30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਹੋਲੇ ਮਹੱਲੇ ਮੌਕੇ ਚੌਹਾਨ ਫਾਊਾਡੇਸ਼ਨ ਨੇ ਲਗਾਇਆ ਖ਼ੂਨਦਾਨ ਕੈਂਪ <br/>

Ad Position 21
No active advertisement
ਅਜੀਤ ਡੈਸਕ 06-03-2026
ਸੁਲਤਾਨਵਿੰਡ, 5 ਮਾਰਚ (ਗੁਰਨਾਮ ਸਿੰਘ ਬੁੱਟਰ)-ਹੋਲੇ ਮਹੱਲੇ ਨੂੰ ਸਮਰਪਿਤ ਚੌਹਾਨ ਵੈਲਫੇਅਰ ਫਾਉਂਡੇਸ਼ਨ ਅਤੇ ਬਾਈਪਾਸ ਲੰਗਰ ਕਮੇਟੀ ਵਲੋ ਗੁਰਜੰਟ ਸਿੰਘ ਚਿੰਟੂ ਦੀ ਅਗਵਾਈ ਹੇਠ ਗੋਲਡਨ ਗੇਟ ਬਾਈਪਾਸ ਵਿਖੇ ਜਿੱਥੇ ਲੰਗਰ ਲਗਾਏ ਗਏ ਉੱਥੇ ਹੀ ਸੰਗਤਾਂ ਦੀ ਸੇਵਾ ਲਈ ਫ੍ਰੀ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਵੱਡਾ ਪੁੰਨ ਹੈ, ਅਸੀਂ ਖੂਨਦਾਨ ਕਰਕੇ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਅ ਸਕਦੇ ਹਾਂ ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਖ਼ੂਨ ਦਾ ਪ੍ਰਸਾਰ ਠੀਕ ਢੰਗ ਨਾਲ ਚਲਦਾ ਰਹਿੰਦਾ ਹੈ ਅਤੇ ਸਮੇਂ ਅਨੁਸਾਰ ਹੋਰ ਖੂਨ ਬਣਦਾ ਰਹਿੰਦਾ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਖੂਨਦਾਨ ਕੈਂਪ ਵਿਚ ਹਿੱਸਾ ਲੈ ਕੇ ਖ਼ੂਨ ਦਾਨ ਕਰਨਾ ਚਾਹੀਦਾ ਹੈ | ਇਸ ਖੂਨਦਾਨ ਕੈਂਪ ਵਿਚ 600 ਦੇ ਕਰੀਬ ਖੂਨਦਾਨੀਆਂ ਵਲੋ ਖੂਨਦਾਨ ਕੀਤਾ ਗਿਆ ਅਤੇ ਖੂਨਦਾਨ ਕੈਂਪ ਦੌਰਾਨ ਵੱਖ-ਵੱਖ ਪਕਵਾਨਾਂ ਨਾਲ ਤਿਆਰ ਕੀਤੇ ਗਏ ਲੰਗਰ ਵੀ ਵਰਤਾਏ ਗਏ | ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਝਰ ਨੂੰ ਚੌਹਾਨ ਵੈਲਫੇਅਰ ਫਾਉਂਡੇਸ਼ਨ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਥਾਣਾ ਬੀ ਡਵੀਜ਼ਨ ਦੇ ਮੁੱਖੀ ਇੰਸਪੈਕਟਰ ਬਲਜਿੰਦਰ ਸਿੰਘ ਔਲਖ, ਮੰਡੀ ਬੋਰਡ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ, ਜੋਗਿੰਦਰਪਾਲ ਸਿੰਘ ਘੋਗਾ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ ਮਾਹਲ, ਗੁਰਜੰਟ ਸਿੰਘ ਸ਼ਾਹ, ਨੰਬਰਦਾਰ ਇੰਦਰਜੀਤ ਸਿੰਘ, ਮਲਕੀਤ ਸਿੰਘ ਹੁੰਦਲ, ਜਸਬੀਰ ਸਿੰਘ ਮੰਗਾ, ਮਨਜੀਤ ਸਿੰਘ ਫੌਜੀ, ਜਸਵੰਤ ਸਿੰਘ ਪੱਖੋਕੇ, ਮਨਦੀਪ ਸਿੰਘ, ਪ੍ਰਭਜੋਤ ਸਿੰਘ, ਕਰਮਪ੍ਰੀਤ ਸਿੰਘ, ਜਗਰੂਪ ਸਿੰਘ, ਹਰਪ੍ਰੀਤ ਸਿੰਘ, ਜਗਨਦੀਪ ਸਿੰਘ, ਪਾਰਸਦੀਪ ਸਿੰਘ, ਲਵਪ੍ਰੀਤ ਸਿੰਘ, ਰਮਨਦੀਪ ਸਿੰਘ, ਸਾਹਬ ਸਿੰਘ, ਮਨਿੰਦਰਪਾਲ ਸਿੰਘ, ਸਤਿੰਦਰਪਾਲ ਸਿੰਘ, ਰਣਜੀਤ ਸਿੰਘ ਹੇਰ, ਜਗਜੀਤ ਸਿੰਘ ਮਾਹਲ, ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ ਨੰਬਰਦਾਰ, ਸੋਨੂੰ ਮਾਹਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਸਾਊਥ ਈਸਟ ਵਲੋਂ ਮਨਾਈ ਗਈ ਹੋਲੀ <br/> ਅਗਲੀ ਖ਼ਬਰ ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ਸਿੱਖ ਕੌਂਮ ਨੂੰ ਏਕੇ ਦੀ ਅਪੀਲ, ਸਿੱਖ ਸੰਸਥਾਵਾਂ ਨੂੰ ਆਪਸੀ ਮਤਭੇਦ ਛੱਡ ਸੰਗਠਿਤ...
Ad Position 24