30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਆਮ ਆਦਮੀ ਪਾਰਟੀ ਦੀ ਅਮਰਕੋਟ ਰੈਲੀ ਭਲਕੇ-ਡਾਇਰੈਕਟਰ ਭੂਰਾ <br/>

Ad Position 21
No active advertisement
ਅਜੀਤ ਡੈਸਕ 06-03-2026
ਖੇਮਕਰਨ, 5 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਆਮ ਆਦਮੀ ਦੀ ਹਲਕਾ ਖੇਮਕਰਨ 'ਚ 7 ਮਾਰਚ ਨੂੰ ਅਮਰਕੋਟ ਦਾਣਾ ਮੰਡੀ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਹੋ ਰਹੀ ਰੈਲੀ ਸੰਬੰਧੀ ਖੇਮਕਰਨ ਸ਼ਹਿਰ ਵਿਚਲੇ ਪਾਰਟੀ ਵਰਕਰਾਂ ਨੂੰ ਲਾਮਬੰਦ ਕਰਨ ਲਈ ਸੁਰਜੀਤ ਸਿੰਘ ਭੂਰਾ ਡਾਇਰੈਕਟਰ ਜੇਲ੍ਹ ਬੋਰਡ ਨੇ ਆਪਣੇ ਗ੍ਰਹਿ ਵਿਖੇ ਵਰਕਰਾਂ ਅਤੇ ਮੁਹਤਬਰਾਂ ਦੀ ਮੀਟਿੰਗ ਸੱਦੀ | ਇਸ ਮੀਟਿੰਗ ਵਿਚ ਬੋਲਦਿਆਂ ਡਾਇਰੈਕਟਰ ਭੂਰਾ ਨੇ ਦੱਸਿਆ ਕਿ ਪਾਰਟੀ ਦਾ ਸੇਵਾਦਾਰ ਹੋਣ ਕਰਕੇ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਉੱਕਤ ਰੈਲੀ ਸੰਬੰਧੀ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | 'ਆਪ' ਦੇ ਵਰਕਰਾਂ ਦਾ ਜਬਰਦਸਤ ਉਤਸ਼ਾਹ ਵੇਖ ਕੇ ਲੱਗਦਾ ਕਿ 7 ਮਾਰਚ ਨੂੰ ਅਮਰਕੋਟ ਦਾਣਾ ਮੰਡੀ ਹੋਣ ਵਾਲੀ ਰੈਲੀ 'ਚ ਹਲਕਾ ਵਾਸੀਆਂ ਦਾ ਹੜ੍ਹ ਆ ਜਾਵੇਗਾ | ਇਹ ਇਕ ਇਤਿਹਾਸਕ ਰੈਲੀ ਹੋਵੇਗੀ ਅਤੇ ਰੈਲੀ ਦੀ ਸਫ਼ਲਤਾ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੀ ਲੋਕਪਿ੍ਯਤਾ ਨੂੰ ਹੋਰ ਵਧਾਵੇਗੀ | ਡਾਇਰੈਕਟਰ ਭੂਰਾ ਨੇ ਖੇਮਕਰਨ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ 7 ਮਾਰਚ ਸਨਿਚਰਵਾਰ ਨੂੰ ਅਮਰਕੋਟ ਦਾਣਾ ਮੰਡੀ 'ਚ ਪੁੱਜ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ | ਇਸ ਮੀਟਿੰਗ 'ਚ ਸਾਬਕਾ ਪ੍ਰਧਾਨ ਮੰਗਤ ਰਾਮ ਗੁਲਾਟੀ, ਪ੍ਰਧਾਨ ਕੁਲਤਾਰ ਸਿੰਘ ਖੇੜਾ, ਮਨਜੀਤ ਸਿੰਘ, ਬੋਹੜ ਸਿੰਘ, ਸ਼ੇਰ ਸਿੰਘ, ਸ਼ਾਮ ਸਿੰਘ, ਅਮਰਜੀਤ ਸਿੰਘ ਬੱਬੂ, ਬੋਹੜ ਸਿੰਘ ਸਾਰੇ ਕੌਂਸਲਰ, ਬਲਦੇਵ ਸਿੰਘ ਮਿੰਟਾ, ਬਲਜੀਤ ਸਿੰਘ ਬੱਬੀ, ਸੁਖਚੈਨ ਸਿਾਘ ਹਾਂਡਾ, ਸਤਨਾਮ ਸਿੰਘ ਮੰਤਰੀ, ਸੁਖਦੇਵ ਸਿੰਘ, ਗੁਰਭੇਜ ਸਿੰਘ, ਪ੍ਰਗਟ ਸਿੰਘ, ਬਖਸ਼ੀਸ਼ ਸਿੰਘ ਆਦਿ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਯਾਦ 'ਚ ਮੇਲੇ ਸੰਬੰਧੀ ਅਖੰਡ ਪਾਠਾਂ ਦੀ ਆਰੰਭਤਾ ਹੋਈ <br/> ਅਗਲੀ ਖ਼ਬਰ ਔਰਤ ਨਾਲ ਜਬਰ ਜਨਾਹ, 2 ਖਿਲਾਫ਼ ਮਾਮਲਾ ਦਰਜ <br/>
Ad Position 24