ਰਦੀਪ ਕੌਰ, ਕਿਰਨ ਕੁਮਾਰੀ, ਦਲਬੀਰ ਕੌਰ, ਨਵਨੀਤ ਕੌਰ ਜੋਤੀ ਬਾਲਾ, ਗੁਰਿੰਦਰ ਸਿੰਘ ਅਤੇ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ |