30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੇ ਮਹੱਲੇ ਮੌਕੇ ਕੋਟ ਖਾਲਸਾ 'ਚ ਬਦਾਮਾਂ ਵਾਲੇ ਦੁੱਧ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 06-03-2026

ਛੇਹਰਟਾ, 5 ਮਾਰਚ (ਪੱਤਰ ਪ੍ਰੇਰਕ)-ਸਥਾਨਕ ਕੋਟ ਖਾਲਸਾ ਵਿਖੇ ਸ਼ਹੀਦ ਬਾਬਾ ਹਿੰਮਤ ਸਿੰਘ ਖਾਲਸਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕੁੰਦਨ ਸਿੰਘ ਕੋਟ ਖਾਲਸਾ, ਪ੍ਰਧਾਨ ਮਨਜੀਤ ਸਿੰਘ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਗੁਰਦੇਵ ਸਿੰਘ ਝਲਕ ਖਜਾਨਚੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਤਾ ਲਈ ਬਦਾਮਾਂ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ | ਚੇਅਰਮੈਨ ਕੁੰਦਨ ਸਿੰਘ ਤੇ ਸਮੂਹ ਸੰਸਥਾ ਦੇ ਮੈਂਬਰਾਂ ਨੇ ਸੰਗਤਾਂ ਨੂੰ ਬਦਾਮਾ ਵਾਲਾ ਦੁੱਧ ਵਰਤਾਉਣ ਦੀ ਸੇਵਾ ਕੀਤੀ ਤੇ ਲਾਹਾ ਖੱਟਿਆ ਤੇ ਕਿਹਾ ਕਿ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਬੇਮਿਸਾਲ ਹੈ | ਇਸ ਮੌਕੇ ਸੰਤੋਖ ਸਿੰਘ ਰਾਹੀ, ਦਵਿੰਦਰ ਸਿੰਘ ਫਤਾਹਪੁਰ, ਮਨਜੀਤ ਸਿੰਘ ਪ੍ਰਧਾਨ, ਸੁਖਦੇਵ ਸਿੰਘ ਸੀਨੀ: ਮੀਤ ਪ੍ਰਧਾਨ, ਹਰਜੀਤ ਸਿੰਘ ਜਰਨਲ ਸਕੱਤਰ, ਗੁਰਦੇਵ ਸਿੰਘ ਝਲਕਾ ਖਜਾਨਚੀ, ਸਰਬਜੀਤ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ, ਰਜਿੰਦਰ ਸਿੰਘ, ਦਿਲਬਾਗ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਨੀਲ ਭਨੋਟ, ਭੁਪਿੰਦਰ ਸਿੰਘ (ਸਾਰੇ ਮੈਂਬਰ) ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ 50 ਕਰੋੜ ਦੀ ਲਾਗਤ ਨਾਲ ਅੰਮਿ੍ਤਸਰ 'ਚ ਯੂਨਿਟੀ ਮਾਲ ਬਣਾਉਣ ਦੇ ਐਲਾਨ ਦਾ ਸਵਾਗਤ <br/> ਅਗਲੀ ਖ਼ਬਰ ਪਿਸਤੌਲ ਦੇ ਜ਼ੋਰ 'ਤੇ ਘਰ 'ਚੋਂ ਲੁੱਟ-ਖੋਹ, ਮਾਮਲਾ ਦਰਜ
Ad Position 24